ਵਿਜੀਲੈਂਸ ਪੰਜਾਬ ਪੁਲਿਸ ਦੀ ਟੀਮ ਵੱਲੋਂ ਨਗਰ ਕੌਂਸਲ ਨਾਭਾ ਵਿਖੇ ਅਚਨਚੇਤ ਚੈਕਿੰਗ

Tuesday, February 26, 20130 comments


ਨਾਭਾ, 26 ਫਰਵਰੀ (ਜਸਬੀਰ ਸਿੰਘ ਸੇਠੀ) – ਪੰਜਾਬ ਸਰਕਾਰ ਭਾਵੇਂ ਮਿਊਂਸਪਲ ਕਮੇਟੀਆਂ ਨੂੰ ਸ਼ਹਿਰਾ ਦੇ ਵਿਕਾਸ ਕਾਰਜਾਂ ਲਈ ਕਰੌੜਾ ਰੁਪਏ ਦੀਆਂ ਗ੍ਰਾਂਟਾ ਦੇਕੇ ਸ਼ਹਿਰਾਂ ਦਾ ਵਿਕਾਸ ਕਰਵਾ ਰਹੀ ਹੈ ਪਰ ਦੂਜੇ ਪਾਸੇ ਮਿਊਸਪਲ ਕਮੇਟੀਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਇਹ ਕਰੌੜਾ ਰੁਪਇਆ ਸ਼ਹਿਰਾਂ ਵਿੱਚ ਲੱਗਣ ਦੀ ਥਾਂ ਕਥਿਤ ਤੌਰ ਤੇ ਉਚ ਅਧਿਕਾਰੀਆਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ ਜਿਸ ਕਰਕੇ ਹੀ ਵਿਜੀਲੈਂਸ ਪੰਜਾਬ ਪੁਲਿਸ ਵੀ ਹੁਣ ਨਗਰ ਕੌਂਸਲਾਂ ਦੇ  ਵਿਕਾਸ ਕਾਰਜਾਂ ਤੇ ਖਰਚੇ ਜਾ ਰਹੇ ਕੰਮਾਂ ਤੇ ਨਿ•ਗਾ ਰੱਖ ਰਹੀ ਹੈ ਜਿਸ ਦਾ ਨਤੀਜਾ ਅੱਜ ਨਾਭਾ ਵਿੱਚ ਦੇਖਣ ਨੂੰ ਮਿਲਿਆ। ਅੱਜ ਸਥਾਨਕ ਨਗਰ ਕੌਂਸਲ ਨਾਭਾ ਵਿਖੇ ਚੰਡੀਗੜ ਤੋਂ ਤਕਨੀਕੀ ਵਿਭਾਗ ਦੀ ਟੀਮ ਅਤੇ ਵਿਜੀਲੈਂਸ ਪੰਜਾਬ ਪੁਿਲਸ ਪਟਿਆਲਾ ਡੀ.ਐਸ.ਪੀ ਕੇ.ਡੀ.ਸ਼ਰਮਾ ਦੀ ਅਗਵਾਈ ਵਿੱਚ ਆਈ ਟੀਮ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਅਤੇ ਨਗਰ ਕੌਂਸਲ ਦਾ ਰਿਕਾਰਡ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਇਸ ਤੋਂ ਬਾਅਦ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਸੈਂਪਲ ਲਏ ਗਏ। ਟੀਮ ਵੱਲੋਂ ਇਹ ਜਾਂਚ ਕੀਤੀ ਗਈ ਕਿ ਸ਼ਹਿਰ ਅੰਦਰ ਬਣੀਆਂ ਸੜਕਾ ਵਿੱਚ ਕਿਸ ਤਰ•ਾਂ ਦਾ ਮਟਰੀਅਲ ਵਰਤਿਆ ਗਿਆ ਹੈ ਅਤੇ ਸੜਕ ਉਪਰ ਲੱਗੀਆਂ ਇੰਟਰਲਾਕ ਟਾਇਲਾ ਦੀ ਕਵਾਲਟੀ ਕਿਸ ਤਰ•ਾਂ ਦੀ ਹੈ । ਜਾਂਚ ਟੀਮ ਵੱਲੋਂ ਇਹ ਵੀ ਨੋਟ ਕੀਤਾ ਗਿਆ ਕਿ ਸੜਕ ਬਣਾਉਣ ਸਮੇਂ ਕਿਸ ਕਿਸ ਚੀਜ ਦੀ ਵਰਤੋਂ ਕਿੰਨੀ ਕ ਕੀਤੀ ਗਈ ਹੈ ਜਿਸ ਦੀ ਪਮਾਇਸ਼ ਵੀ ਟੀਮ ਵੱਲੋਂ ਸੜਕ ਪੁੱਟਕੇ ਕੀਤੀ ਗਈ। 
                                       ਟੀਮ ਵੱਲੋਂ ਪੰਜਾਬ ਪਬਲਿਕ ਸਕੂਲ ਰੋਡ, ਪੁਰਾਣੀ ਸ਼ਬਜੀ ਮੰਡੀ ਰੋਡ, ਬਾਂਸਾ ਸਟਰੀਟ ਅਤੇ ਸ਼ਹਿਰ ਦੀਆਂ ਕੁਝ ਹੋਰ ਸੜਕਾ ਦੇ ਸੈਂਪਲ ਲਿਆ ਗਿਆ। ਵਿਜੀਲੈਂਸ ਦੀ ਟੀਮ ਵਿੱਚ ਆਈ.ਓ ਇੰਸਪੈਕਟਰ ਰਾਮਫਲ , ਸਬ.ਇੰ. ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਸਿਆਮ ਸੁੰਦਰ, ਸਤਨਾਮ ਸਿੰਘ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਟੀਮ ਵੱਲੋਂ ਇਹ ਜਾਂਚ ਦੋ ਦਿਨ ਤੱਕ ਚੱਲੇਗੀ।
                                                 ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ ਤੋਂ ਆਏ ਤਕਨੀਕੀ ਵਿਭਾਗ ਦੇ ਐਕਸੀਅਨ ਆਰ.ਪੀ.ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਅਚਨਚੇਤ ਕੀਤੀ ਗਈ ਹੈ ਤਾਂ ਜੋ ਵਿਕਾਸ ਕਾਰਜਾਂ ਤੇ ਕੀਤੇ ਜਾਣ ਵਾਲੇ ਖਰਚੇ ਵਿੱਚ ਹੁੰਦੇ ਭ੍ਰਿਸ਼ਟਾਚਾਰ ਤੇ ਨੱਥ ਪਾਈ ਜਾਵੇ ਉਨ•ਾਂ ਕਿਹਾ ਕਿ ਇਹ ਸੈਂਪਲ ਲੈਬੋਟਰੀ ਵਿੱਚ ਭੇਜੇ ਜਾਣਗੇ ਜਿਸ ਦੀ ਰਿਪੋਰਟ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
                                        ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਆਪਣੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਸਾਡੇ ਵੱਲੋਂ ਕੀਤੇ ਗਏ ਕੰਮ ਬਿਲਕੁਲ ਸਹੀ ਕੀਤੇ ਗਏ ਹਨ ਪਰ ਜੇਕਰ ਠੇਕੇਦਾਰਾਂ ਵੱਲੋਂ ਘਟੀਆਂ ਕੰਮ ਕੀਤੇ ਗਏ ਹਨ ਤਾਂ ਉਹ ਆਪ ਹੀ ਇਸ ਦਾ ਖਮਿਆਜਾ ਭੁਗਤਣਗੇ।
                             ਦੂਜੇ ਪਾਸੇ ਸ਼ਹਿਰ ਵਾਸੀਆਂ ਵੱਲੋਂ ਵਿਜੀਲੈਂਸ ਦੀ ਟੀਮ ਵੱਲੋਂ ਕੀਤੀ ਅਚਨਚੇਤ ਚੈਕਿੰਗ ਦਾ ਸਵਾਗਤ ਕੀਤਾ। ਇਸ ਸਬੰਧੀ ਕਸ਼ਮੀਰ ਸਿੰਘ ਲਾਲਕਾ ਅਤੇ ਹੋਰ ਸਥਾਨਕ ਸ਼ਹਿਰ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਨਗਰ ਕੌਂਸਲ ਨਾਭਾ ਤੇ ਅਕਾਲੀ ਭਾਜਪਾ ਦਾ ਕਬਜਾ ਹੋਣ ਦੇ ਬਾਵਜੂਦ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ । ਉਨ•ਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਕਰੌੜਾ ਰੁਪਏ ਦੇ ਵਿਕਾਸ ਕਾਰਜ ਦੇ ਦਾਅਵੇ ਕੀਤੇ ਜਾਦੇ ਹਨ ਪਰ ਸ਼ਹਿਰ ਦੀਆਂ ਨਵੀਂਆਂ ਬਣੀਆਂ ਸੜਕਾਂ ਹੁਣ ਤੋਂ ਹੀ ਟੁੱਟਣੀਆਂ ਸੁਰੂ ਹੋ ਗਈਆਂ ਹਨ। 


ਨਾਭਾ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਨੂੰ ਲੈਕੇ ਵਿਜੀਲੈਂਸ ਪੁਲਿਸ ਅਤੇ ਤਕਨੀਕੀ ਵਿਭਾਗ ਦੀ ਟੀਮ ਪੀ.ਪੀ.ਐਸ ਰੋਡ ਦੀ ਜਾਂਚ ਕਰਦੀ ਹੋਈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger