ਮਾਂ ਸ਼ਾਰਦਾ ਪੀਠ ਸਾਂਈਂ ਮੰਦਰ ਵਿੱਚ ਜਰੂਰਤਮੰਦ ਬਚਿੱਆਂ ਨੂੰ ਗਰਮ ਸਵੈਟਰ ਵੰਡੇ

Friday, December 21, 20120 comments


ਲੁਧਿਆਣਾ ( ਸਤਪਾਲ ਸੋਨੀ ) ਆਤਮ ਸ਼੍ਰਮਨ ਭਵਨ ਸਿਵਲ ਲਾਈਨ ਵਿੱਖੇ ਸ਼੍ਰੀ ਅਮਰ ਮੁੱਨੀ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਜਦ ਖੁਦ ਦਾ ਬੱਚਾ ਰੌਂਦਾ ਹੈ ਤਾਂ ਦਿੱਲ ਵਿਚ ਦਰਦ ਹੁੰਦਾ ਹੈ ਪਰ ਜਦ ਗੁਆਂਢੀ ਦਾ ਬੱਚਾ ਰੌਂਦਾ ਹੈ ਤਾਂ ਸਿਰ ਦਰਦ ਹੁੰਦਾ ਹੈ ਕਾਰਨ ਹੈ ਕਿ ਇਕ ਨਾਲ ਤੁਹਾਡਾ ਮੋਹ ਜੁੜਿਆ ਹੁੰਦਾ ਹੈ ਪਰ ਦੂਸਰੇ ਨਾਲ ਨਹੀਂ ।ਭਗਵਾਨ ਮਹਾਂਵੀਰ ਫਰਮਾਉਂਦੇ ਹਨ ਕਿ ਇਹ ਮੋਹ ਹੀ ਦੁੱਖਾਂ ਦਾ ਕਾਰਨ ਹੈ ।ਉਨ੍ਹਾਂ ਕਿਹਾ ਕਿ ਮੋਹ ਅਤੇ ਪ੍ਰੇਮ ਵਿੱਚ ਇਹ ਹੀ ਅੰਤਰ ਹੈ । ਮੋਹ ਨਾਲ ਜੁੜਿਆ ਵਿਅਕਤੀ ਕੇਵਲ ਮੈਂ ਅਤੇ ਮੇਰੇ ਤਕ ਹੀ ਸੀਮਿਤ ਹੁੰਦਾ ਹੈ ਜਦ ਕਿ ਪ੍ਰੇਮ ਕੀ ਦਸ਼ਾ ਮੈਂ ਉਸੇ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਨਜ਼ਰ ਆਉਂਦਾ ਹੈ ।ਇਸ ਮੌਕੇ ਗੁਰੁ ਅਮਰ ਫਾਊਂਡੇਸ਼ਨ ਵਲੋਂ ਬਸੰਤ ਏਵਿਨੀਊ ਸਥਿਤ ਮਾਂ ਸ਼ਾਰਦਾ ਪੀਠ ਸਾਂਈਂ ਮੰਦਰ ਵਿੱਖੇ ਜਰੂਰਤਮੰਦ ਬਚਿੱਆਂ ਨੂੰ ਗਰਮ ਸਵੈਟਰ ਵੰਡੇ।ਇਸ ਮੌਕੇ ਗਿਰਧਾਰੀ ਲਾਲ ਜੈਨ,ਗੌਤਮ ਜੈਨ,ਨਿਖਲ ਜੈਨ,ਲੋਕੇਸ਼ ਜੈਨ,ਪ੍ਰਿੰਸੀਪਲ ਸ਼ਸ਼ੀ ਪਾਇਲ,ਅਨਿਲ ਜੈਨ,ਸੁਰੇਸ਼ ਅਰੋੜਾ,ਪਡਿੰਤ ਰਾਮ ਸਰੂਪ ਸ਼ਾਸਤਰ,ਿਵਿਸ਼ਾਲ ਜੈਨ,ਹੇਮੰਤ ਜੈਨ,ਰਾਜਨ ਬਜਾਜ,ਪਵਨ ਸ਼ਾਸਤਰੀ ਅਤੇ ਚਿੰਕੀ ਗਾਂਧੀ ਹਾਜ਼ਿਰ ਸਨ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger