ਸਨਮਾਨ ਸਮਾਰੋਹ ‘ਚ ਟ੍ਰਾਂਸਪੋਰਟ ਮੰਤਰੀ ਜਥੇਦਾਰ ਕੋਹਾੜ ਕਰਨਗੇ ਖਿਡਾਰੀਆਂ ਨੂੰ ਸਨਮਾਨਿਤ

Friday, December 21, 20120 comments


ਸ਼ਾਹਕੋਟ, 21 ਦਸੰਬਰ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਸਾਬਕਾ ਵਿਦਿਆਰਥੀਆਂ ਅਤੇ ਤੀਸਰੇ ਪਰਲ ਵਰਲਡ ਕਬੱਡੀ ਕੱਪ-2012 ‘ਚ ਇੰਗਲੈਂਡ, ਨਾਰਵੇ ਅਤੇ ਅਮਰੀਕਾ ਦੀਆਂ ਕਬੱਡੀ ਟੀਮਾਂ ਵੱਲੋਂ ਖੇਡਣ ਵਾਲੇ ਕਬੱਡੀ ਖਿਡਾਰੀ ਜਗਤਾਰ ਸਿੰਘ ਜੱਗਾ ਖਹਿਰਾ (ਖਿਡਾਰੀ ਇੰਗਲੈਂਡ ਟੀਮ), ਲਖਬੀਰ ਸਿੰਘ ਲੱਖਾ ਖਹਿਰਾ (ਖਿਡਾਰੀ ਨਾਰਵੇ ਟੀਮ) ਅਤੇ ਜਸਕਰਨ ਸਿੰਘ ਜੱਸਾ ਖਹਿਰਾ ( ਖਿਡਾਰੀ ਅਮਰੀਕਾ ਟੀਮ) ਵੱਲੋਂ ਕਬੱਡੀ ਕੱਪ ‘ਚ ਵਧੀਆਂ ਪ੍ਰਦਰਸ਼ਨ ਵਿਖਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ 22 ਦਸੰਬਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਮੁੱਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉੱਕਤ ਤਿੰਨਾਂ ਖਿਡਾਰੀਆਂ ਦੇ ਸਨਮਾਨ ਵਿੱਚ ਸਕੂਲ ਕੈਂਪਸ ‘ਚ ਸਨਮਾਨ ਸਮਾਰੋਹ ਰੱਖਿਆ ਗਿਆ ਹੈ, ਜਿਸ ਵਿੱਚ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਇਨ•ਾਂ ਖਿਡਾਰੀਆਂ ਨੂੰ ਸਨਮਾਨਤ ਕਰਨਗੇ । ਉਨ•ਾਂ ਦੱਸਿਆ ਕਿ ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger