ਅਕਾਲੀ ਦਲ ਬਾਦਲ ਦੀ ਜਿੱਤ ਸਦਾ ਬਰਕਰਾਰ ਰਹੇਗੀ-ਸਰਪੰਚ ਖੁਦਾਈ ਚੱਕ

Tuesday, February 26, 20130 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਹਰ ਪਾਸੇ ਮੈਦਾਨ ਫਤਿਹ ਕਰਨ ਵਾਲੀ ਸੂਬੇ ਦੀ ਬਾਦਲ ਸਰਕਾਰ ਨੇ ਵਿਕਾਸ ਦੀਆ ਹਨੇਰੀਆ ਵਗ੍ਹਾ ਕੇ ਸਾਡੇ ਵੋਟਰ ਵੀਰਾ ਦੇ ਮਨਾ ਵਿੱਚ ਇੱਕ ਵੱਖਰੀ ਜਗ੍ਹਾ ਬਣਾ ਲਈ ਹੈ ।ਸਾਡੇ ਸੂਬਾ ਵਾਸੀ ਬਾਦਲ ਸਾਹਿਬ ਨੂੰ ਲੋਕ ਹਿਤੈਸੀ ਸੋਚ ਵਾਲਾ ਲੀਡਰ ਮੰਨਦੇ ਹਨ ਤਦ ਹੀ ਹਰ ਚੋਣਾ ਵਿੱਚ ਅਕਾਲੀ ਦਲ ਦਾ ਸਾਥ ਦੇਕੇ ਜਿੱਤ ਪ੍ਰਾਪਤ ਕਰਵਾਈ ਹੈ ।ਸਮੇਂ ਦੀ ਨਬਜ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਦੀ ਜਿੱਤ ਸਦਾ ਬਰਕਰਾਰ ਰਹੇਗੀ ਇੰਨਾ ਸਬਦਾ ਦਾ ਪ੍ਰਗਟਾਵਾ ਪਿੰਡ ਖੁਦਾਈ ਚੱਕ ਦੇ ਯੂਥ ਅਕਾਲੀ ਆਗੂ ਸਰਪੰਚ ਬਲਵਿੰਦਰ ਸਿੰਘ ਖੁਦਾਈ ਚੱਕ ਨੇ ਪੱਤਰਕਾਰਾ ਦੇ ਰੂਬਰੂ ਹੁੰਦੇ ਹੋਏ ਕੀਤਾ ਤੇ ਕਿਹਾ ਕਿ ਸ:ਪ੍ਰਕਾਸ਼ ਸਿੰਘ ਬਾਦਲ ਦਾ ਦੂਜਾ ਨਾਮ ਸ: ਵਿਕਾਸ ਸਿੰਘ ਬਾਦਲ ਹੈ ਜਦ ਦੀ ਸਾਡੇ ਪੰਜਾਬ ਦੀ ਵਾਗਡੋਰ ਇਹਨਾ ਆਪਣੇ ਹੱਥ ਲਈ ਹੈ ਹਰ ਪਿੰਡ ਇੱਕ ਮਾਡਲ ਪਿੰਡ ਬਣ ਗਿਆ ਹੈ ।ਨਿਰਪੱਖ ਸੋਚ ਰੱਖਦੇ ਹੋਏ ਅਕਾਲੀ ਦਲ ਨੇ ਸਰਬਪੱਖੀ ਵਿਕਾਸ ਕਰਵਾਇਆ ਹੈ ।ਪੱਤਰਕਾਰਾ ਦੇ ਰੁਬਰੂ ਹੋਣ ਲਈ ਸਰਪੰਚ ਬਲਵਿੰਦਰ ਖੁਦਾਈ ਚੱਕ ਨਾਲ ਇੱਕਤਰ ਹੋਣ ਵਾਲੇ ਯੂਥ ਆਗੂਆ ਵਿੱਚ ਰਣਜੀਤ ਸਿੰਘ ਪੱਪੂ ਗੌਸਪੁਰ,ਜੱਥੇਦਾਰ ਸੁਖਵਿੰਦਰ ਸਿੰਘ ਰਾਜਸਥਾਨੀ,ਭੁਪਿੰਦਰ ਸਿੰਘ ਤਤਲਾ ਧੋਥੜ,ਜਨਰਲ ਸਕੱਤਰ ਬਲਜਿੰਦਰ ਸਿੰਘ ਬਿੰਦਰ ਬਰਸਾਲ,ਹਰਮੇਲ ਸਿੰਘ ਮੇਲ,ਜਗਦੇਵ ਸਿੰਘ ਕਾਲਾ,ਬਿੱਟੂ ਖੁਦਾਈ ਚੱਕ,ਠੇਕੇਦਾਰ ਮੁਹਿੰਦਰ ਸਿੰਘ ਖੁਦਾਈ ਚੱਕ,ਚੇਅਰਮੈਨ ਜਸਮੇਲ ਸਿੰਘ ਤਤਲਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਤੇ ਹੋਰ ਅਕਾਲੀ ਵਰਕਰ ਹਾਜਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger