ਕਿਹੜਾ ਲੇਖ਼ਾ ਦਿੰਦੇ ਹਨ ਗੈਸ ਖ਼ਪਤਕਾਰ ਸ¦ਡਰ ਸਪਲਾਈ ਕਰਨ ਵਾਲ਼ੀਆਂ ਕੰਪਨੀਆਂ ਦਾ

Tuesday, February 26, 20130 comments


ਜੋਧਾਂ 26 ਫ਼ਰਵਰੀ (ਦਲਜ਼ੀਤ ਸਿੰਘ ਰੰਧਾਵਾ)-  ਆਏ ਦਿਨ ਗੈਸ ਕੰਪਨੀਆਂ ਵਲੋਂ ਖ਼ਪਤਕਾਰਾਂ ਨਾਲ਼ ਕੀਤੀ ਜਾਂਦੀਆਂ ਧੱਕੇਸ਼ਾਹੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪਣ ਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਜਾਂ ਕੰਪਨੀਆਂ ਵਲੋਂ ਮਿਲ਼ੀਆਂ ਸ਼ਿਕਾਇਤਾਂ ਖ਼ਿਲਾਫ ਕੀ ਕਾਰਵਾਈ ਹੁੰਦੀ ਹੈ ਇਸ ਬਾਰੇ ਤਾਂ ਉਹ ਹੀ ਦਸ ਸਕਦੇ ਹਨ, ਪ੍ਰੰਤੂ ਪਿੰਡ ਸਰਾਭੇ ਦੇ ਗੈਸ ਖ਼ਪਤਕਾਰਾਂ ਨੂੰ ਗੈਸ ਸਪਲਾਈ ਕਰਨ ਵਾਲੀ ਕੰਪਨੀ ਤੋਂ ਭਾਰੀ ਪ੍ਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਅੱਜ਼ ਮੌਕੇ ਤੇ ਜਦੋਂ ਪੱਤਰਕਾਰਾਂ ਵਲੋਂ ਜਾ ਕੇ ਵੇਖਿਆ ਗਿਆ ਤਾਂ ਗੈਸ ਸ¦ਡਰ ਲੈਣ ਆਏ ਖਪਤਕਾਰਾਂ ਦੀ ¦ਮੀ ਲਾਇਨ ਲਗੀ ਹੋਈ ਸੀ, ਜੋ ਕੰਪਨੀ ਨੂੰ ਵਾਰ ਵਾਰ ਕੋਸ ਰਹੇ ਸਨ। ਜਾਣਕਾਰੀ ਮੰਗਣ ਤੇ ਖੱਪਤਕਾਰਾਂ ਨੇ ਦਸਿਆ ਕਿ ਉਨ•ਾਂ ਨੂੰ ਨੀਰਜਿਗ ਗੈਸ ਕੰਪਨੀ ਗੈਸ ਸ¦ਡਰ ਸਪਲਾਈ ਕਰਦੀ ਹੈ ਜਿਨ•ਾਂ ਨੇ ਹਫ਼ਤੇ ਵਿਚ ਮੰਗਲ਼ਵਾਰ ਵਾਲੇ ਦਿਨ ਸਵੇਰ ਨੌਂ ਵਜ਼ੇ ਆਉਣਾ ਹੁੰਦਾ ਹੈ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਉਹ ਨੌਂ ਵਜੇ ਦੀ ਬਜਾਏ ਸ਼ਾਮ ਨੂੰ ਹੀ ਆਉਂਦੇ ਹਨ ਜਿਸ ਕਰਕੇ ਖ਼ਪਤਕਾਰਾਂ ਨੂੰ ਸ¦ਡਰ ਲੈਣ ਲਈ ਸ਼ਾਮ ਤੱਕ ਲਾਇਨ ‘ਚ ਖੜਨਾ ਪੈਂਦਾ ਹੈ। ਖ਼ਪਤਕਾਰ ਕਿੱਤਰ ਸਿੰਘ, ਬਲਜ਼ੀਤ ਸਿੰਘ, ਕਰਮਜ਼ੀਤ ਸਿੰਘ, ਦਲਜ਼ੀਤ ਸਿੰਘ, ਭੱਕੀ ਬਾਈ, ਰਜਿੰਦਰ ਸਿੰਘ ਗਰੇਵਾਲ਼, ਸੁਰਿੰਦਰ ਸਿੰਘ ਆਦਿ ਦਾ ਕਹਿਣਾ ਸੀ ਬੁਕਿੰਗ ਦੇ ਬਾਵਜੂਦ ਕਈ ਖਪਤਕਾਰਾਂ ਨੂੰ ਬਿਨਾਂ ਸ¦ਡਰ ਲਏ ਵਾਪਸ ਮੁੜਨਾ ਪੈਂਦਾ ਕਿਉਂਕਿ ਕੰਪਨੀ ਕੋਲ਼ ਸ¦ਡਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਪੱਤਰਕਾਰਾਂ ਵਲੋਂ ਕਰੀਬ ਸਾਢੇ ਬਾਰਾਂ ਵਜੇ ਸਬੰਧਿਤ ਕੰਪਨੀ ‘ਚ ਫ਼ੋਨ ਕਰਨ ਤੇ ਅੱਗੋਂ ਮਹਿਲਾ ਕਰਮਚਾਰੀ ਨੇ ਕਿਹਾ ਕਿ ਅਸੀਂ ਫ਼ੋਨ ਕਰਕੇ ਸ¦ਡਰਾਂ ਵਾਲੀ ਗੱਡੀ ਨੂੰ ਦਸ ਪੰਦਰਾਂ ਮਿੰਟਾਂ ਵਿਚ ਭੇਜ਼ ਦਿੰਦੇ ਹਾਂ। ਬਾਵਜੂਦ ਇਸਦੇ ਗੈਸ ਸ¦ਡਰਾਂ ਵਾਲੀ ਗੱਡੀ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਪਹੁੰਚੀ। ਜੇ ਹਾਲ ਇਸੇ ਤਰ•ਾਂ ਹੀ ਰਹਿਣਾ ਤਾਂ ਫ਼ੋਨ ਤੇ ਬੁਕਿੰਗ ਜਿਹੀਆਂ ਸੁਵਿਧਾਵਾਂ ਦਾ ਕੀ ਫ਼ਾਇਦਾ।      

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger