ਸ਼ੋਰ ਸ਼ਰਾਬੇ ਤੋਂ ਰਹਿਤ ਰੂਹ ਨੂੰ ਸਕੂਨ ਦੇਣ ਵਾਲੀ ਐਲਬਮ ਹੈ ਸੌਗਾਤ ਕੁਲਬੀਰ ਸੈਣੀ ਦੀ ਸਾਹਿਤਕ ਤੇ ਸੂਫੀਆਨਾ ਅੰਦਾਜ਼ ਦੀ ਐਲਬਮ ਸੌਗਾਤ ਮਿਊਜ਼ਿਕ ਸਟੋਰਾਂ ਤੇ ਪੁੱਜੀ

Saturday, December 22, 20120 comments


ਚੰਡੀਗੜ੍ਹ, 22 ਦਸੰਬਰ ( ) : ਪੰਜਾਬੀਅਤ ਨੂੰ ਸਿਰਮੋਏ ਤੇ ਅਕਾਸ਼ਬਾਣੀ ਜਲੰਧਰ ਰੇਡੀਓ ਦੇ ਇਕੋ ਇਕ ਪ੍ਰਵਾਨਤ ਗਾਇਕ ਕੁਲਬੀਰ ਸੈਣੀ ਦੀ ਨਵੀਂ ਐਲਬਮ ਸੌਗਾਤ ਮਿਊਜ਼ਿਕ ਸਟੋਰਾਂ ਤੇ ਪੁੱਜ ਚੁੱਕੀ ਹੈ ਇਸ ਐਲਬਮ ਕੁੱਲ 9 ਗੀਤ ਹਨ ਜੋ ਸੁਣਨ ਵਾਲਿਆਂ ਨੂੰ ਆਪਣੇ ਵੱਲ ਸਹਿਜੇ ਹੀ ਖਿੱਚਦੇ ਹਨ
ਸੂਫੀਆਨਾ ਤੇ ਸਾਹਿਤਕ ਅੰਦਾਜ਼ ਦੇ ਗੀਤਾਂ ਨਾਲ ਪਰੋਈ ਇਸ ਸੌਗਾਤ ਜੀਣਾ ਤੇਰੇ ਦਰਾਂ ਤੇ, ਪਿਆਰ ਹੋ ਨਾ ਜਾਵੇ, ਰਾਜ਼ ਦੀਆਂ ਗੱਲਾਂ, ਕਿਸਮਤ, ਹੌਸਲਾ, ਜਿੰਦ ਬੱਲੀਏ, ਰਾਂਝਾ, ਇਸ਼ਕ ਨੇ ਰੰਗ ਤੇ ਇਸ਼ਕ ਕਰੋ ਗੀਤ ਹਨ ਸੌਗਾਤ ਦੇ ਗੀਤ ਹਰ ਵਰਗ ਦੇ ਦਰਸ਼ਕਾਂ ਨੂੰ ਆਪਣੇ ਵੱਖ ਖਿੱਚਣ ਦੀ ਸਮਰਥਾ ਰੱਖਦੇ ਹਨ ਐਲਬਮ ਦੇ ਗੀਤ ਕੁਲਬੀਰ ਸੈਣੀ ਨੇ ਹੀ ਲਿਖੇ ਹਨ ਜਦਕਿ ਮਿਊਜ਼ਿਕ ਦਿਤਾ ਹੈ ਰਾਜ ਅਜਨਾਲਵੀ ਨੇ ਐਲਬਮ ਦੇ ਵੀਡੀਓ ਡਾਇਰੈਕਟਰ ਗੱਗੀ ਸਿੰਘ ਹਨਇਸ ਐਲਬਮ ਦੀ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਧੂਮ ਧੜੱਕਾ ਤੇ ਕਿਸੇ ਕਿਸਮ ਦੇ ਰੈਪ ਤੇ ਬੇ ਸਿਰ ਪੈਰ ਦੀ ਸ਼ਬਦਾਵਲੀ ਦਾ ਸਹਾਰਾ ਨਹੀਂ ਲਿਆ ਗਿਆ ਬਲਕਿ ਸੌਗਾਤ ਸ਼ਾਇਰੀ ਤੇ ਤੁਕਬੰਦੀ ਨਾਲ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਕੁਲਬੀਰ ਸੈਣੀ ਨੇ ਦਰਸ਼ਕਾਂ ਦੀ ਕਚਹਿਰੀ ਪੇਸ਼ ਕੀਤੀ ਹੈ ਇਸ ਐਲਬਮ ਦੇ ਗੀਤ ਜੀਣਾ ਤੇਰੇ ਦਰਾਂ ਤੇ ਦਾ ਵੀਡੀਓ ਯੂਟਿਊਬ ਤੇ ਦਰਸ਼ਕਾਂ ਦੀ ਵਾਹੋ ਵਾਹੀ ਬਟੋਰ ਰਿਹਾ ਹੈ ਤੇ ਨਾਲ ਹੀ ਐਲਬਮ ਦੇ ਪ੍ਰੋਮੋ ਐਮ ਐਚ ਵਨ ਤੇ ਪੀ. ਟੀ. ਸੀ. ਚੱਕਦੇ ਤੇ ਦੇਖੇ ਜਾ ਸਕਦੇ ਹਨ
ਇਸ ਤੋਂ ਪਹਿਲਾਂ ਕੁਲਬੀਰ ਸੈਣ ਦੀਆਂ ਗਿੱਧੇ ਨੱਚ ਭਾਬੀਏ, ਦੁਹਾਈ ਵੇ ਦੁਹਈ, ਵੰਝਲੀ ਰਾਂਝੇ ਦੀ, ਬੱਲੇ ਨੀ ਮਜਾਜਣੇ, ਨੈਣਾਂ ਦਾ ਸਰੂਰ, ਢੋਲਾ ਵੇ ਢੋਲਾ, ਰੁੱਤ ਭੰਗੜੇ ਦੀ, ਪੱਟ ਤੇ ਸ਼ੌਕੀਨ ਗੱਭਰੂ ਨਾਂ ਦੀਆਂ 8 ਐਲਬਮਾਂ ਮਾਰਕੀਟ ਚੁੱਕੀਆਂ ਹਨ ਤੇ ਹੁਣ ਕੁਝ ਵਕਫੇ ਤੋਂ ਬਾਦ ਉਹ ਮੁੜ ਇਸ ਖੇਤਰ ਆਏ ਹਨ.

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger