ਖਿੰਡਾਂ ਵੱਲੋਂ ਕੀਤੇ ਚੰਗੇ ਪ੍ਰਦਰਸ਼ਨ ਨੇ ਪਿੰਡ ਦਾ ਨਾਮ ਦੁਨੀਆਂ ‘ਚ ਉਭਾਰਿਆ- ਜਰਨੈਲ ਸਿੰਘ
ਕਬੱਡੀ ਖੇਡ ‘ਚ ਮੰਜ਼ਿਲ ਹਾਸਲ ਕਰਨ ਲਈ ਮੇਰੇ ਪਰਿਵਾਰ ਦਾ ਭਰਭੂਰ ਯੋਗਦਾਨ- ਯਾਦਵਿੰਦਰ ਖਿੰਡਾ
ਮਲਸੀਆਂ, 21 ਦਸੰਬਰ (ਸਚਦੇਵਾ) ਨਜ਼ਦੀਕੀ ਪਿੰਡ ਕੋਟਲੀ ਗਾਜ਼ਰਾਂ ਦੇ ਨੌਜਵਾਨ ਯਾਦਵਿੰਦਰ ਸਿੰਘ ਖਿੰਡਾ ਪੁੱਤਰ ਗੁਰਮੇਜ ਸਿੰਘ ਖਿੰਡਾਂ ਵੱਲੋਂ ਤੀਸਰੇ ਪਰਲ ਵਰਲਡ ਕਬੱਡੀ ਕੱਪ-2012 ‘ਚ ਭਾਰਤੀ ਟੀਮ ਵੱਲੋਂ ਵੱਖ-ਵੱਖ ਮੈਂਚਾਂ ‘ਚ ਵਿਖਾਏ ਗਏ ਵਧੀਆਂ ਪ੍ਰਦਰਸ਼ਨ ਅਤੇ ਪਿੰਡ ਦਾ ਨਾਮ ਰੌਸ਼ਨ ਕਰਨ ‘ਤੇ ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਵੱਲੋਂ ਉਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਪਿੰਡ ਵਾਸੀ ਸ਼ਾਮਲ ਹੋਏ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਯਾਦਵਿੰਦਰ ਸਿੰਘ ਖਿੰਡਾਂ ਨੇ ਭਾਰਤੀ ਟੀਮ ‘ਚ ਬਹੁਤ ਹੀ ਵਧੀਆਂ ਪ੍ਰਦਰਸ਼ਨ ਵਿਖਾਇਆ ਹੈ, ਜਿਸ ਨਾਲ ਪਿੰਡ ਅਤੇ ਇਲਾਕੇ ਦਾ ਨਾਮ ਪੂਰੀ ਦੁਨੀਆਂ ‘ਚ ਉੱਭਰਿਆ ਹੈ । ਉਨ•ਾਂ ਜਿਥੇ ਉੱਤਕ ਕਬੱਡੀ ਖਿਡਾਰੀ ਦੇ ਕਿਰਦਾਰ ਦੀ ਭਰਭੂਰ ਸ਼ਲਾਘਾ ਕੀਤੀ, ਉੱਥੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਕਬੱਡੀ ਖਿਡਾਰੀ ਯਾਦਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਰਿਹਾ ਹੈ ਅਤੇ ਮੈਂ ਸ਼ੁਰੂ ਤੋਂ ਹੀ ਕਬੱਡੀ ਖੇਡ ਨੂੰ ਆਪਣੀ ਖੇਡ ਮਨ ਕੇ ਖੇਡਿਆ ਹਾਂ । ਉਸ ਨੇ ਕਿਹਾ ਕਿ ਇਸ ਮੰਜਿਲ ਤੱਕ ਪਹੁੰਚਾਉਣ ਲਈ ਮੈਨੂੰ ਮੇਰੇ ਮਾਤਾ-ਪਿਤਾ, ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ । ਇਲਾਕੇ ਦੇ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਨੇ ਮੈਨੂੰ ਕਬੱਡੀ ਦੇ ਦਾਅ-ਪੇਚ ਦੱਸ ਕੇ ਇਸ ਯੋਗ ਬਣਾਇਆ ਹੈ, ਜਿਸ ਦੀ ਸਖਤ ਮਿਹਨਤ ਸਦਕਾ ਅੱਜ ਮੈਂ ਆਪਣੀ ਮੰਜਿਲ ਹਾਸਲ ਕੀਤੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਖਿੰਡਾ, ਸ਼ਮਿੰਦਰ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਪ੍ਰਧਾਨ, ਵਿਸ਼ਾਲ ਸੂਦ, ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਕਬੱਡੀ ਕੋਚ ਆਦਿ ਹਾਜ਼ਰ ਸਨ ।
ਪਿੰਡ ਕੋਟਲੀ ਗਾਜ਼ਰਾਂ ਦੇ ਕਬੱਡੀ ਖਿਡਾਰੀ ਯਾਦਵਿੰਦਰ ਸਿੰਘ ਖਿੰਡਾ ਨੂੰ ਤੀਸਰੇ ਪਰਲ ਵਰਲਡ ਕਬੱਡੀ ਕੱਪ ‘ਚ ਭਾਰਤੀ ਟੀਮ ਵੱਲੋਂ ਵਧੀਆਂ ਪ੍ਰਦਰਸ਼ਨ ਵਿਖਾਉਣ ਅਤੇ ਪਿੰਡ ਦਾ ਨਾਮ ਰੌਸ਼ਨ ਕਰਨ ‘ਤੇ ਸਨਮਾਨਿਤ ਕਰਦੇ ਹੋਏ ਜਰਨੈਲ ਸਿੰਘ, ਬਲਜਿੰਦਰ ਸਿੰਘ ਖਿੰਡਾ, ਦਰਸ਼ਨ ਸਿੰਘ ਅਤੇ ਹੋਰ ।

Post a Comment