-14 ਫਰਵਰੀ ਤੱਕ ਰਹਿਣਗੇ ਲਾਗੂ
ਮਾਨਸਾ, 23 ਦਸੰਬਰ() ਜ਼ਿਲ•ਾ ਮੈਜਿਸਟ੍ਰੇਟ ਮਾਨਸਾ ਨੇ ਜ਼ਿਲ•ੇ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਜੋ 14 ਫਰਵਰੀ ਤੱਕ ਲਾਗੂ ਰਹਿਣਗੇ। ਉਨ•ਾਂ ਜਿਥੇ ਜ਼ਿਲੇ• ਦੀਆਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਦੀਆਂ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ, ਟਰੱਕਾਂ-ਟਰੈਕਟਰਾਂ ’ਤੇ ਟੇਪ ਰਿਕਾਰਡਾਂ ਅਤੇ ਵੀਡੀਓ ਰਾਹੀਂ ਅਸ਼ਲੀਲ ਗਾਣੇ ਤੇ ਫਿਲਮਾਂ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ, ਉਥੇ ਢਾਬਿਆਂ ਅਤੇ ਮੈਰਿਜ਼ ਪੈਲੇਸਾਂ ਦੇ ਮਾਲਕਾਂ ਨੂੰ ਆਪਣੀ ਪੱਧਰ ’ਤੇ ਅਤੇ ਆਪਣੇ ਖ਼ਰਚੇ ’ਤੇ ਤੁਰੰਤ ਸਕਿਓਰਿਟੀ ਗਾਰਡ ਤਾਇਨਾਤ ਕਰਨ ਦਾ ਹੁਕਮ ਵੀ ਦਿੱਤਾ। ਜ਼ਿਲ•ਾ ਮੈਜਿਸਟ੍ਰੇਟ ਨੇ ਜ਼ਿਲ•ੇ ਦੀ ਹਦੂਦ ਅੰਦਰ ਬਿਨ•ਾਂ ਪ੍ਰਵਾਨਗੀ ਤੋਂ ਖੂਹ ਜਾਂ ਬੋਰ ਪੁੱਟਣ ’ਤੇ ਵੀ ਪਾਬੰਦੀ ਲਗਾਈ ਹੈ। ਉਨ•ਾਂ ਕਿਹਾ ਕਿ ਮਾਲਕ ਖੂਹ ਜਾਂ ਬੋਰ ਲਗਾਉਣ ਤੋਂ 15 ਦਿਨ ਪਹਿਲਾਂ ਜ਼ਿਲ•ਾ ਮੈਜਿਸਟ੍ਰੇਟ, ਉਪ ਮੰਡਲ ਮੈਜਿਸਟ੍ਰੇਟ, ਬੀ.ਡੀ.ਪੀ.ਓ., ਈ.ਓ., ਸਰਪੰਚ, ਪਬਲਿਕ ਹੈਲਥ ਜਾਂ ਮਿਊਂਸਪਲ ਕਮੇਟੀ ਦੇ ਸਬੰਧਤ ਅਫ਼ਸਰ ਨੂੰ ਸੂਚਿਤ ਕਰਨ। ਉਨ•ਾਂ ਕਿਹਾ ਕਿ ਖੂਹ ਜਾਂ ਬੋਰ ਲਗਾਉਣ ਵਾਲੀ ਜਗ•ਾ ਦੇ ਨਜ਼ਦੀਕ ਸਾਇਨ ਬੋਰਡ ’ਤੇ ਏਜੰਸੀ ਤੇ ਬੋਰ ਦੇ ਮਾਲਕ ਦਾ ਪੂਰਾ ਪਤਾ ਹੋਣਾ ਚਾਹੀਦਾ ਹੈ।
Post a Comment