ਲੁਧਿਆਣਾ 21 ਦਿਸੰਬਰ ( ਸਤਪਾਲ ਸੋਨ ) ਅੰਨਾ ਹਜਾਰੇ ਦੇ ਅੰਦੋਲਨ’ ਚ ਸਿਵਲ ਸੋਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਵਾਲੇ ਸਿਵਲ ਸੋਸਾਇਟੀ ਦੇ ਸਾਬਕਾ ਮੈਬਰਾਂ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰਕੇ ਪੰਜਾਬ ਵਿ¤ਚ ਨਵਾਂ ਗੈਰ ਰਾਜਨਿਤੀਕ ਸੰਗਠਨ ਖੜਾ ਕਰਕੇ ਅੰਨਾ ਹਜਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖਿਲਾਫ ਅੰਦੋਲਣ ਵਿ¤ਢਣ ਦਾ ਫੈਸਲਾ ਕੀਤਾ ਹੈ। ਨਵੇਂ ਸੰਗਠਨ ਦੀ ਰੂਪਰੇਖਾ ਤਿਆਰ ਕਰਨ ਲਈ 23 ਦਸੰਬਰ ਨੂੰ ਲੁਧਿਆਣਾ ਵਿ¤ਖੇ ਅੰਨਾ ਹਜਾਰੇ ਦੇ ਪੁਰਾਣੇ ਸਰਮਥਕਾਂ ਦਾ ਸਮੇਲਨ ਬੁਲਾਇਆ ਗਿਆ ਹੈ। ਸਮੇਲਨ ਵਿ¤ਚ ਰਾਜ ਭਰ ਤੋਂ ਸਿਵਲ ਸੋਸਾਇਟੀ ਦੇ ਵਰਕਰ ਅਤੇ ਅੰਨਾ ਹਜਾਰੇ ਦੇ ਸਰਮਥਕ ਸ਼ਾਮਿਲ ਹੋਣਗੇ ਅਤੇ ਦੇਸ਼ ਵਿ¤ਚ ਵਿਵਸਥਾ ਤਬਦੀਲੀ ਲਈ ਨਵੇਂ ਸੰਗਠਨ ਦਾ ਐਲਾਨ ਕਰਣਗੇ । ਉਕਤ ਜਾਣਕਾਰੀ ਇੰਡਿਆ ਅੰਗੇਸਟ ਕਰਪਸ਼ਨ ਦੇ ਸਾਬਕਾ ਸ¤ਕਤਰ ਜਨਰਲ ਅਤੇ ਸਿਵਲ ਸੋਸਾਇਟੀ ਦੇ ਮੈਂਬਰ ਕੁੰਵਰ ਰੰਜਨ ਸਿੰਘ ਅਤੇ ਗੁਰਵੰਤਾ ਸਿੰਘ ਨੇ ਅਰਵਿੰਦ ਕੇਜਰੀਵਾਲ ਵ¤ਲੋਂ ਅੰਨਾ ਹਜਾਰੇ ਨੂੰ ਦਰਕਿਨਾਰ ਕਰ ਨਵੇਂ ਰਾਜਨਿਤੀਕ ਦਲ ਦੇ ਗਠਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਹਜਾਰੇ ਜੀ ਨੇ ਦੇਸ਼ ਵਿ¤ਚ ਵਿਵਸਥਾ ਤਬਦੀਲੀ ਲਈ ਅੰਦੋਲਨ ਸ਼ੁਰੂ ਕੀਤਾ ਸੀ ਨਾ ਕਿ ਇਸ ਅੰਦੋਲਨ ਦੀ ਆੜ ਵਿ¤ਚ ਰਾਜਨਿਤੀਕ ਦਲ ਖੜਾ ਕਰਨ ਲਈ । ਉਨ•ਾਂ ਕਿਹਾ ਕਿ ਕੇਜਰੀਵਾਲ ਵ¤ਲੋਂ ਸਿਵਲ ਸੋਸਾਇਟੀ ਅਤੇ ਅੰਨਾ ਹਜਾਰੇ ਨਾਲ ਮਸ਼ਵਿਰਾ ਕੀਤੇ ਬਿਨਾਂ ਖੜੇ ਕੀਤੇ ਗਏ ਰਾਜਨਿਤੀਕ ਦਲ ਨਾਲ ਸਿਵਲ ਸੋਸਾਇਟੀ ਅਤੇ ਅੰਨਾ ਸਰਮਥਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ । ਇਸ ਲਈ ਅੰਨਾ ਹਜਾਰੇ ਦੇ ਸਰਮਥਕਾਂ ਨੇ ਪੰਜਾਬ ਵਿ¤ਚ ਕੇਜਰੀਵਾਲ ਦੀ ਪਾਰਟੀ ਤੋਂ ਕਿਨਾਰਾ ਕਰਕੇ ਅੰਨਾ ਹਜਾਰੇ ਜੀ ਦੀ ਅਗਵਾਈ ਹੇਠ ਨਵੀਂ ਸਿਵਲ ਸੋਸਾਇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ । ਜਿਸਦਾ ਐਲਾਨ 23 ਦਸੰਬਰ ਨੂੰ ਰਾਜ ਭਰ ਤੋਂ ਆਏ ਅੰਨਾ ਸਰਮਥਕਾਂ ਨਾਲ ਵਿਚਾਰ ਵੰਟਾਦਰਾ ਕਰਕੇ ਉਨ•ਾਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ । ਇਸ ਮੌਕੇ ਗੁਰਵੰਤਾ ਸਿੰਘ , ਗਿਆਨ ਸਿੰਘ ਮਨਕੂ , ਰਾਜੇਸ਼ ਗਾਂਧੀ , ਸੰਜੈ ਸ਼ਰਮਾ , ਸੁਭਾਸ਼ ਕਪੂਰ , ਵਿਨੋਦ ਝਾਮਰਾ ਅਤੇ ਪ੍ਰਮੋਦ ਬਾਵਾ ਸਹਿਤ ਹੋਰ ਵੀ ਮੌਜੂਦ ਸਨ ।
Post a Comment