ਬਾਬਾ ਕੇਹਰ ਦਾਸ ਜੀ ਕੂਕਰਾਂ ਵਾਲਿਆਂ ਦੀ ਯਾਦ ਵਿੱਚ 7ਵਾਂ ਸ਼ਾਨਦਾਰ ਗੋਲਡ ਕਬੱਡੀ ਕੱਪ

Friday, December 21, 20120 comments


ਲ਼ੁਧਿਆਣਾ 21 ਦਸੰਬਰ      ( ਸਤਪਾਲ ਸੋਨ )    ਮੁੰਡੀਆਂ ਖੁਰਦ ਲੁਧਿਆਣਾ ਵਿਖੇ ਬਾਬਾ ਕੇਹਰ ਦਾਸ ਜੀ ਕੂਕਰਾਂ ਵਾਲਿਆਂ ਦੀ ਯਾਦ ਵਿੱਚ 7ਵਾਂ ਸ਼ਾਨਦਾਰ ਗੋਲਡ ਕਬੱਡੀ ਕੱਪ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਅੱਜ ਦੇ ਮੁੱਖ ਮਹਿਮਾਨ ਪਰਮਜੀਤ ਸਿੰਘ ਆਹਲੂਵਾਲੀਆ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਲੁਧਿਆਣਾ ਸ਼ਹਿਰੀ ਨੇ ਕਬੱਡੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਉਨ•ਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪ੍ਰਬੰਧਕਾਂ ਦੁਆਰਾ ਕਰਵਾਇਆ ਜਾ ਰਿਹਾ ਇਹ ਕਬੱਡੀ ਕੱਪ ਇੱਕ ਸ਼ਲਾਘਾਯੋਗ ਕਦਮ ਹੈ । ਕਿਉਂਕਿ ਇਹੋ ਜਿਹਿਆਂ ਖੇਡਾਂ ਦੁਆਰਾ ਅਸੀਂ ਨੌਜਵਾਨ ਪੀੜ•ੀ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਹਾਂ । ਹੋਰਨਾਂ ਤੋਂ ਇਲਾਵਾ ਹਰੀਸ਼ ਵਾਲੀਆ, ਪ੍ਰਿਤਪਾਲ ਸਿੰਘ, ਅਸ਼ਵਿੰਦਰ ਸਿੰਘ ਟਿੰਕੂ, ਹਰਜੀਤ ਸਿੰਘ ਮੈਂਬਰ ਬਲਾਕ ਸਮਿਤੀ, ਕੁਲਵਿੰਦਰ ਸਿੰਘ ਠੇਕੇਦਾਰ, ਦਰਸ਼ਨ ਸਿੰਘ ਗਰੇਵਾਲ, ਜਸਵਿੰਦਰ ਸਿੰਘ, ਗੁਲਜ਼ਾਰ ਸਿੰਘ, ਚਰਨ ਸਿੰਘ, ਅੰਗਰੇਜ਼ ਸਿੰਘ, ਸਿਕੰਦਰ ਸਿੰਘ, ਨਿਰਮਲ ਸਿੰਘ, ਰਾਜਵੰਤ ਸਿੰਘ ਗਰੇਵਾਲ ਆਦਿ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger