ਸਰਕਾਰੀ ਗੋਦਾਮਾਂ ਲਈ ਗੰਦੇ ਪਾਣੀ ਦਾ ਨਿਕਾਸ ਕਿਤੇ ਨਾਸੂਰ ਨਾ ਬਣ ਜਾਵੇ

Wednesday, February 27, 20130 comments


ਸਮਰਾਲਾ, 27 ਫਰਵਰੀ/ਨਵਰੂਪ ਧਾਲੀਵਾਲ /ਸਥਾਨਕ ਚਾਵਾ ਰੋਡ ’ਤੇ ਵੱਖੋ-ਵੱਖ ਖਰੀਦ ਏਜੰਸੀਆਂ ਮਾਰਕਫੈਡ, ਪਨਸਪ ਅਤੇ ਵੇਅਰ ਹਾਊਸ ਆਦਿ ਦੇ ਗੋਦਾਮ ਸਥਿਤ ਹਨ, ਜੋ ਕਿ ¦ਘ ਰਹੀ ਚਾਵਾ ਰੋਡ ਤੋਂ ਢਾਈ ਤੋਂ ਤਿੰਨ ਫੁੱਟ ਤੱਕ ਡੂੰਘੇ ਹਨ ਅਤੇ ਇਸਦੇ ਨਾਲ ਹੀ ਲਾਗਲੇ ਮੁਹੱਲੇ ਵੀ ਲਗਭਗ ਐਨੇ ਹੀ ਡੂੰਘੇ ਹਨ। ਇਨ•ਾਂ ਗੋਦਾਮਾਂ ਲਾਗਿਉਂ ਸ਼ਹਿਰ ਦਾ ਗੰਦਾ ਪਾਣੀ ¦ਘਦਾ ਹੈ, ਜੋ ਕਿ ਨਗਰ ਕੌਂਸਲ ਵੱਲੋਂ ਅੱਗੇ ਜਾ ਕੇ ਲਈ ਗਈ ਥਾਂ ਵਿੱਚ ਡਿੱਗਦਾ ਹੈ। ਇਸ ਸਮੇਂ ਇੱਥੋਂ ¦ਘ ਰਹੇ ਇਸ ਪਾਣੀ ਦੀ ਹਾਲਤ ਇਹ ਹੈ ਕਿ ਇਸਨੇ ਥਾਂ-ਥਾਂ ਤੋਂ ਛੱਪੜਾਂ ਦਾ ਰੂਪ ਧਾਰਨ ਕਰ ਰੱਖਿਆ ਹੈ ਅਤੇ ਇਸ ਵਿੱਚ ਛੋਟੇ-ਛੋਟੇ ਦਰਖਤ ਤੱਕ ਉੱਗੇ ਹੋਏ ਹਨ। ਇਸ ਪਾਣੀ ਦਾ ਨਿਕਾਸ ਉਚਿਤ ਨਾ ਹੋਣ ਕਰਕੇ ਇਹ ਪਾਣੀ ਅਕਸਰ ਖੜਾ ਹੀ ਰਹਿੰਦਾ ਹੈ, ਜਿਸ ਤੋਂ ਇਨ•ਾਂ ਗੋਦਾਮਾਂ ਦੀਆਂ ਕੰਧਾਂ ਨੂੰ ਹਰ ਸਮੇਂ ਢਹਿਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਿਸੇ ਸਮੇਂ ਵੀ ਇਹ ਦੀਵਾਰਾਂ ਢਹਿਣ ’ਤੇ ਪਾਣੀ ਗੋਦਾਮਾਂ ਅੰਦਰ ਦਾਖਲ ਹੋਣ ਦਾ ਜਿੱਥੇ ਖਦਸ਼ਾ ਬਣਿਆ ਰਹਿੰਦਾ ਹੈ, ਉਥੇ ਇਸ ਤੋਂ ਗੋਦਾਮਾਂ ਅੰਦਰ ਪਏ ਅਨਾਜ ਦੇ ਹੋਣ ਵਾਲੇ ਸੰਭਾਵਤ ਨੁਕਸਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਸਬੰਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗਿਆਨੀ ਮਹਿੰਦਰ ਸਿੰਘ ਭੰਗਲਾਂ ਨਾਲ ਜਦੋਂ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ•ਾਂ ਨੇ ਇਹੋ ਸਪਸ਼ੱਟ ਕੀਤਾ ਗਿਆ ਕਿ ਨਗਰ ਕੌਂਸਲ ਵੱਲੋਂ ਗੋਦਾਮਾਂ ਦੀ ਕੰਧ ਲਾਗੇ ਨਾਲਾ ਬਣਾਇਆ ਹੋਇਆ ਹੈ ਅਤੇ ਇਹ ਪਾਣੀ ਨਗਰ ਕੌਂਸਲ ਵੱਲੋਂ ਕਰੀਬ 2 ਕਿ:ਮੀ: ਅੱਗੇ ਜਾ ਕੇ ਖਰੀਦੀ ਗਈ ਥਾਂ ਵਿੱਚ ਡਿੱਗਦਾ ਹੈ। ਪਰ ਇਸ ਸਮੇਂ ਇੱਥੇ ਕੋਈ ਵੀ ਨਾਲਾ ਵਗੈਰਾ ਗੋਦਾਮਾਂ ਦੀ ਕੰਧ ਲਾਗੇ ਦਿਖਾਈ ਨਹੀਂ ਦਿੰਦਾ ਅਤੇ ਇਹ ਪਾਣੀ ਨਿੱਤ ਰੋਜ਼ ਓਵਰਫਲੋ ਹੁੰਦਾ ਹੈ। ਸੜਕ ਦੇ ਕਿਨਾਰੇ ’ਤੇ ਪਾਣੀ ਵੱਲ ਕੋਈ ਵੀ ਕਿਤੇ ਦੀਵਾਰ ਵਗੈਰਾ ਨਹੀਂ ਹੈ, ਜਿਸ ਕਾਰਨ ਹਨੇਰੇ ’ਚ ਆਉਣ ਜਾਣ ਵਾਲੇ ਦੁਪਹੀਆ ਵਾਹਨ ਜਾਂ ਦੂਜੇ ਵਾਹਨ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹਨ। ਨਗਰ ਕੌਂਸਲ ਪ੍ਰਧਾਨ ਨੇ ਦੀਵਾਰ ਦੇ ਸਬੰਧ ਵਿੱਚ ਕਿਹਾ ਹੈ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਦੀ ਹੈ ਅਤੇ ਨਗਰ ਕੌਂਸਲ ਇੱਥੇ ਦੀਵਾਰ ਨਹੀਂ ਬਣਾ ਸਕਦੀ। ਜ਼ਿਕਰਯੋਗ ਹੈ ਕਿ ਕੁਝ ਅਰਸਾ ਪਹਿਲਾਂ ਵੀ ਦੀਵਾਰ ਤੋੜ ਕੇ ਪਾਣੀ ਇੱਕ ਗੋਦਾਮ ਅੰਦਰ ਦਾਖਲ ਹੋ ਗਿਆ ਸੀ। ਪੰਜਾਬ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਅਮਰਜੀਤ ਸਿੰਘ ਬਾਲਿਉਂ ਨੇ ਪ੍ਰਸ਼ਾਸਨ ਤੋਂ ਇਸ ਮਸਲੇ ਦੇ ਹੱਲ ਦੀ ਜ਼ੋਰਦਾਰ ਮੰਗ ਕੀਤੀ ਹੈ, ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਜਾਂ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

ਸਮਰਾਲਾ ਦੀ ਚਾਵਾ ਰੋਡ ’ਤੇ ਸਥਿਤ ਗੋਦਾਮਾਂ ਦੀ ਕੰਧ ਲਾਗੇ ਖੜੇ ਗੰਦੇ ਪਾਣੀ ਅਤੇ ਉਗੇ ਹੋਏ ਦਰਖਤਾਂ ਦਾ ਦ੍ਰਿਸ਼


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger