ਖੇਤੀਬਾੜੀ ਵਿਭਾਗ ਵ¤ਲੋਂ ਬੀਜ ਪਿੰਡ ਸਕੀਮ ਤਹਿਤ ਹਿਆਣਾ ਕਲਾਂ ਵਿਖੇ ਲਗਾਇਆ ਗਿਆ ਸਿਖਲਾਈ ਕੈਂਪ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਖੇਤੀਬਾੜੀ ਵਿਭਾਗ ਵ¤ਲੋਂ ਬੀਜ ਪਿੰਡ ਸਕੀਮ ਤਹਿਤ ਕਿਸਾਨ ਸਿਖਲਾਈ ਕੈਂਪ ਪਿੰਡ ਹਿਆਣਾ ਕਲਾਂ ਵਿਖੇ ਲਗਾਇਆ ਗਿਆ ਇਸ ਸਮੇਂ ਮੁ¤ਖ ਖੇਤੀਬਾੜੀ ਅਫਸਰ ਪਟਿਆਲਾ ਡਾ. ਬਲਵਿੰਦਰ ਸਿੰਘ, ਡਾ. ਗੁਰਮੀਤ ਸਿੰਘ ਖੇਤੀਬਾੜੀ ਅਫਸਰ ਨਾਭਾ  ਨੇ ਆਏ ਕਿਸਾਨਾਂ ਨੂੰ ਕਣਕ ਦੇ ਬੀਜਾਂ ਦੇ ਸੰਭਾਲ ਅਤੇ ਕਣਕ ਦੀ ਫਸਲ ਉ¤ਪਰ ਹੋ ਰਹੀ ਪੀਲੀ ਕੁੰਗੀ ਅਤੇ ਤੇਲੇ ਦੇ ਹੋ ਰਹੇ ਹਮਲੇ ਪ੍ਰਤੀ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਇਸਦੀ ਸਹੀ ਢੰਗ ਨਾਲ ਰੋਕਥਾਮ ਲਈ ਕਿਸਾਨਾਂ ਨੂੰ ਦਵਾਈਆਂ ਬਾਰੇ ਜਾਣਕਾਰੀ ਦਿ¤ਤੀ। ਇਸ ਮੌਕੇ ਡਾ. ਬਲਵਿੰਦਰ ਸਿੰਘ ਸੌਹਲ ਨੇ ਕਣਕ ਝੌਨੇ ਦੇ ਫਸਲੀ ਚ¤ਕਰ ਵਿਚੋਂ ਨਿ¤ਕਲਣ ਲਈ ਮ¤ਕੀ, ਤੇਲ, ਬੀਜ ਅਤੇ ਦਾਲਾਂ ਦੀ ਕਾਸਤ ਕਰਕੇ ਖੇਤੀ ਵਿਭਿੰਨਤਾਂ ਅਪਣਾਉਣ ਲਈ ਕਿਹਾ ਡਾ. ਸੋਹਲ ਨੇ ਵਧ ਰਹੀਆਂ ਖੇਤੀ ਲਾਗਤਾਂ ਅਤੇ ਖੇਤ ਮਜਦੂਰਾਂ ਦੀ ਘਾਟ ਤੋਂ ਨਿਯਾਤ ਪਾਉਣ ਲਈ ਸਾਂਝੀ ਖੇਤੀ ਅਤੇ ਹ¤ਥੀ ਕੰਮ ਕਰਨ ਨੂੰ ਤਰਜੀਹ ਦੇਣ ਲਈ ਕਿਹਾ। ਇਸ ਸਮੇਂ ਡਾ. ਸੁਰਿੰਦਰ ਕੁਮਾਰ ਬੀ.ਟੀ.ਐਮ. ਨੇ ਆਤਮਾ ਸਕੀਮ ਬਾਰੇ ਕਿਸਾਨਾਂ ਨੂੰ ਜਾਣੂ ਕਰਾਇਆ। ਇਸ ਤੋਂ ਇਲਾਵਾ ਡਾ. ਜੁਪਿੰਦਰ ਸਿੰਘ ਗਿ¤ਲ, ਸੰਤੋਖ ਸਿੰਘ ਢੀਂਡਸਾ, ਖੇਤੀਬਾੜੀ ਅਫਸਰ ਅਤੇ ਹੋਰ ਸਮੂਹ ਸਟਾਫ ਅਤੇ ਵ¤ਡੀ ਗਿਣਤੀ ਵਿਚ ਕਿਸਾਨ ਹਾਜਰ ਸਨ।

ਪਿੰਡ ਹਿਆਣਾ ਕਲਾਂ ਵਿਖੇ ਖੇੜੀਬਾੜੀ ਵਿਭਾਗ ਵੱਲੋਂ ਲਗਾਇਆ ਸਿਖਲਾਈ ਕੈਂਪ ਦਾ ਦ੍ਰਿਸ਼।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger