ਲੁਧਿਆਣਾ ( ਸਤਪਾਲ ਸੋਨੀ ) ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੀ ਲੁਧਿਆਣਾ ਇਕਾਈ ਵਲੋਂ ਆਰੀਆ ਕਾਲਜ ਲੜਕਿਆਂ ਤੋਂ ਇਕ ਸ਼ਾਂਤਮਈ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ । ਇਹ ਰੋਸ ਮਾਰਚ ਆਰੀਆ ਕਾਲਜ ਲੜਕਿਆਂ ਤੋਂ ਸ਼ੁਰੂ ਹੋ ਕੇ ਫੁਆਰਾ ਚੌਂਕ,ਘੁਮਾਰ ਮੰਡੀ ਚੌਂਕ,ਭਾਈਵਾਲਾ ਚੌਂਕ,ਭਾਰਤ ਨਗਰ ਚੌਂਕ,ਮਾਲ ਰੋਡ ਆਦਿ ਤੋਂ ਹੁੰਦਾ ਹੋਇਆ ਆਰੀਆ ਕਾਲਜ ਲੜਕਿਆਂ ਵਿੱਖੇ ਸਮਾਪਤ ਹੋਇਆ । ਇਸ ਰੋਸ ਮਾਰਚ ਦੀ ਅਗਵਾਈ ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਸੰਗਠਨ ਮੰਤਰੀ ਸੁਖਵਿੰਦਰ ਸਿੰਘ ਮਲੋਟੀਆ ਅਤੇ ਜੂਹੀ ਗੁਲਾਟੀ ਨੇ ਸਾਂਝੇ ਤੌਰ ਤੇ ਕੀਤੀ । ਇਸ ਰੋਸ ਮਾਰਚ ਵਿਚ ਦਿੱਲੀ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਬਲਾਤਕਾਰੀਆਂ ਦਾ ਡਟਵਾਂ ਵਿਰੋਧ ਕੀਤਾ ਗਿਆ । ਇਸ ਰੋਸ ਮਾਰਚ ਰਾਹੀ ਭਾਰਤ ਦੀ ਨਾਰੀ ਦੇ ਸਨਮਾਨ ਅਤੇ ਸੁਰਖਿਆ ਦੀ ਮੰਗ ਕੀਤੀ ਗਈ ਅਤੇ ਆਰੋਪੀ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗੀ ਗਈ । ਇਸ ਰੋਸ ਮਾਰਚ ਵਿਚ ਦੀਪਿਕਾ,ਨੇਹਾ ਕਪੂਰ,,ਕਾਮਨੀ,ਨੀਧੀ,ਰੂਚਿਕਾ,ਸਵੀ ਗੁਲਾਟੀ,ਨੇਹਾ ,ਮੋਨਿਕਾ,ਅਨੂਪ ਸਿੰਘ ਖੇਰਾ,ਪ੍ਰਭਜੋਤ ਸਿੰਘ,ਗੁਰਵੀਰ ਸਿੰਘ,ਨੀਤਿਸ਼ ਭਾਰਦਵਾਜ,ਅਮਿਤ ਮਿਸ਼ਰਾ, ਰਾਹੁਲ ਚੌਧਰੀ,ਯਾਦਵਿੰਦਰ,ਪਵਿਤਰ ਸਿੰਘ,ਮਨੂ, ਗਗਨਦੀਪ ਸੰਧੂ,ਪ੍ਰਸ਼ਾਂਤ,ਪਾਰਸ ਆਦਿ ਨੇ ਬਲਾਤਕਾਰੀਆਂ ਦੇ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ ।

Post a Comment