ਸਹਾਇਕ ਕਮਿਸ਼ਨਰ ਸ਼ਿਕਾਇਤਾਂ ਨੇ ਸੁਣੀਆਂ ਲੋਕਾਂ ਦੀਆਂ ਮੁਸਕਿਲਾਂ

Wednesday, February 27, 20130 comments

ਸ੍ਰੀ ਮੁਕਤਸਰ ਸਾਹਿਬ, 27 ਫਰਵਰੀ :(ਸਫਲਸੋਚ )ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ ਨੇ ਪਿੰਡ ਗੋਣਿਆਣਾ ਵਿਖੇ ਲੋਕਾਂ ਦੀਆਂ ਪੀਣ ਵਾਲੇ ਪਾਣੀ, ਰਾਸ਼ਨ ਦੀ ਵੰਡ ਅਤੇ ਪੈਂਸਨਾਂ ਸਬੰਧੀ ਸ਼ਿਕਾਇਤਾਂ ਸੁਣੀਆਂ। ਉਨ੍ਹਾਂ ਪਿੰਡ ਦੇ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਚਾਇਤ ਨੂੰ ਹਦਾਇਤ ਕੀਤੀ ਕਿ ਪਿੰਡ ਦੇ ਵਾਟਰ ਵਰਕਸ ਦੇ ਬਿਜਲੀ ਦਾ ਬਿੱਲ ਪੰਚਾਇਤ ਪਿੰਡ ਤੋਂ ਉਗਰਾਹੀ ਕਰਕੇ ਭਰੇ। ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਲੋਕਾਂ ਦੇ ਪਾਣੀ ਦੇ ਕੁਨੈਕਸ਼ਨ ਲੱਗੇ ਹਨ ਉਹ ਪਾਣੀ ਦਾ ਬਿੱਲ ਅਦਾ ਕਰਨ। ਇਸੇ ਤਰਾਂ ਹੀ ਉਨ੍ਹਾਂ ਰਸਦ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਨ੍ਹਾਂ ਲੋਕਾਂ ਦੇ ਇੱਥੇ ਰਾਸਨ ਕਾਰਡ ਬਣਨ ਵਾਲੇ ਰਹਿੰਦੇ ਹਨ ਉਨ੍ਹਾਂ ਦੇ ਤੁਰੰਤ ਕਾਰਡ ਬਣਾਏ ਜਾਣ। ਉਨ੍ਹਾਂ ਰਾਸਨ ਦੀ ਠੀਕ ਵੰਡ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੈਂਸਨਾਂ ਸਮੇਂ ਸਿਰ ਨਾ ਮਿਲਣ ਸੰਬਧੀ ਵੀ ਸਮਾਜਿਕ ਸੁੱਰਖਿਆ ਵਿਭਾਗ ਦੀ ਟੀਮ ਨੂੰ ਪਿੰਡ ਵਿਚ ਜਾਂਚ ਵਿਚ ਭੇਜਿਆ ਜਾਵੇਗਾ।ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸ਼ਹਿਰ ਦੀਆਂ ਵੱਖ ਵੱਖ ਗਊ ਸ਼ਾਲਾਵਾਂ ਦਾ ਜਾਇਜ਼ਾ ਲਿਆ ਤਾਂ ਜੋ ਇੱਥੇ ਹੋਰ ਬੇਸਹਾਰਾ ਗਾਂਵਾਂ ਭੇਜੇ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ।

ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ ਪਿੰਡ ਗੋਣਿਆਣਾ ਦਾ ਵਾਟਰ ਵਰਕਸ ਦਾ ਮੁਆਇਨਾ ਕਰਦੇ ਹੋਏ ਅਤੇ ਪਿੰਡ ਦੇ ਲੋਕਾਂ ਦੀਆਂ ਮੁਸਕਿਲਾਂ ਸੁਣਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger