ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ-ਵਿਜੈ ਕੈਦੂਪੁਰ

Saturday, December 29, 20120 comments


ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਹਰ ਵਰਗ ਦੇ ਵਿਚ ਨੌਜਵਾਨ ਪੀੜ੍ਹੀ ਨੂੰ ਅੱਗੇ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਜਾਵੇ। ਕਿਉਂਕਿ ਅੱਜ ਲੋਕਾਂ ਨੂੰ ਅਖੌਤੀ ਜਾਂ ਬਾਹਰਲੇ ਲੀਡਰਾਂ ਦੀ ਲੋੜ ਨਹੀਂ ਬਲਕਿ ਲੋਕਾਂ ਵਿਚ ਕੰਮ ਕਰਨ ਵਾਲੇ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਆਗੂਆਂ ਦੀ ਲੋੜ ਹੈ। ਇਹ ਸ਼ਬਦ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰ ਵਿਜੈ ਕੈਦੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਪੰਜਾਬ ਦੇ ਮੁੱਖ ਮੰਤਰੀ ਅਤੇ ਉ¤ਪ ਮੁੱਖ-ਮੰਤਰੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਵਿਜੈ ਕੈਦੂਪੁਰ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨ ਵਰਗ ਨੂੰ ਰਾਜਨੀਤੀ ਵਿਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ, ਜੇਕਰ ਪੜ੍ਹਿਆ-ਲਿਖਿਆ ਵਰਗ ਅੱਗੇ ਆਵੇਗਾ ਤਾਂ ਸਾਡਾ ਪੰਜਾਬ ਸਮਾਜ ਬੁਰਾਈਆਂ ਤੋਂ ਰਹਿਤ ਹੋ ਜਾਵੇਗਾ। ਉਨ੍ਰਾਂ ਨੇ ਇਹ ਵੀ ਕਿਹਾ ਕਿ ਸਮਾਜਿਕ ਬਰਾਬਰਤਾ ਲਈ ਸੰਘਰਸ਼ ਕਰਦੇ ਰਹਿਬਰਾਂ ਦੇ ਵਿਸ਼ੇਸ ਉਚੇਚੇ ਤੌਰ ਤੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਨੌਜਵਾਨ ਵਰਗ ਰਹਿਬਰਾਂ ਦੀ ਸਿੱਖਿਆ ਤੋਂ ਸੇਧ ਲੈ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕੇ ਅਤੇ ਅਕਾਲੀ ਸਰਕਾਰ ਹਰ ਇਕ ਵਰਗ ਲਈ ਦਿਨ ਰਾਤ ਸੇਵਾ ਕਰ ਰਹੀ ਹੈ। ਕੈਦੂਪੁਰ ਨੇ ਕਿਹਾ ਕਿ ਜੇਕਰ ਸਾਡੇ ਦੇਸ਼ ਦੀ ਰਾਜਧਾਨੀ ਹੀ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਦੇਸ਼ ਵਿਚ ਔਰਤਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾਵੇਗੀ। ਨੌਜਵਾਨਾਂ ਵੱਲੋਂ ਦੇਸ਼ ਵਾਸੀਆਂ ਨੂੰ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਇੱਕਜੁੱਟ ਹੋਕੇ ਲੜਨ ਦੀ ਅਪੀਲ ਕੀਤੀ ਤਾਂ ਜੋ ਸਾਡੇ ਸਮਾਜ ਵਿਚ ਔਰਤਾਂ ਵੀ ਸ਼ਾਂਤੀਪੂਰਵਕ ਅਤੇ ਸਨਮਾਨ ਨਾਲ ਆਪਣਾ ਜੀਵਨ ਬਤੀਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਜਸ਼ਨਦੀਪ ਕੈਦੂਪੁਰ, ਜਸਪ੍ਰੀਤ ਸਿੰਘ ਆਲੋਵਾਲ, ਹਰਪ੍ਰੀਤ ਸਿੰਘ ਕੈਦੂਪੁਰ, ਭੁਪਿੰਦਰ ਕੈਦੂਪੁਰ, ਟਹਿਲਾ ਲੁਬਾਣਾ, ਲੱਖਾ ਲੁਬਾਣਾ, ਕੁਲਦੀਪ ਕੈਦੂਪੁਰ ਆਦਿ ਵੱਡੀ ਗਿਣਤੀ ਵਿਚ ਦੀ ਪਟਿਆਲਾ ਵੈਲਫੇਅਰ ਦੇ ਸਰਗਰਮ ਮੈਂਬਰ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger