ਚੋਰਾਂ ਨੇ ਦਿਨ ਦਿਹਾੜੇ ਕੋਠੀ ਵਿੱਚ ਹੱਥ ਫੇਰ ਲੇਪਟਾਪ ਉਡਾਇਆ

Sunday, December 23, 20120 comments


ਭਦੌੜ 23 ਦਸੰਬਰ (ਸਾਹਿਬ ਸੰਧੂ) ਬੀਤੇ ਦਿਨ ਦਿਹਾੜੇ ਪਿੰਡ ਤਲਵੰਡੀ ਵਿਖੇ ਚੋਰਾ ਵੱਲੋਂ ਇੱਕ ਖਾਲੀ ਪਈ ਕੋਠੀ ਵਿੱਚ ਹੱਥ ਫੇਰ ਇੱਕ ਲੇਪਟਾਪ ਚੋਰੀ ਕਰ ਲਿਆ ਤੇ ਖ਼ਬਰ ਭੇਜ਼ੇ ਜਾਣ ਤੱਕ ਭਦੌੜ ਪੁਲਿਸ ਨੇ ਕੋਈ ਜਾਣਕਾਰੀ ਦਰਜ਼ ਨਹੀ ਕੀਤੀ ਸੀ।ਪੱਤਰਕਾਰਾਂ ਨਾਲ ਇੰਗਲੈਂਡ ਤੋਂ ਫੋਨ ਤੇ ਜਾਣਕਾਰੀ ਦਿੰਦਿਆਂ ਮਾਲਕ ਜਰਨੈਲ ਸਿੰਘ ਅਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਵਿਖੇ ਉਹਨਾਂ ਦੀ ਕੋਠੀ ਖਾਲੀ ਪਈ ਹੈ ਤੇ ਮਾਲਕ ਵਿਦੇਸ਼ ਵਿਖੇ ਰਹਿੰਦੇ ਹਨ ਤੇ ਘਰ ਦੀ ਰਖਵਾਲੀ ਇੱਕ ਬਜ਼ੁਰਗ ਵਿਅਕਤੀ ਕਰ ਰਿਹਾ ਹੈ ਤੇ ਜਦ ਉਸ ਦੇ ਦੱਸਣ ਮੁਤਾਬਕ ਓਹ ਦਿਨ ਦੇ ਕਰੀਬ ਤਿੰਨ ਵਜ਼ੇ ਦੇ ਲਗਪਗ ਚਾਹ ਪੀਣ ਆਪਣੇ ਘਰ ਗਿਆ ਤਾਂ ਵਾਪਿਸ ਆਉਣ ਤੇ ਦੇਖਿਆ ਕਿ ਕੋਠੀ ਦੇ ਅੰਦਰਲੇ ਜਿੰਦਰੇ ਭੰਨੇ ਹੋਏ ਸਨ ਤੇ ਬਾਕੀ ਸਾਰਾ ਸਮਾਨ ਸਹੀ ਜਗ•ਾ ਤੇ ਇੱਕ ਲੇਪਟਾਪ ਗਾਇਬ ਸੀ। ਉਕਤ ਵਿਅਕਤੀ ਨੇ ਇਸ ਦੀ ਸੂਚਨਾਂ ਨਾਲ ਲਗਦੇ ਘਰਾਂ ਨੂੰ ਦਿੱਤੀ ਤੇ ਉਕਤ ਵਿਅਕਤੀਆਂ ਨੇ ਭਦੌੜ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕਾ ਦੇਖ ਲਿਆ ਸੀ ਤੇ ਖ਼ਬਰ ਭੇਜ਼ੇ ਜਾਣ ਤੱਕ ਕੋਈ ਮਾਮਲਾ ਦਰਜ਼ ਨਹੀ ਹੋ ਸਕਿਆ ਤੇ ਸੰਪਰਕ ਕਰਨ ਤੇ ਪੁਲਿਸ ਅਧਿਕਾਰੀਆਂ ਨੇ ਆਖਿਆ ਜਲਦੀ ਹੀ ਉਕਤ ਸਮਾਨ ਦੀ ਬਰਾਮਦਗੀ ਕਰਵਾ ਲਈ ਜਾਵੇਗੀ।
                                                       

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger