“ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਸ. ਜਵਾਲਾ ਸਿੰਘ ਯਾਦਗਾਰੀ ਸਾਲਾਨਾ ਖੇਡ ਮੇਲਾ 27 ਫਰਵਰੀ ਤੋਂ ਸ਼ੁਰੂ”

Tuesday, February 26, 20130 comments


ਲੁਧਿਆਣਾ – 26 ਫਰਵਰੀ (ਸਤਪਾਲ ਸੋਨÆ) – ਖੇਡਾਂ ਦਾ ਮਨੁੱਖੀ ਜੀਵਨ ਦੌਰਾਨ ਅਹਿਮ ਸਥਾਨ ਹੈ। ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦੀ ਕਲਪਨਾ ਕੀਤੀ ਜਾ ਸਕਦੀ ਹੈ। ਜਿੱਥੇ ਸਰੀਰ ਲਈ ਚੰਗੀ ਖੁਰਾਕ ਦੀ ਹਰ ਸਮੇਂ ਲੋੜ ਮਹਿਸੂਸ ਕੀਤੀ ਜਾਂਦੀ ਹੈ, ਉੱਥੇ ਖੇਡਾਂ ਤੋਂ ਬਿਨਾ ਅੱਜ ਦੀ ਦਬਾਅ ਤੇ ਭੱਜ ਦੌੜ ਵਾਲੀ ਜਿੰਦਗੀ ਦੌਰਾਨ ਤੰਦਰੁਸਤ ਰਹਿਣਾ ਕਠਿਨ ਹੈ।ਇਨ੍ਹਾਂ ਗੱਲਾਂ ਨੂੰ ਮੁੱਖ ਰਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵਿਖੇ 27 ਫਰਵਰੀ 2013 ਤੋਂ ਤਿੰਨ ਦਿਨਾਂ ਸ. ਜਵਾਲਾ ਸਿੰਘ ਯਾਦਗਾਰੀ ਸਲਾਨਾ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸਾਲਾਨਾ ਖੇਡ ਮੇਲੇ ਦਾ ਉਦਘਾਟਨ 27 ਫਰਵਰੀ ਨੂੰ ਸਵੇਰੇ 11:30 ਵਜੇ ਸਤਿਕਾਰਯੋਗ ਬਾਬਾ ਜਸਵੰਤ ਸਿੰਘ ਜੀ ਦੁਆਰਾ ਕੀਤਾ ਜਾਵੇਗਾ।ਇਸ ਖੇਡ ਮੇਲੇ ਵਿੱਚ ਕ੍ਰਿਕਟ, ਫੁੱਟਬਾਲ, ਖੋ-ਖੋ, ਰੱਸਾ-ਕੱਸੀ, ਥ੍ਰੋ-ਬਾਲ, ਵਾਲੀਬਾਲ, ਚੈੱਸ, ਕੈਰਮਬੋਰਡ, ਆਦਿ ਖੇਡਾਂ  ਤੋਂ ਇਲਾਵਾ ਰੰਗੋਲੀ, ਫੇਸ ਪੇਟਿੰਗ, ਫਲਾਵਰ ਅਰੇਂਜਮੈਂਟ, ਮਹਿੰਦੀ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀ ਆਪਣੇ ਕਲਾਤਮਕ ਹੂਨਰ ਨੂੰ ਦਰਸਾਉਣਗੇ।ਕਾਲਜ ਦੀ ਪ੍ਰਬੰਧਕ ਕਮੇਟੀ ਦੇ ਉਪਚੇਅਰਮੈਨ ਸ. ਕਿਰਪਾਲ ਸਿੰਘ ਨੇ ਸ. ਜਵਾਲਾ ਸਿੰਘ ਯਾਦਗਾਰੀ ਖੇਡ ਮੇਲੇ ਸਬੰਧੀ ਜਾਣਕਾਰੀ ਦੇਂਦਿਆ ਕਿਹਾ ਕਿ ਇਹ ਖੇਡ ਮੇਲਾ 1 ਮਾਰਚ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ 1 ਮਾਰਚ 2013 ਦਿਨ ਸ਼ੁਕਰਵਾਰ ਨੂੰ ਕਾਲਜ ਦਾ ਸਾਲਾਨਾ ਦਿਵਸ ਵੀ ਮਨਾਇਆ ਜਾਵੇਗਾ ਜਿਸ ਵਿੱਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਵੇਗਾ। ਜਿਸ ਵਿੱਚ ਖੇਡ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ. ਜਵਾਲਾ ਸਿੰਘ ਮੈਮੋਰੀਅਲ ਓਵਰਆਲ ਚੈਂਪੀਅਨ ਟ੍ਰਾਫੀ ਅਤੇ ਰਨਰਸ-ਅੱਪ ਟ੍ਰਾਫੀ ਵੀ ਦਿੱਤੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger