ਕੋਟਕਪੂਰਾ/23ਦਸੰਬਰ/ਜੇ.ਆਰ.ਅਸੋਕ/ਅੱਜ ਸਵੇਰੇ ਥਾਣਾ ਸਦਰ ਕੋਟਕਪੂਰਾ ਨੂੰ ਸੂਚਣਾ ਮਿਲਣ ਤੇ ਕੋਟਕਪੂਰਾ- ਮੁਕਤਸਰ ਮਾਰਗ ਦੇ ਪਿੰਡ ਖਾਰਾ ਤੋ ਥੋੜੀ ਅੱਗੇ ਸੜਕ ਦੇ ਦੇਕਿਲਾਰੇ ਲਵਾਰਸ ਲਾਸ਼ ਜਿਸ ਦੇ ਸਿਰ ਅਤੇ ਬਾਂਹ ਤੇ ਤਿੱਖੇ ਹਤਿਆਰ ਨਾਲ ਸੱਟ ਲੱਗੀ ਹੋਈ ਸੀ। ਜਿਸ ਨੂੰ ਪੁਲਿਸ ਨੇ ਲਾਸ਼ ਨੂੰ ਕਾਬੂ ਕਰਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ। ਤੇ ਇਸ ਨੂੰ ਸ਼ਨਾਖਤ ਲਈ 36 ਘੰਟੇ ਰੱਖਿਆ ਜਾਵੇਗਾ। ਜਿਸ ਦੀ ਹੋਵੇ ਥਾਣਾ ਸਦਰ ਦੇ ਫੋਨ ਨੰਬਰ 78370-18035 ਤੇ ਸੰਪਰਕ ਕਰ ਸਕਦਾ ਹੈ। ਮੁੱਖ ਅਫਸਰ ਅਮਰਜੀਤ ਸਿੰਘ ਕੁਲਾਰ ਕੋਟਕਪੂਰਾ ਨੇ ਕਿਹਾ ਕਿ ਕੋਟਕਪੂਰਾ –ਮੁਕਤਸਰ ਰੋਡ ਸਥਿਤ ਪਿੰਡ ਖਾਰਾ ਤੋ 2ਕਿਲੋਮੀਟਰ ਅੱਗੇ ਸੜਕ ਦੇ ਖੱਬੇ ਹੱਥ ਲਵਾਰਸ ਲਾਸ਼ ਪਈ ਸੀ। ਤੇ ਸਿਰ ਦੇ ਪਿਛਲੇ ਪਾਸੇ ਤੇਜ ਹਥਿਆਰ ਦੀ ਸੱਟ ,ਮੂੰਹ ਅਤੇ ਬਾਂਹ ਤੇ ਸੱਟ ਸੀ। ਉਕਤ ਪਿੰਡ ਚੌਕੀ ਦਾਰ ਦੇ ਬਿਆਨ ਤੇ ਮੁਕਦੱਮਾ ਨੰਬਰ 164 ਮਿਤੀ 23/12/12 ਅ/ਧ 302 ,34 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਤੇ ਹੋਰ ਜਾਣਕਾਰੀ ਲਈ ਫੋਨ ਨੰਬਰ 78370-18025 ਤੇ ਸੰਪਰਕ ਕਰ ਸਕਦੇ ਹਨ।

Post a Comment