ਲੇਖਾ ਜੋਖਾ‑2012‑ਜਨ ਸੇਵਾਵਾਂ ਸਾਲ 2012 ਦੌਰਾਨ ਸਵਾ ਲੱਖ ਲੋਕਾਂ ਨੇ ਲਈਆਂ ਸੁਵਿਧਾ ਕੇਂਦਰਾਂ ਤੋਂ ਸੇਵਾਵਾਂ‑ਪਰਮਜੀਤ ਸਿੰਘ

Tuesday, January 01, 20130 comments


‑ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਇਕ ਲੱਖ ਨੂੰ ਦਿੱਤੀਆਂ ਸੇਵਾਵਾਂ
‑ਫਰਦ ਕੇਂਦਰਾਂ ਤੋਂ 50 ਹਜਾਰ ਤੋਂ ਵੱਧ ਨੇ ਲਿਆ ਲਾਭ
ਸ੍ਰੀ ਮੁਕਤਸਰ ਸਾਹਿਬ,: ( )ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਸਾਸ਼ਨਿਕ ਸੁਧਾਰਾ ਦੇ ਵੇਖੇ ਸੁਪਨੇ ਨੂੰ ਸਕਾਰ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਥਾਪਿਤ ਕੀਤੇ ਸੱਤ ਸੁਵਿਧਾ ਕੇਂਦਰਾਂ ਵੱਲੋਂ ਸਾਲ 2012 ਦੌਰਾਨ ਕੁੱਲ 121293 ਨਾਗਰਿਕਾਂ ਨੂੰ ਪ੍ਰਸਾਸ਼ਨਿਕ ਸੇਵਾਵਾਂ ਉਪਲਬੱਧ ਕਰਵਾਇਆ ਗਈਆਂ ਹਨ ਜ਼ਿਨ੍ਹਾਂ ਵਿਚ 92530 ਅਜਿਹੀਆਂ ਸੇਵਾਵਾਂ ਵੀ ਸ਼ਾਮਿਲ ਹਨ ਜੋ ਕਿ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਨੋਟੀਫਾਈ ਕੀਤੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ।ਸਾਲ 2012 ਦਾ ਲੇਖਾ ਜੋਖਾ ਪ੍ਰੈਸ ਨਾਲ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਰੀਵਾਲਾ ਅਤੇ ਲੰਬੀ ਵਿਖੇ ਪਹਿਲਾਂ ਤੋਂ ਅਤੇ ਦੋਦਾ ਅਤੇ ਲੱਖੇਵਾਲੀ ਵਿਖੇ ਅਪ੍ਰੈਲ 2012 ਤੋਂ ਸੁਵਿਧਾ ਕੇਂਦਰ ਸ਼ੁਰੂ ਕੀਤੇ ਗਏ ਹਨ। ਇੰਨ੍ਹਾਂ ਕੇਂਦਰਾਂ ਤੇ ਕੁੱਲ 129899 ਲੋਕਾਂ ਨੇ ਕਿਸੇ ਨਾ ਕਿਸੇ ਕੰਮ ਲਈ ਅਰਜੀ ਦਿੱਤੀ ਸੀ ਜਿਸ ਵਿਚੋਂ 121293 ਅਰਜੀਆਂ ਦਾ ਨਿਪਟਾਰਾ ਕੀਤੇ ਜਾ ਚੁੱਕਾ ਹੈ। ਜਦ ਕਿ 8101 ਅਰਜੀਆਂ ਤੇ ਨਿਰਧਾਰਿਤ ਸਮਾਂ ਹੱਦ ਅੰਦਰ ਹੀ ਕਾਰਵਾਈ ਪ੍ਰਗਤੀ ਅਧੀਨ ਹੈ।ਸ: ਪਰਮਜੀਤ ਸਿੰਘ ਨੇ ਸੇਵਾ ਦਾ ਅਧਿਕਾਰ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ 69 ਸੇਵਾਵਾਂ ਨੂੰ ਇਸ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਤੈਅ ਸਮਾਂ ਹੱਦ ਅੰਦਰ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਉਣਾ ਲਾਜ਼ਮੀ ਕਰ ਦਿੱਤਾ ਸੀ। ਇਸ ਕਾਨੂੰਨ ਤਹਿਤ ਸਾਲ 2012 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 98587 ਅਰਜੀਆਂ ਪ੍ਰਾਪਤ ਹੋਈਆਂ ਜ਼ਿਨ੍ਹਾਂ ਵਿਚੋਂ 92530 ਅਰਜੀਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਅਰਜੀਆਂ ਤੇ ਦਫ਼ਤਰੀ ਕਾਰਵਾਈ ਪ੍ਰਗਤੀ ਅਧੀਨ ਹੈ । ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਤਹਿਤ ਜ਼ਿਲ੍ਹੇ ਅੰਦਰ ਪਹਿਲੀ ਅਪੀਲੈਂਟ ਅਥਾਰਟੀ ਕੋਲ ਸ੍ਰੀ ਮੁਕਤਸਰ ਸਾਹਿਬ ਉਪਮੰਡਲ ਵਿਚ 26, ਮਲੋਟ ਵਿਖੇ 11 ਅਤੇ ਗਿੱਦੜਬਾਹਾ ਵਿਚ 8 ਅਪੀਲਾਂ ਪ੍ਰਾਪਤ ਹੋਈਆਂ ਸਨ ਜ਼ਿਨ੍ਹਾਂ ਸਾਰੀਆਂ ਦਾ ਹੀ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪੁਲਿਸ ਵਿਭਾਗ ਵੱਲੋਂ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਉਪਲਬੱਧ ਕਰਵਾਈਆਂ ਗਿਣਤੀ ਇਸ ਤੋਂ ਵੱਖਰੀ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਥਾਪਿਤ 7 ਫਰਦ ਕੇਂਦਰਾਂ ਦੇ ਜਨਵਰੀ ਤੋਂ ਨਵੰਬਰ ਤੱਕ ਦੇ ਉਪਲਬੱਧ ਆਂਕੜਿਆਂ ਅਨੁਸਾਰ ਜ਼ਿਲ੍ਹੇ ਵਿਚ 51738 ਲੋਕਾਂ ਨੂੰ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਸੇਵਾ ਕਾਨੂੰਨ ਅਧਿਕਾਰ ਤਹਿਤ ਤੈਅ ਸਮਾਂ ਹੱਦ ਅੰਦਰ ਉਪਲਬੱਧ ਕਰਵਾਈਆਂ ਗਈਆਂ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger