ਮਾਨਸਾ 23 ਦਸੰਬਰ ( )ਕਾਮਰੇਡ ਧਰਮ ਸਿੰਘ ਫੱਕਰ ਯਾਦਗਾਰੀ ਯੂਥ ਕਲੱਬ ਦਲੇਲ ਸਿੰਘ ਵਾਲਾ ਅਤੇ ਬਾਬਾ ਸ਼ਹੀਦਾਂ ਲੰਗਰ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਖਿਆਲਾ ਕਲਾਂ ਦੇ ਵਿਸਵਕਰਮਾ ਮੰਦਰ ਦੇ ਕੋਲ ਮਾਨਸਾ ਪਟਿਆਲਾ ਮੁੱਖ ਸੜਕ ’ਤੇ ਯਾਤਰੂਆਂ ਲਈ ਦਸ ਦਿਨ ਚੱਲਣ ਵਾਲੇ ਚਾਹ ਦੇ ਲੰਗਰ ਅਰੰਭੇ ਗਏ । ਧਰਮ ਸਿੰਘ ਫੱਕਰ ਯੂਥ ਕਲੱਬ ਦੇ ਪ੍ਰਧਾਨ ਰਾਜਦੀਪ ਸਿੰਘ ਦਲੇਲ ਸਿੰਘ ਵਾਲਾ ਅਤੇ ਬਾਬਾ ਸ਼ਹੀਦਾਂ ਲੰਗਰ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਖਣ ਸਿੰਘ ਨੇ ਦੱਸਿਆ ਪਿੰਡ ਵਾਸੀਆਂ ਅਤੇ ਹੋਰ ਗੁਰੂ ਲੜ ਲੱਗੇ ਲੋਕਾਂ ਦੀ ਮੱਦਦ ਨਾਲ ਚਾਹ ਦੇ ਇਹ ਲੰਗਰ 29 ਦਸੰਬਰ ਤੱਕ ਜ਼ਾਰੀ ਰਹਿਣਗੇ । ਪਿਛਲੇ ਤਿੰਨ ਦਿਨ ਪ੍ਰਸ਼ਾਦੇ ਦੇ ਲੰਗਰ ਵੀ ਲਾਏ ਜਾਣਗੇ । ਉਨ•ਾਂ ਦੱਸਿਆ ਇਨ•ਾਂ ਲੰਗਰਾਂ ਲਈ ਸੰਗਤ ਦਾ ਪੂਰਨ ਸਹਿਯੋਗ ਹੈ । ਕਲੱਬ ਦੇ ਅਹੁਦੇਦਾਰ ਅਤੇ ਲੰਗਰ ਕਮੇਟੀ ਦੇ ਸੇਵਾਦਰ ਦਿਨ ਰਾਤ ਲੰਗਰ ਵਿੱਚ ਸੇਵਾ ਕਰ ਰਹੇ ਹਨ। ਰਾਹਗੀਰਾਂ ਨੂੰ ਗਰਮ ਚਾਹ ਦੇ ਨਾਲ ਹੀ ਬਿਸਕੁਟ ਅਤੇ ਹੋਰ ਸੁੱਕਾ ਰਾਸ਼ਨ ਖਾਣ ਲਈ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤ੍ਰਲੋਚਨ ਸਿਘ,ਗੁਰਦੀਪ ਸਿੰਘ ਐਮ .ਸੀ,ਕੁਲਵਿੰਦਰ ਸਿੰਘ,ਕਰਨੈਲ ਸਿੰਘ,ਰੇਸ਼ਮ ਸਿੰਘ,ਗੁਰਦੀਪ ਸਿੰਘ ,ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਹਾਜ਼ਰ ਸਨ।
Post a Comment