152 ਥਲ ਸੈਨਾ (ਪ੍ਰਦੇਸ਼ਿਕ ਸੈਨਾ) ਦੀ ਭਰਤੀ ਰੈਲੀ 5 ਮਾਰਚ ਨੂੰ - ਗੌਰਵ ਏ ਪਗਨਿਸ

Tuesday, February 26, 20130 comments


ਸਿਪਾਹੀ ਜਨਰਲ ਡਿਊਟੀ ਲਈ 71, ਸਿਪਾਹੀ ਕਲਰਕ ਲਈ 3 ਅਤੇ ਸਿਪਾਹੀ ਕੁੱਕ ਦੀ 1 ਆਸਾਮੀ ਲਈ ਹੋਵੇਗੀ ਭਰਤੀ
ਲੁਧਿਆਣਾ 26 ਫ਼ਰਵਰੀ: (ਸਤਪਾਲ ਸੋਨੀ) ਮੇਜਰ ਗੌਰਵ ਏ ਪਗਨਿਸ ਕਮਾਂਡਿੰਗ ਅਫ਼ਸਰ ਨੇ ਦੱਸਿਆ ਕਿ 152 ਥਲ ਸੈਨਾ (ਪ੍ਰਦੇਸ਼ਿਕ ਸੈਨਾ) ਦੀ ਭਰਤੀ ਰੈਲੀ 5 ਮਾਰਚ, 2013 ਨੂੰ ਕੈਂਪ ਗਰਾਊਂਡ ਕੰਪਲੈਕਸ (ਮਿਲਟਰੀ ਏਰੀਆ) ਨੇੜੇ ਜਗਰਾਉਂ ਪੁਲ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਭਰਤੀ ਰੈਲੀ ‘ਚ ਪੰਜਾਬ, ਹਿਮਾਚਲ-ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਦਿੱਲੀ ਅਤੇ ਯੂ.ਟੀ ਚੰਡੀਗੜ• ਦੇ ਨੌਜਵਾਨ 5 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਭਾਗ ਲੈ ਸਕਦੇ ਹਨ। ਮੇਜਰ ਗੌਰਵ ਏ ਪਗਨਿਸ ਨੇ ਅੱਗੇ ਦੱਸਿਆ ਕਿ ਇਸ ਭਰਤੀ ਰੈਲੀ ‘ਚ ਸਿਪਾਹੀ ਜਨਰਲ ਡਿਊਟੀ ਲਈ 71 ਆਸਾਮੀਆਂ, ਸਿਪਾਹੀ ਕਲਰਕ ਲਈ 3 ਅਤੇ ਸਿਪਾਹੀ ਕੁੱਕ ਦੀ ਕੇਵਲ 1 ਆਸਾਮੀ ਲਈ ਭਰਤੀ ਕੀਤੀ ਜਾਵੇਗੀ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger