ਹੁਸ਼ਿਆਰਪੁਰ, 28 ਫਰਵਰੀ/
ਸਫਲਸੋਚ/ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਨਗਰ ਪੰਚਾਇਤ ਤਲਵਾੜਾ ਦੀਆਂ ਆਮ ਚੋਣਾਂ 17 ਮਾਰਚ 2013 ਨੂੰ ਕਰਾਉਣ ਲਈ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਮਨਸਵੀ ਕੁਮਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਅਨੁਸਾਰ 4 ਮਾਰਚ 2013 ਨੂੰ ਨਗਰ ਕੌਂਸਲ ਤਲਵਾੜਾ ਦੀ ਚੋਣ ਲਈ ਬਕਾਇਦਾ ਤੌਰ ਤੇ ਨੌਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਮਾਰਚ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਾ ਪਹਿਲਾ ਦਿਨ ਹੋਵੇਗਾ ਅਤੇ 7 ਮਾਰਚ 2013 ਨੂੰ ਨਾਮਜ਼ਦਗੀਆਂ ਦੀ ਆਖਰੀ ਤਾਰੀਖ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਮਾਰਚ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਕੀਤੀ ਜਾਵੇਗੀ ਅਤੇ 9 ਮਾਰਚ ਦਿਨ ਸ਼ਨਿਚਰਵਾਰ ਹੋਣ ਦੇ ਬਾਵਜੂਦ ਵੀ ਚੋਣ ਪ੍ਰੋਸੈਸ ਜਾਰੀ ਰਹੇਗਾ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ 17 ਮਾਰਚ ਦਿਨ ਐਤਵਾਰ ਨੂੰ ਸਵੇਰੇ 8-00 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਸ਼ਾਮ 4-00 ਵਜੇ ਤੱਕ ਵੋਟਾਂ ਪੈਣ ਦੇ ਕੰਮ ਦੀ ਸਮਾਪਤੀ ਹੋਵੇਗੀ। ਵੋਟਾਂ ਪੈਣ ਦੀ ਸਮਾਪਤੀ ਤੋਂ ਬਾਅਦ ਪੋ¦ਿਗ ਸਟੇਸ਼ਨਾਂ ਉਤੇ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ ਅਤੇ 19 ਮਾਰਚ ਤੱਕ ਚੋਣਾਂ ਦਾ ਸਾਰਾ ਕੰਮ ਸਮਾਪਤ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਮਾਰਚ 2013 ਨੂੰ ਨੋਟੀਫਿਕੇਟ ਜਾਰੀ ਹੋਣ ਦੇ ਨਾਲ ਨਗਰ ਪੰਚਾਇਤ ਤਲਵਾੜਾ ਦੀ ਹਦੂਦ ਅੰਦਰ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਅਤੇ ਚੋਣ ਪ੍ਰਕ੍ਰਿਆ ਦੀ ਸਮਾਪਤੀ ਤੱਕ ਜਾਰੀ ਰਹੇਗਾ।

ਸ੍ਰੀ ਮਨਸਵੀ ਕੁਮਾਰ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ।
Post a Comment