ਸਹਿਰਾ ਵਿੱਚ ਸਬਜ਼ੀ ਵਾਂਗ ਦੁੱਧ ਇੱਕੋ ਫੈਟ ਵਾਲਾ ਦੇ ਵੰਨ ਸਵੰਨੀ ਰੇਟ?
ਕੋਟਕਪੂਰਾ/23ਦਸੰਬਰ/ ਜੇ.ਆਰ.ਅਸੋਕ/ ਅੱਜ ਤੋ ਕਈ ਦੁਹਾਕੇ ਪਹਿਲਾ ਦੁੱਧ ਕਿੱਲਤ ਨੂੰ ਮੱਦੇਨਜ਼ਰ ਸਰਕਾਰ ਨੇ ਕਿਸਾਨਾ ੳਤਸ਼ਹਿਤ ਕਰਕੇ ਚਿੱਟੀ ਕ੍ਰਾਂਤੀ ਲਿਆਉਣ ਲਈ ਨਵੇਂ ਨਵੇਂ ਤਰੀਕਿਆ ਨਾਲ ੳਤਪਾਦਨ ਵਿੱਚ ਬੜੋਤਰੀ ਕਰਕੇ ਲੋਕਾ ਨੂੰ ਨੂੰ ਸਾਫ ਸੁਥਰਾ ਅਤੇ ਮਿਆਰੀ ਦੁੱਧ ਪੀਣ ਨੂੰ ਮਹੁੱਈਆ ਕਰਵਾਇਆ। ਸਰਵੇਖਣ ਅਨੁਸਾਰ ਸਥਾਨਕ ਸ਼ਹਿਰ ਵਿਚ ਸ਼ਰੇਆਮ ਦੁਕਾਨਦਾਰਾਂ ਵਲੋਂ ਘਟੀਆਂ ਅਤੇ ਮਿਲਾਵਟੀ ਦੁੱਧ ਦੀ ਵਿਕਰੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਦੁਕਾਨਦਾਰਾਂ ਵਲੋਂ ਗਲੀ ਮਹੱਲੇ ਵਿੱਚ ਮਿਲਕ ਡੇਅਰੀਆ ਧੜਾਧੜ ਖੁਲਣ ਕਾਰਨ ਦੋਧੀਆ ਦੇ ਵਹੀਕਲ ਆਵਾਜਾਈ ਵਿੱਚ ਵਿਘਨ ਤਾ ਪਾਉਦੇ ਹੀ ਹੈ। ਨਾਲ ਹੀ ਸਪਰੇਟਾ ਮਸ਼ੀਨ ਰਾਹੀ ਦੁੱਧ ਵਿੱਚੋ ਕਰੀਮ ਕੱਢ ਕੇ ਸਪਰੇਟਾ ਦੁੱਧ ਤੇ ਪੁਆਰ ਦੁੱਧ ਮਿਕਸ ਕਰਕੇ ਲੋਕਾ ਨੂੰ ਪਲਾਇਆਜਾ ਰਿਹਾ ਹੈ। ਦੋਧੀਆ ਅਤੇ ਡੇਅਰੀਆ ਵਾਲਿਆ ਦੁਆਰਾ ਦੁੱਧ ਅਤੇ ਮਿਲਾਵਟ ਵਾਲੇ ਦੁੱਧ ਵੇਚ ਕੇ ਲੋਕਾਂ ਦੀ ਸਿਹਤ ਨਾਲ ਨਾਲ ਖਿਲਵਾੜ ਕਰ ਰਹੇ ਹਨ। ਸਿਹਤ ਵਿਭਾਗ ਵੱਲੋ ਅਣਦੇਖਾ ਜਾ ਸਹਿਰ ਵੜਦਿਆ ਡੇਅਰੀਅਤੇ ਦੁੱਧ ਵਿਕਰੇਤਾ ਨੂੰ ਵੇਖ ਨੀਂਦ ਆ ਜਾਦੀ ਹੋਣੀ ਹੈ। ਇਸ ਸਬੰਧੀ ਕਿਸੇ ਦੋਧੀ ਨਾਲ ਗੱਲਬਾਤ ਕੀਤੀ ਤਾ ਉਸ ਨੇ ਬੜੇ ਫਕਰ ਨਾਲ ਕਿਹਾ ਕਿ ਦੁੱਧ ਵਿੱਚੋ ਕਰੀਮ ਕੱਢ ਕੇ ਦੁੱਧ ਵਿੱਚ ਸਪਰੇਟਾ ਮਿਕਸ ਕਰਕੇ ਵੇਚਣਾ ਕਿਹੜਾ ਗੈਰ ਕਾਨੂੰਨੀ ਹੈ। ਸ਼ਾਇਦ ਦੋਧੀ ਵਿਕਰੇਤਾ ਸੱਚ ਕਹਿੰਦਾ ਹੋਵੇ , ਕਈ ਦੁਹਾਕੇ ਪਹਿਲਾ ਸਿਹਤ ਵਿਭਾਗ ਦੇ ਕਰਮਚਾਰੀਆ ਦਾ ਲੋਕ ਹਿੱਤ ਲਈ ਪਿਆਰ ਸੀ, ਉਸ ਸਮੇ ਅੱਜ ਦੇ ਕੁਝ ਦੋਧੀਆ ਨੇ ਜਨਮ ਬਾਆਦ ਵਿੱਚ ਲਿਆ ਹੋਣਾ ,ਜਦ ਮਨੁੱਖ ਮਾਨਵਤਾ ਭਲਾਈ ਛੱਡ ਕਿ ਪੈਸੇ ਦੇ ਰੁਝਾਨ ਵੱਲ ਦੌੜ ਪਿਆ, ਤੇ ਸਰਕਾਰ ਵੱਲੋ ਨਵੀ ਤਕਨੀਕ ਦਾ ਮਤਲਵ ਜੁਗਾੜ ਬਣਾ ਕੇ ਲੋਕ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਰਾਹ ਪਕੜ ਲਿਆ। ਜਿਕਰਯੌਗ ਹੈ ਕਿ ਦੋਧੀ ਵਿਕਰੇਤਾ ਪਿੰਡਾ ਅਤੇ ਡੇਅਰੀ ਫਾਰਮਾ ਵਿੱਚੋ ਗਾਂ ਦਾ ਦੁੱਧ 20,22 ਰੁਪੈ ਅਤੇ ਮੱਝ ਦਾ ਦੁੱਧ 24, 26 ਰੁਪੈ ਖਰੀਦ ਰਹੇ ਹਨ। ਉਹੀ ਦੁੱਧ ਸਹਿਰ ਦੀ ਮਿਲਾਵਟੀ ਡੇਅਰੀਆ ਵਿੱਚ ਦੁੱਧ ਵਿੱਚੋ ਕਰੀਮ ਕੱਢ ਕੇ ਸਬਜੀ ਅਤੇ ਫਰੂਟਾਂ ਵਾਂਗ 30,35,45,50 ਰੁਪੈ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਦੇ ਹਨ। ਦਿਹਾਤੀ ਖੇਤਰ ਅਤੇ ਡੇਅਰੀ ਫਾਰਮਾਂ ਵਿੱਚ ਮੱਝ ਜਾ ਗਾਂ ਦਾ ਦੁੱਧ ਇੱਕੋ ਫੈਟ ਵਾਲਾ ਦੇਣਾ ਹੈ, ਤੇ ਵੰਨ ਸਵੰਨੀ ਰੇਟ? ਸਹਿਰ ਵਾਸੀਆ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਸਖਤ ਕਦਮ ਚੁੱਕਦਿਆਂ ਸ਼ਹਿਰ ਵਿਚ ਮਿਆਰੀ ਦੁੱਧ ਦੀ ਸਪਲਾਈ ਨੂੰ ਯਕੀਨੀ ਬਨਾਉਣ ਲਈ ਦੋਧੀਆਂ ਦੇ ਨਾਲ ਨਾਲ ਇਸ ਨੂੰ ਰੋਕਣ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਵੀ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ।
Post a Comment