ਨੌਜਵਾਨ ਪੀੜ•ੀ ਨਸ਼ਿਆਂ ਨੂੰ ਤਿਆਗ ਖੇਡਾਂ ਪ੍ਰਤੀ ਉਤਸ਼ਾਹਿਤ ਹੋਵੇ- ਕੋਹਾੜ

Saturday, December 22, 20120 comments


ਮੂਲੇਵਾਲ ਖਹਿਰਾ ਸਕੂਲ ‘ਚ ਹੋਇਆ ਤਿੰਨ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦਾ ਸਨਮਾਨ
ਜਥੇਦਾਰ ਕੋਹਾੜ ਨੇ ਯਾਦਗਾਰੀ ਚਿੰਨ• ਭੇਟ ਕਰਕੇ ਕੀਤਾ ਸਨਮਾਨਿਤ
ਸ਼ਾਹਕੋਟ, 22 ਦਸੰਬਰ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਸਾਬਕਾ ਵਿਦਿਆਰਥੀਆਂ ਅਤੇ ਤੀਸਰੇ ਪਰਲ ਵਰਲਡ ਕਬੱਡੀ ਕੱਪ-2012 ‘ਚ ਇੰਗਲੈਂਡ, ਨਾਰਵੇ ਅਤੇ ਅਮਰੀਕਾ ਦੀਆਂ ਕਬੱਡੀ ਟੀਮਾਂ ਵੱਲੋਂ ਖੇਡਣ ਵਾਲੇ ਕਬੱਡੀ ਖਿਡਾਰੀ ਜਗਤਾਰ ਸਿੰਘ ਜੱਗਾ ਖਹਿਰਾ (ਖਿਡਾਰੀ ਇੰਗਲੈਂਡ ਟੀਮ), ਲਖਬੀਰ ਸਿੰਘ ਲੱਖਾ ਖਹਿਰਾ (ਖਿਡਾਰੀ ਨਾਰਵੇ ਟੀਮ) ਅਤੇ ਜਸਕਰਨ ਸਿੰਘ ਜੱਸਾ ਖਹਿਰਾ ( ਖਿਡਾਰੀ ਅਮਰੀਕਾ ਟੀਮ) ਵੱਲੋਂ ਕਬੱਡੀ ਕੱਪ ‘ਚ ਵਧੀਆਂ ਪ੍ਰਦਰਸ਼ਨ ਵਿਖਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਨ•ਾਂ ਦੇ ਸਨਮਾਨ ਵਿੱਚ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ । ਇਸ ਮੌਕੇ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਪ੍ਰਿੰਸੀਪਲ ਬਲਰਾਜ ਕੌਰ ਬਾਜਵਾ ਕਲਾਂ, ਸਕੂਲ ਮੁੱਖੀ ਪਲਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਸੋਹਣ ਸਿੰਘ ਖਹਿਰਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ, ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਪਿੰਡ ਮੂਲੇਵਾਲ ਖਹਿਰਾਂ ਦੇ ਇਨ•ਾਂ ਨੌਜਵਾਨ ਖਿਡਾਰੀਆਂ ਨੇ ਜਿਥੇ ਕਬੱਡੀ ਵਰਲਡ ਕੱਪ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਉੱਥੇ ਹਲਕੇ ਦਾ ਨਾਮ ਵੀ ਦੁਨੀਆਂ ‘ਚ ਰੌਸ਼ਨ ਕੀਤਾ ਹੈ । ਉਨ•ਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਵਰਗ ਰਹੇ ਦਰਿਆਂ ਨੂੰ ਬੰਦ ਕਰਨ ਵਿੱਚ ਸਰਕਾਰ ਦਾ ਸਹਿਯੋਗ ਦੇਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ । ਇਸ ਮੌਕੇ ਉਨ•ਾਂ ਵਰਲਡ ਕੱਪ ਦੇ ਤਿੰਨਾਂ ਸਨਮਾਨਤ ਖਿਡਾਰੀਆਂ ਨੂੰ ਵਧਾਈ ਦਿੱਤੀ । ਪਿੰਡ ਮੂਲੇਵਾਲ ਬ੍ਰਾਹਮਣਾਂ ਦੀ ਪੰਚਾਇਤ ਵੱਲੋਂ ਵੀ ਉੱਤਕ ਤਿੰਨਾਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਪ੍ਰਿੰਸੀਪਲ ਬਲਰਾਜ ਕੌਰ ਬਾਜਵਾ ਕਲਾਂ, ਸਕੂਲ ਮੁੱਖੀ ਪਲਵਿੰਦਰ ਸਿੰਘ, ਪਿੰਡ ਦੇ ਸਰਪੰਚ ਸੋਹਣ ਸਿੰਘ ਖਹਿਰਾ, ਸਵਰਨ ਸਿੰਘ ਕਲਿਆਣ ਜਨਰਲ ਸਕੱਤਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ, ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਰਬਾਰਾਂ ਸਿੰਘ ਖਹਿਰਾ, ਗੁਰਪਾਲ ਸਿੰਘ ਪਾਲੀ ਖਹਿਰਾ, ਲਖਵੀਰ ਸਿੰਘ ਲੱਖਾ, ਹਰਬੰਸ ਸਿੰਘ ਚੰਦੀ ਸਮਾਜ ਸੇਵਕ, ਕੇਵਲ ਸਿੰਘ ਰੂਪੇਵਾਲੀ ਐਮ.ਡੀ, ਗੁਰਮੇਜ ਲਾਲ ਅਹੀਰ, ਪ੍ਰਿਥੀਪਾਲ ਸਿੰਘ, ਅੰਮ੍ਰਿਤਪਾਲ ਸਿੰਘ ਥਿੰਦ, ਲੈਕਚਰਾਰ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਢੋਟ, ਰਾਜਵਿੰਦਰ ਸਿੰਘ ਧੰਜੂ, ਮੋਹਿਤ ਪ੍ਰਤਾਪ, ਸਾਹਿਬ ਗਿੱਲ, ਕੁਲਦੀਪ ਕੁਮਾਰ ਸਚਦੇਵਾ, ਅਮਰੀਕ ਸਿੰਘ, ਚਮਨ ਲਾਲ, ਪ੍ਰੋਫੈਸਰ ਗੁਰਚਰਨ ਸਿੰਘ ਸਿੰਧੜ, ਸੁਰਿੰਦਰ ਵਿਰਦੀ, ਸੁਖਵਿੰਦਰ ਬਾਗਪੁਰ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਪਾਲ ਚੰਦ ਸਰਪੰਚ , ਸੋਹਣ ਸਿੰਘ ਸੰਧੂ, ਪ੍ਰਸ਼ੋਤਮ ਲਾਲ ਕਾਲੀਆ, ਸੋਨੀ ਠੇਕੇਦਾਰ, ਬਲਦੇਵ ਸਿੰਘ ਚੱਠਾ ਸਰਪੰਚ ਢੰਡੋਵਾਲ, ਜੀਤ ਸਿੰਘ ਕਨੇਡੀਅਨ, ਹਰਬੰਸ ਸਿੰਘ ਫੌਜੀ, ਲਖਵਿੰਦਰ ਕੌਰ, ਸੁਮਨਦੀਪ ਕੌਰ, ਬਬੀਤਾ ਗੁਪਤਾ, ਸੁਮਨ ਲਤਾ, ਅੰਜੂ ਗੁਪਤਾ, ਰਜਵਿੰਦਰ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ । ਇਸ ਮੌਕੇ ਮਾਸਟਰ ਸਾਹਿਬ ਗਿੱਲ ਅਤੇ ਕੁਲਦੀਪ ਕੁਮਾਰ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ । ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਉੱਕਤ ਤਿੰਨਾਂ ਖਿਡਾਰੀਆਂ ਦਾ ਸਵਾਗਤ ਬੜੇ ਹੀ ਵਿਲੱਖਣ ਢੰਗ ਨਾਲ ਕੀਤਾ ਗਿਆ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਖਿਡਾਰੀਆਂ ‘ ਸਿੰਘ ਇਜ ਕਿੰਗ’ ਦੇ ਨਾਮ ਨਾਲ ਬੁਲਾਇਆ ਸੀ ।  



 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger