ਹੁਸ਼ਿਆਰਪੁਰ 22 ਦਸੰਬਰ (ਨਛਤਰ ਸਿੰਘ)ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਵੀਚਾਰ ਗੁਰਮਤਿ ਸਮਾਗਮ ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਕੁਰੇਸੀਆ ਵ¤ਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਕੁਰੇਸੀਆ ਸਕੂਲ ਵਿਚ¤ ਮਨਾਇਆ ਗਿਆਂ ।ਜਿਸ ਵਿ¤ਚ ਭਾਈ ਰਮਨਦੀਪ ਸਿੰਘ ਵਾਰਿਸ, ਭਾਈ ਹਰਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਨੰਗਲ ਲੁਬਾਣਾ, ਭਾਈ ਅਮਰਦੀਪ ਸਿੰਘ ਬੋਦਲ , ਭਾਈ ਗੁਰਪ੍ਰੀਤ ਸਿੰਘ ਸਗਰਾਵਾਲੀ ਨੇ ਮਨੋਹਰ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ । ਇਸ ਮੋਕੇ ਗਿਆਨੀ ਨਛ¤ਤਰ ਸਿੰਘ ਕਥਾਂਵਾਚਕ ਨੇ ਗੁਰੁ ਗੋਬਿੰਦ ਸਿੰਘ ਜੀ ਵ¤ਲੋ ਚਮਕੋਰ ਦੀ ਜੰਗ ਦਾ ਇਤਿਹਾਸ ਸੰਗਤਾ ਨਾਲ ਸਾਝਾ ਕਰਦਿਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਲਸਾਨੀ ਸ਼ਹੀਦੀ ਬਾਰੇ ਸੰਗਤਾ ਨਾਲ ਸਾਝ ਪਾਈ । ਇਸ ਮੌਕੇ ਪ੍ਰਿ. ਕੁਲਵਿੰਦਰ ਸਿੰਘ ਨੇ ਵੀਚਾਰ ਸਾਝੇ ਕਰਦਿਆ ਕਿਹਾ ਕਿ ਮਾਤਾ ਗੁਜਰੀ ਦੇ ਵਾਗ ਜੇਕਰ ਅਸੀ ਆਪਣਿਆ ਬ¤ਚਿਆ ਨੂੰ ਗੁਰਬਾਣੀ ਤੇ ਸਿ¤ਖ ਇਤਿਹਾਸ ਦੀ ਗੁੜਤੀ ਦੇਵਾਗੇ ਤਾ ਸਾਡੇ ਬ¤ਚੇ ਕਦੀ ਵੀ ਸਿ¤ਖੀ ਸਿਧਾਤਾ ਤੋ ਦੂਰ ਨਹੀ ਜਾਣਗੇ। ਇਸ ਮੌਕੇ ਸਕੂਲ ਦੇ ਬ¤ਚਿਆ ਨੇ ਵੀ ਕੀਰਤਨ ਰਾਹੀ ਸੰਗਤਾ ਨਾਲ ਸਾਝ ਪਾਈ। ਇਸ ਮੌਕੇ ਵਿਸ਼ੇਸ ਤੋਰ ਤੇ ਪਵਨ ਕੁਮਾਰ ਟੀਨੂੰ ਐਮ.ਐਲ ਏ, ਬੀਬੀ ਗੁਰਮੀਤ ਕੌਰ ਐਸ.ਜੀ.ਪੀ.ਸੀ ਮੈਬਰ ਨੇ ਹਾਜਰੀ ਭਰੀ

Post a Comment