ਪੁਲਿਸ ਸਿਟੀ ਪੁਲਿਸ ਨੇ 3ਕਿਲੋ ਅਫੀਮ ਸਮੇਤ ਕੀਤਾ ਕਾਬੂ

Saturday, December 22, 20120 comments


ਮਾਨਸਾ 22ਦਸੰਬਰ () ਥਾਣਾਸਿਟੀ ਪੁਲਿਸ ਵਲੋ ਇਕ ਵਿਅਕਤੀ ਤੋ 3ਕਿਲੋ 10ਗ੍ਰਾਮ ਅਫੀਮ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਡੀਐਸਪੀ ਸੁਲੱਖਣ ਸਿੰਘ (ਸ:ਡ)ਨੇ ਦੱਸਿਆ ਕਿ ਥਾਣਾਸਿਟੀ1 ਦੇ ਐਸਐਚਓ ਹਰਪਾਲ ਸਿੰਘ ਤੇ ਜਗਦੇਵ ਸਿੰਘ ਸਹਾਇਤ ਥਾਣੇਦਾਰ ਵਲੋ ਚੈਕਿੰਗ ਤੇ ਮੁਕੇਸ਼ ਨਾਥ ਪੁੱਤਰ ਨਿਆਮਤ ਨਾਥ ਵਾਸੀ ਗੂਗਾਮੈੜੀ ਜ਼ਿਲ•ਾ ਹਨੂੰਮਾਨਗੜ• (ਰਾਜਸਥਾਨ ) ਹੈ ਨੂੰ 3ਕਿਲੋ 10ਗ੍ਰਾਮਅਫੀਮ ਸਮੇਤ ਕਾਬੂ ਕੀਤਾ ਹੈ। ਸੁਲੱਖਣ ਸਿੰਘ ਓਪ ਕਪਤਾਨ ਪੁਲਿਸ (ਸ:ਡ)ਮਾਨਸਾ ਨੇ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ ਪ੍ਰਾਂਤ ਤੋ ਇਹ ਅਫੀਮ 40ਹਜਾਰ ਰੁਪਏ ਕਿਲੋ ਦੇ ਹਿਸਾਬ ਨਾਲ ਲੈਕੇ ਆਉਦਾ ਸੀ ਤੇ ਇੱਥੇ 70ਹਜਾਰ ਰੁਪਏ ਦੇ ਹਿਸਾਬ ਨਾਲ ਵੇਚਦਾ ਸੀ।ਹਰਪਾਲ ਸਿੰਘ ਐਸਐਚਓ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸੇ ਤਰ•ਾਂ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਸ:ਥ:ਗੰਗਾ ਰਾਮ ਨੇ ਗਸਤ ਦੌਰਾਨ ਪਰਮਜੀਤ ਸਿੰਘ ਪੁੱਤਰ ਨੱਛਤਰ ਸਿੰਘ,ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ , ਜੁਗਰਾਜ ਸਿੰਘ ਪੁੱਤਰ ਅਜਮੇਰ ਸਿੰਘ, ਸੇਵਕ ਸਿੰਘ ਪੁੱਤਰ ਦਲਬਾਰਾ ਸਿੰਘ ਨੂੰ ਕਾਬੂ ਕੀਤਾ । ਜਿਹਨਾਂ ਕਲੋ ਪਰਮਜੀਤ ਸਿੰਘ ਤੋ 250ਗ੍ਰਾਮਅਫੀਮ,ਸੇਵਕ ਸਿੰਘ ਤੋ 100ਗ੍ਰਾਮ ਅਫੀਮ ਤੇ ਨਸੀਲਾ ਪਾਊਡਰ, ਰਣਜੀਤ ਸਿੰਘ ਪਾਸੋ 100ਗ੍ਰਾਮ ਨਸੀਲਾ ਪਾਊਡਰ,ਜੁਗਰਾਜ ਸਿੰਘ ਪਾਸੋ 160ਨਸ਼ੀਲੀਆ ਗੋਲੀਆ ਬਰਾਮਦ ਕੀਤੀਆ। ਪੁਲਿਸ ਨੇ ਦੱਸਿਆ ਕਿ ਚਾਰੇ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger