ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮੰਗ ਪੱਤਰ ਦਿੱਤੇ

Saturday, December 22, 20120 comments


ਮਾਨਸਾ 22ਦਸੰਬਰ () ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡਾਂ ਦੀ ਪੰਚਾਇਤਾਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਮਤਾ ਪਾਸ ਕਰਵਾਉਣ ਲਈ ਵਿੱਡੀ ਮੁਹਿੰਮ ਤਹਿਤ ਅੱਜ ਪਿੰਡ ਖਿਆਲਾ ਕਲਾਂ, ਮੂਲਾ ਸਿੰਘ ਵਾਲਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਪਿੰਡ ਇਕਾਈ ਪ੍ਰਧਾਨ ਹਾਕਮ ਸਿੰਘ ਖਿਆਲਾ, ਮੂਲਾ ਸਿੰਘ ਵਾਲਾ ਪਿੰਡ ਇਕਾਈ ਪ੍ਰਧਾਨ ਸੀਰਾ ਸਿੰਘ ਦੀ ਅਗਵਾਈ ਹੇਠ ਮਜ਼ਦੂਰ ਮੰਗ ਪੱਤਰ ਦਿੱਤੇ ਗਏ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਜਿਲ•ਾ ਸਕੱਤਰ ਕਾਮਰੇਡ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਦੂਜੀ ਵਾਰ ਸਭਾ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਤੋਂ ਚੋਣ ਵਾਧੇ ਪੂਰੇ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ  ਪਿੰਡਾਂ ਦੀਆਂ ਪੰਚਾਇਤਾਂ ਨੂੰ ਮੰਗ ਪੱਤਰ ਦੇਣ ਦੀ ਵਿੱਡੀ ਮੁਹਿੰਮ ਸਾਲਾਘਾਂਯੋਗ ਹੈ। ਉਹਨਾਂ ਕਿਹਾ ਕੇਂਦਰ ਅਤੇ  ਅਕਾਲੀ ਭਾਜਪਾ ਸਰਕਾਰ ਦੇਸ਼ ਦੇ ਸਰਮਾਏਦਾਰਾਂ ਦਾ ਹਿੱਤ ਪੂਰਨ ਲਈ ਜੋ ਨੀਤੀਆਂ ਅੱਜ ਪੂਰੇ ਦੇਸ਼ ਵਿੱਚ ਲਾਗੂ ਕਰ ਰਹੀ ਹੈ। ਜਨਤਕ ਸਹੂਲਤਾਂ ਖਤਮ ਕਰਕੇ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਜਾਂ ਉਹਨਾਂ ਦਾ ਨਿੱਜੀਕਰਨ ਕਰਕੇ ਮੁਨਾਫਾਖੋਰ ਲੋਟੂਆਂ ਦੇ ਹਵਾਲੇ ਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਮਾਈਨਿੰਗ ਐਕਟ ਲਾਗੂ ਕਰਕੇ ਉਸਾਰੀ ਮਜ਼ਦੂਰ ਅਤੇ ਭੱਠਾ ਮਜ਼ਦੂਰ ਅਤੇ ਸਬੰਧਤ ਕਿੱਤਾਕਾਰਾਂ ਅਤੇ ਆਰਥਿਕ ਐਮਰਜੈਂਸੀ ਲਾ ਦਿੱਤੀ ਹੈ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਸੂਬੇ ਅੰਦਰ ਮਜ਼ਬੂਤ ਇਨਕਲਾਬੀ ਲਹਿਰ ਉਸਾਰਨ ਅਤੇ ਸਦੀਆਂ ਤੋਂ ਸਮਾਜਿਕ, ਆਰਥਿਕ, ਰਾਜਨਿਤਿਕ ਅਤੇ ਧਾਰਮਿਕ ਵਿਤਕਰੇਬਾਜੀ ਦਾ ਸ਼ਿਕਾਰ ਗਰੀਬਾਂ ਤੇ ਦਲਿਤ ਮਜ਼ਦੂਰਾਂ ਦੇ ਮਾਨ ਸਨਮਾਨ ਰੁਜ਼ਗਾਰ ਅਤੇ ਜਮੀਨ ਦੇ ਹੱਕਾਂ ਦੀ ਪ੍ਰਾਪਤੀ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਲਹਿਰ ਮਜ਼ਬੂਤ ਕੀਤੀ ਜਾਵੇਗੀ। ਉਹਨਾਂ ਮੰਗ ਕੀਤੀ ਕਿ ਮਜਦੂਰਾਂ ਨੂੰ ਚੋਂਣ ਵਾਅਦੇ ਮੁਤਾਬਕ 10-10 ਮਰਲੇ ਪਲਾਟ ਘਰ ਬਣਾਉਣ ਲਈ 2 ਲੱਖ ਰੁਪਏ ਮੁਆਵਜਾ, ਮਾਨਸਾ ਜਿਲ•ੇ ਵਿੱਚ ਲੱਗ ਰਹੇ ਬਣਾਂਵਾਲੀ, ਗੋਬਿੰਦਪੁਰਾ ਥਰਮਲ ਪਲਾਂਟ ਵਿੱਚ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ 80 ਪ੍ਰਤੀਸ਼ਤ ਪਹਿਲ ਦੇ ਅਧਾਰ ਤੇ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ। ਕੱਟੀਆਂ ਹੋਈਆਂ ਵਿਧਵਾ ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ। ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ 150 ਦਿਨ ਕੰਮ 300 ਰੁਪਏ ਦਿਹਾੜੀ ਅਤੇ ਹਰ ਇਛੁੱਕ ਵਿਅਕਤੀ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਇਸ ਸਮੇਂ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਜਿਲ•ਾ ਆਗੂ ਕਾਮਰੇਡ ਅਮਰੀਕ ਸਿੰਘ ਸਮਾਓ, ਹਰਦੇਵ ਸਿੰਘ ਖਿਆਲਾ, ਕਾਮਰੇਡ ਕਾਲਾ ਸਿੰਘ ਮੂਲਾ ਸਿਘ ਵਾਲਾ, ਨਿੱਕਾ ਸਿੰਘ, ਤਰਸ਼ੇਮ ਸਿੰਘ, ਰੋਹੀ ਸਿੰਘ, ਕਰਨੈਲ ਸਿੰਘ, ਮਾੜਾ ਸਿੰਘ,   ਆਦਿ ਨੇ ਸੰਬੋਧਨ ਕੀਤਾ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger