ਬੱਚਿਆਂ ਦੇ ਬੌਧਿਕ ਵਿਕਾਸ ਲਈ ਸਕੂਲਾਂ ਦੇ ਕੁਇਜ਼ ਮੁਕਾਬਲੇ ਕਰਵਾਏ

Wednesday, February 27, 20130 comments


ਸਮਰਾਲਾ 27 ਫਰਵਰੀ (ਪ. ਪ.) ਪੰਜਾਬੀ ਸਾਹਿਤਕ ਮੰਚ ਸਮਰਾਲਾ ਵੱਲੋਂ  ਸ਼ਾਹੀ ਸਪੋਰਟਸ ਕਾਲਜ ਝਕੜੌਦੀ ਵਿਖੇ ਕੌਣ, ਕਦੋ, ਕਿੱਥੇ ? ਪ੍ਰਤੀਯੋਗਤਾ ਅਧੀਨ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਵਿੱਚ ਲਗਭਗ 50 ਪ੍ਰਾਈਵੇਟ  ਅਤੇ ਸਰਕਾਰੀ ਸਕੂਲਾਂ ਦੇ 3000 ਬੱਚਿਆਂ ਨੇ ਭਾਗ ਲਿਆ। ਜੂਨੀਅਰ ਵਰਗ ਵਿੱਚੋਂ ਪਹਿਲਾ ਸਥਾਨ ਸੇਂਟ ਵਿਸ਼ਵਕਰਮਾ ਕਾਨਵੈਂਟ ਸਕੂਲ ਸਮਰਾਲਾ, ਦੂਸਰਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ  ਹੇਡੋਂ ਬੇਟ  ਅਤੇ ਤੀਸਰਾ ਸਥਾਨ ਸੰਤ ਸਿਪਾਹੀ ਪਬਲਿਕ ਸਕੂਲ ਬਰਵਾਲੀ ਖੁਰਦ ਨੇ ਹਾਸਲ ਕੀਤਾ। ਇਸੇ ਤਰ•ਾਂ ਹੀ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਨੈਸ਼ਨਲ ਮਾਡਲ ਹਾਈ ਸਕੂਲ ਮਾਛੀਵਾੜਾ, ਦੂਸਰਾ ਸਥਾਨ ਸੰਤ ਫਰੀਦ ਪਬਲਿਕ ਸਕੂਲ ਕੋਟਾਲਾ ਬੇਟ ਅਤੇ ਤੀਸਰਾ ਸਥਾਨ ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਨੇ ਹਾਸਿਲ ਕੀਤਾ। ਹਰਕੇ ਵਰਗ ਵਿੱਚ ਪਹਿਲਾ, ਦੂਸਰਾ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਲਈ ਨਕਦ ਰਾਸ਼ੀ  ਕ੍ਰਮਵਾਰ 3100, 2100 ਅਤੇ 1100 ਰੁਪਏ ਦਿੱਤੀ ਗਈ। ਹਰੇਕ ਟੀਮ ਦੇ ਮੈਂਬਰ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਵੀ ਦਿੱਤੇ ਗਏ।
ਇਨਾਮਾਂ ਦੀ ਵੰਡ ਸ. ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਤੋਂ ਇਲਾਵਾ ਸ. ਬਚਨ ਸਿੰਘ ਪੀ. ਏ., ਸ੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਿਰ ਕਮੇਟੀ ਦੇ ਮੈਂਬਰ  ਰਾਮ ਜੀ ਦਾਸ, ਸ੍ਰੀ ਸੁਖਦੇਵ ਜੀ, ਮੰਚ ਦੇ ਡਾਇਰੈਕਟਰ ਸ੍ਰੀ ਸੂਰੀਆ ਕਾਂਤ ਵਰਮਾ, ਮੰਚ ਦੇ ਸਹਿ ਸੰਚਾਲਕ  ਸ. ਸੁਖਜਿੰਦਰ ਸਿੰਘ, ਹੈੱਡਮਾਸਟਰ ਸ੍ਰੀ ਨਰਿੰਦਰ ਵਰਮਾ, ਸ਼ਾਹੀ ਸਪੋਰਟਸ ਕਾਲਜ ਦੇ ਡਾਇਰੈਕਟਰ ਸ. ਗੁਰਬੀਰ ਸਿੰਘ ਸ਼ਾਹੀ  ਨੇ ਕੀਤੀ।
ਅੰਤ ਵਿੱਚ ਮੰਚ ਦੇ ਡਾਇਰੈਕਟਰ  ਸ੍ਰੀ ਸੂਰੀਆ ਕਾਂਤ  ਵਰਮਾ ਅਤੇ ਸਹਿ ਸੰਚਾਲਕ  ਸੁਖਜਿੰਦਰ ਸਿੰਘ ਨੇ ਮਹਿਮਾਨਾਂ  ਅਤੇ ਸਕੂਲਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੁਇਜ਼ ਮੁਕਾਬਲੇ ਕਰਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੇ ਪੰਜਾਬ ਰਾਜ, ਦੇਸ਼ ਅਤੇ ਆਪਣੀ  ਸੰਸਕ੍ਰਿਤੀ  ਨਾਲ ਜੋੜਨਾ ਅਤੇ ਉਸ ਲਈ ਸਮਰਪਨ ਕਰਨਾ ਹੈ। ਸ੍ਰੀ ਸੁਦੇਸ਼ ਸ਼ਰਮਾ (ਚੇਅਰਮੈਨ ਪਾਸਾ) ਅਤੇ ਗੁਰਬੀਰ ਸ਼ਾਹੀ ਨੇ ਬੋਲਦਿਆਂ ਕਿਹਾ ਕਿ ਸਮਰਾਲਾ ਤਹਿਸੀਲ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਦੇ ਮਨੋਰਥ ਲਈ ਪਹਿਲੀ ਵਾਰ  ਹੋ ਰਿਹਾ ਇਹ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ।
ਰਾਜਵਿੰਦਰ ਨੇ ਸਟੇਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਮੁਕਾਬਲੇ ਵਿੱਚ ਵੱਖੋ ਵੱਖਰੇ ਸਕੂਲਾਂ ਦੇ ਪ੍ਰਬੰਧਕ, ਅਧਿਆਪਕਾਂ, ਵੱਖ ਵੱਖ ਸੰਸਥਾਵਾਂ  ਦੇ  ਪ੍ਰਤੀਨਿਧਾਂ ਤੋਂ ਇਲਾਵਾ ਪ੍ਰੋ. ਬਲਦੀਪ, ਦਲਜੀਤ ਸ਼ਾਹੀ,  ਮਾ. ਤਰਲੋਚਨ , ਚਮਕੌਰ ਸਿੰਘ ਘਨਘਸ, ਰਾਮਗੜ•ੀਆਂ ਫੈਡਰੇਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਬੱਲੀ, ਸੰਜੀਵ ਸੱਦੀ ਲੈਕਚਰਾਰ, ਸੁਖਵਿੰਦਰ ਸਿੰਘ ਖੱਟਰਾਂ, ਅੰਮ੍ਰਿਤਪਾਲ, ਦੀਪ ਦਿਲਬਰ, ਹਰਦੀਪ ਸਿੰਘ, ਹਰਮਨਪ੍ਰੀਤ ਖੱਟਰਾਂ, ਮਾ. ਰਣਧੀਰ ਸਿੰਘ, ਮਨੋਜ ਕੁਮਾਰ ਹੈੱਡਮਾਸਟਰ, ਨਿਸ਼ਾ ਵਰਮਾ, ਸੁਖਜੀਵਨ ਸਿੰਘ, ਅਮਰੀਕ ਸਿੰਘ, ਰਾਜਪਾਲ ਸੋਢੀ, ਸੁਖਜਿੰਦਰ ਸਿੰਘ, ਬਿੱਕਰ ਸਿੰਘ ਆਦਿ ਸ਼ਾਮਲ ਹੋਏ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger