ਤੇ ਇੱਕੀ ਦਸੰਬਰ ਵਾਲੀ ਪਰਲੋਂ ਨੂੰ ਉਡੀਕਦੇ ਰਹੇ ਲੋਕ

Saturday, December 22, 20120 comments


ਝੁਨੀਰ 22 ਦਸੰਬਰ(ਸੰਜੀਵ ਸਿੰਗਲਾ /  ਸਾਰਾ ਦਿਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਸੱਥਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਂਵਾਂ  ’ਤੇ ਇੱਕਠੇ ਬੈਠੇ ਕਾਫ਼ੀ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀ ਆ ਰਹੀ 21 ਦਸੰਬਰ ਦੀ ਪਰਲੋ ਆਉਣ ਵਾਲੀ ਘਟਨਾਂ ਦੀ ਹੀ ਚਰਚਾ ਕਰਦੇ ਰਹੇ , ਪਰ ਕਿਸੇ ਨੂੰ ਵੀ ਕਿਧਰੇ ਕੋਈ ਹੱਲ ਚੱਲ ਹੁੰਦੀ ਨਜ਼ਰ ਨਹੀਂ ਪਈ । ਕੌੜੀ ਪਿੰਡ ਦੇ ਵਿਜੇ ਕੁਮਾਰ ਨੇ ਵਹਿਮ ਭਰਮ ਪੈਦਾ ਕਰਕੇ ਲੋਕਾਂ ਨੂੰ ਬੁੱਧੂ ਬਣਾਉਂਣ ਵਾਲੀ ਇਸ ਦੁਨੀਆਂ ਖ਼ਤਮ ਹੋ ਜਾਣ ਦੀ   ਭਵਿੱਖਬਾਣੀ ਦਾ ਮਜਾਕ ਉਡਾਉਂਦੇ ਹੋਏ ਮਜਾਹੀਆ ਲਹਿਜੇ ਵਿੱਚ ਕਿਹਾ ਮੈਂ ਤਾਂ ਇਸ ਭਵਿੱਖ ਬਾਣੀ ਨੂੰ ਸੱਚ ਸਮਝ ਐਤਕੀ ਖਾਣ ਪੀਣ ਲਈ ਆਪਣੇ ਘਰ ਕਣਕ ਵੀ ਛੇ ਮਹੀਨੇ ਦੀ ਹੀ ਰੱਖੀ ਸੀ। 21 ਦਸੰਬਰ ਨੂੰ ਤੋਂ ਪਹਿਲਾਂ ਪਹਿਲਾਂ ਹੀ ਮੈਂ ਤਾਂ ਆਪਣੇ ਸਾਰੇ ਸ਼ੌਕ ਵੀ ਪੂਰੇ ਕਰ ਲਏ ਸਨ । ਮੇਰੇ ਵੱਲੋਂ ਹਰ ਰੋਜ ਕੀਤੇ ਫਾਲਤੂ ਖਰਚਿਆਂ ਦਾ ਲੱਗਦੈ ਹੋਣ ਘਰੇ ਹਿਸਾਬ ਦੇਣਾ ਪਵੇਗਾ । ਜਟਾਣਾ ਕਲਾਂ ਪਿੰਡ ਦੇ ਇੱਕ ਖਾਣ ਪੀਣ ਦੇ ਸ਼ੌਕੀਨ ਬੰਦੇ ਨੇ ਕਿਹਾ ਮੈਂ ਤਾਂ ਆਪਣਾ ਮਾਲ ਪੱਤਾ ਵੀ ਸਾਲ ਦੋ ਹਜ਼ਾਰ ਬਾਰਾਂ ਤੱਕ ਦਾ ਹੀ ਮੰਗਵਾਇਆ ਸੀ ਕਿ ਜਦੋਂ ਦੁਨੀਆ ਹੀ ਖ਼ਤਮ ਹੋ ਗਈ ਤਾਂ ਐਵੇਂ ਘਰੇ ਪਿਆ ਖਰਾਬ ਹੁੰਦਾ ਰਹੂ । ਉੱਭਾ ਪਿੰਡ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਜਦੋਂ ਦਾ ਮੈਨੂੰ ਪਤਾ ਲੱਗਿਐ ਕਿ 21 ਦਸੰਬਰ 2012 ਨੂੰ ਦੁਨੀਆਂ ਖ਼ਤਮ ਹੋਣੀ ਹੈ ਤਾਂ ਮਂੈ ਉਸੇ ਦਿਨ ਤੋਂ ਹੀ ਘੁੰਮਣ ਫਿਰਨ  ਦੇ ਸਾਰੇ ਸੌਕ ਪੂਰੇ ਕਰ ਲਏ ਹਨ। ਉਸਨੇ ਦੱਸਿਆ ਮੈਂ ਸਿੰਘਾਪੁਰ, ਮਲੇਸੀਆ,ਥਾਈਲੈਂਡ ਅਤੇ ਕਈ ਹੋਰ ਦੇਸ਼ਾਂ ਦਾ ਟੂਰ ਲਾ ਲਿਆ ਹੈ । ਜੇਕਰ ਘਰਦੇ ਰੋਕਦੇ ਸਨ ਤਾਂ ਆਖ ਦਿੰਦਾ ਸੀ ਕਿ ਕੀ ਲੈਣਾ ਧਨ ਸੰਭਾਲ ਕੇ । ਊਸਨੇ ਦੱਸਿਆ ਮੈਂ ਭਾਰਤ ਵਿੱਚ ਅਮਰਨਾਥ, ਪੁਸ਼ਕਰ, ਮਨਾਲੀ, ਸਿਮਲਾ ਅਤੇ ਡਲਹੌਜ਼ੀ ਵੀ ਇਸੇ ਸਾਲ ਦੇਖ ਲਈ ਹੈ । ਹੁਣ ਧਰਤੀ ’ਤੇ ਭਾਵੇਂ  ਪਰਲੋਂ ਨਾ ਆਵੇ ਪਰ ਸਾਡੇ ਘਰੇ ਜ਼ਰੂਰ ਪਰਲੋਂ ਆਵੇਗੀ।  ਕਲਾਂ ਦੇ ਰਾਜੇਸ਼ ਬੇਨੀਵਾਲ ਨੇ ਦੱਸਿਆ ਮੈਂ ਪਿਛਲੇ ਦਸ ਦਿਨਾਂ ਤੋਂ ਸਾਰੇ ਕੰਮ ਬੰਦ ਕੀਤੇ ਹੋਏ ਹਨ ਅਤੇ ਮੌਜਾਂ ਨਾ ਸੌ ਰਿਹਾ ਹਾਂ। ਅੱਜ ਸਵੇਰ ਤੋਂ ਹੀ  ਮਾਇਆ ਕਲੰਡਰ ਦੀ ਪਰਲੋਂ ਦੀ ਉਡੀਕ ਕਰ ਰਿਹਾ ਹਾਂ। ਪਰਲੋਂ ਆਵੇ ਚਾਹੇ ਨਾ ਆਵੇ ਪਰ ਪਰਲੋਂ ਦੀ ਅਫਵਹ ਫੈਲਾ ਕੇ ਕਈਆਂ ਨੇ ਆਪਣੇ ਪ੍ਰਚਾਰ ਦੇ ਚੰਗੇ ਪੂੜੇ ਪਕਾਏ ਨੇ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger