Thursday, February 28, 20130 comments


ਫਿਰੋਜ਼ਪੁਰ 28 ਫਰਵਰੀ (ਸਫਲਸੋਚ) ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਬੈਂਕ ਵੱਖ-ਵੱਖ ਸਕੀਮਾਂ ਦੇ ਕਰਜ਼ਿਆਂ ਦੇ ਟੀਚੇ ਮਿਥੇ ਸਮੇਂ ਵਿਚ ਪੂਰੇ ਕਰਨ।  ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਜਿਲ•ਾ ਲੀਡ ਬੈਂਕ ਦੀ ਮੀਟਿੰਗ ਦੌਰਾਨ ਵੱਖ-ਵੱਖ ਬੈਂਕਰਜ਼ ਨਾਲ ਮੀਟਿੰਗ ਦੌਰਾਨ ਦਿੱਤੇ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਪ੍ਰੀਤਮ ਸਿੰਘ ਜੌਹਲ, ਸ. ਮਲਕੀਤ ਸਿੰਘ ਏ.ਜੀ.ਐਮ. ਰਿਜ਼ਰਵ ਬੈਂਕ ਆਫ ਇੰਡੀਆ, ਸ੍ਰੀ ਆਰ.ਬੀ.ਜੈਨ ਡੀ.ਜੀ.ਐਮ (ਓ.ਬੀ.ਸੀ), ਸ. ਅਮਰੀਕ ਸਿੰਘ ਡੀ.ਡੀ.ਐਮ ਨਾਬਾਰਡ ਅਤੇ ਸ. ਅਮਰਜੀਤ ਸਿੰਘ ਲੀਡ ਬੈਂਕ ਮੈਨੇਜ਼ਰ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੇ ਭਾਗ ਲਿਆ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਇਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਸਰਕਾਰ  ਦੀਆਂ 26 ਕਿਸਮ ਦੀਆਂ ਸਕੀਮਾਂ ਦਾ ਲਾਭ ਸਿੱਧਾ ਲਾਭ ਪਾਤਰੀਆਂ ਨੂੰ ਦੇਣ ਲਈ  ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਜਮਾਂ ਹੋਵੇਗੀ ਅਤੇ ਇਸ ਲਈ ਇਨ•ਾਂ ਸਕੀਮਾਂ ਦਾ ਲਾਭ ਲੈਣ ਵਾਲੇ ਸਾਰੇ ਲਾਭਪਾਤਰੀਆਂ ਦੇ ਬੈਂਕ ਖਾਤੇ ਅਤੇ ਆਧਾਰ ਕਾਰਡ ਹੋਣੇ ਜਰੂਰੀ ਹਨ। ਪੰਜਾਬ ਅੰਦਰ ਕੁਲ 26 ਵਿਚੋਂ 19 ਸਕੀਮਾਂ ਤੇ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਆਦੇਸ਼ ਦਿੱਤੇ ਕਿ ਉਹ ਲੋੜਵੰਦਾਂ, ਗਰੀਬਾਂ, ਵਿਦਿਆਰਥੀਆਂ, ਵਿਧਵਾਵਾਂ, ਬੇਰੁਜ਼ਗਾਰਾਂ ਆਦਿ ਤਬਕਿਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਰੁਜ਼ਗਾਰ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਤਾਂ ਜੋ ਸਹੀ ਲੋਕਾਂ ਤੱਕ ਇਨ•ਾਂ ਸਕੀਮਾਂ ਦਾ ਲਾਭ ਪੁੱਜ ਸਕੇ। ਉਨ•ਾਂ ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਵੱਧ ਤੋਂ ਵੱਧ ਪੇਂਡੂ ਖੇਤਰਾਂ ਤੱਕ ਪਹੁੰਚ ਕਰਨ ਤਾਂ ਜੋ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਲੋਕਾਂ ਨੂੰ ਸੇਵਿੰਗ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਵੱਖ-ਵੱਖ ਬੈਂਕ ਕਰਜ਼ਿਆਂ ਦੀ ਵਸੂਲੀ ਵਿਚ ਤੇਜ਼ੀ ਲਿਆਂਦੀ  ਜਾਵੇ ਅਤੇ ਇਸ ਕੰਮ ਲਈ ਲੋੜ ਅਨੁਸਾਰ ਜਿਲ•ਾ ਪ੍ਰਸ਼ਾਸਨ ਤੇ ਪੁਲਿਸ ਦਾ ਸਹਿਯੋਗ ਵੀ ਲਿਆ ਜਾਵੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger