ਪੰਜਾਬ ਯੂਨੀਵਰਸਿਟੀ ਦੇ ਦੂਜੇ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਦੌਰਾਨ

Thursday, February 28, 20130 comments


ਚੰਡੀਗੜ 28 ਫਰਵਰੀ-/ ਸਫਲਸੋਚ / ਪੰਜਾਬ ਯੂਨੀਵਰਸਿਟੀ, ਚੰਡੀਗੜ ਵਿਖੇ ਹੋਏ ਦੂਜੇ ਦੋ ਰੋਜਾ ਅੰਤਰ-ਕਾਲਜ ਗੱਤਕਾ ਮੁਕਾਬਲੇ (ਲੜਕੇ/ਲੜਕੀਆਂ) ਦੌਰਾਨ ਜੀ.ਕੇ.ਐੈਸ.ਐੈਸ.ਐੈਮ.ਕਾਲਜ ਟਾਂਡਾ ਉੜਮੁੜ ਦੇ ਲੜਕੇ ਜੇਤੂ ਰਹੇ ਅਤੇ ਲੜਕੀਆਂ ਵਿੱਚੋਂ ਉਵਰਆਲ ਚੈਂਪੀਅਨ ਦਾ ਖਿਤਾਬ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਝਾੜ ਸਾਹਿਬ ਨੇ ਜਿੱਤਿਆ। ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਚੰਡੀਗੜ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਇਨਾਂ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਦੌਰਾਨ ਵਿਸ਼ੇਸ ਤੌਰ ’ਤੇ ਡਾ. ਗੁਰਮੀਤ ਸਿੰਘ ਡਾਇਰੈਕਟਰ, ਸ੍ਰੀਮਤੀ ਡੌਲੀ ਸਹਾਇਕ ਡਾਇਰੈਕਟਰ ਨੇ ਸ਼ਿਰਕਤ ਕੀਤੀ। ਇਨਾਂ ਮੁਕਾਬਲਿਆਂ ਦੌਰਾਨ ਚੁਣੀਆਂ ਗਈਆਂ ਪੰਜਾਬ ਯੂਨੀਵਰਸਿਟੀ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਦੂਜੇ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਨਗੀਆਂ।ਪ੍ਰਾਪਤ ਜਾਣਕਾਰੀ ਅਨੁਸਾਰ ਲੜਕਿਆਂ ਵਿੱਚੋਂ ਜੀ.ਕੇ.ਐੈਸ.ਐੈਸ.ਐੈਮ. ਕਾਲਜ ਟਾਂਡਾ ਉੜਮੁੜ ਪਹਿਲੇ ਅਤੇ ਐੈਲ.ਐੇਲ.ਆਰ. ਕਾਲਜ ਢੁੱਡੀਕੇ ਦੂਜੇ ਥਾਂ ’ਤੇ ਰਿਹਾ। ਲੜਕੀਆਂ ਦੇ ਸਿੰਗਲ ਸੋਟੀ (ਟੀਮ ਇਵੈਂਟ) ਵਿੱਚ ਗੁਰੂ ਨਾਨਕ ਕਾਲਜ ਫਾਰ ਵਿਮੈਨ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ-26, ਚੰਡੀਗੜ ਨੇ ਦੂਜਾ ਜਦਕਿ ਗੁਰੂ ਨਾਨਕ ਕਾਲਜ, ਨਾਰੰਗਵਾਲ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਟੀ ਫਰੀ (ਟੀਮ ਇਵੈਂਟ) ਦੇ ਦਿਲਚਸਪ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਕਾਲਜ ਫਾਰ ਵਿਮੈਨ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਝਾੜ ਸਾਹਿਬ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ-26, ਚੰਡੀਗੜ ਨੇ ਤੀਸਰਾ ਸਥਾਨ ਹਾਸਲ ਕੀਤਾ। ਫੱਰੀ ਸੋਟੀ (ਵਿਅਕਤੀਗਤ) ਮੁਕਾਬਲਿਆਂ ਦੌਰਾਨ ਗੁਰੂ ਨਾਨਕ ਕਾਲਜ ਫਾਰ ਵਿਮੈਨ, ਸ੍ਰੀ ਮੁਕਤਸਰ ਸਾਹਿਬਦੀ ਅਮਨਦੀਪ ਕੌਰ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੀ ਰਵਿੰਦਰ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਫਾਰ ਵਿਮੈਨ ਸ੍ਰੀ ਮੁਕਤਸਰ ਸਾਹਿਬ ਦੀ ਸੋਨੀਆ ਨੇ ਤੀਸਰਾ ਸਥਾਨ ਆਪਣੇ ਨਾਂ ਕੀਤਾ। ਸਿੰਗਲ ਸੋਟੀ (ਵਿਅਕਤੀਗਤ) ਦੇ ਫਸਵੇਂ ਮੁਕਾਬਲਿਆਂ ਦੌਰਾਨ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਝਾੜ ਸਾਹਿਬ ਦੀ ਸੰਦੀਪ ਕੌਰ ਨੇ ਪਹਿਲਾ, ਗੁਰੂ ਨਾਨਕ ਕਾਲਜ ਨਾਰੰਗਵਾਲ ਦੀ ਲਵਜੀਤ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਫਾਰ ਵਿਮੈਨ ਸ੍ਰੀ ਮੁਕਤਸਰ ਸਾਹਿਬ ਦੀ ਪਰਮਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਸਤਰ ਪ੍ਰਦਰਸ਼ਨ ਮੁਕਾਬਲਿਆਂ ਦੌਰਾਨ ਕ੍ਰਮਵਾਰ ਗੁਰੂ ਨਾਨਕ ਕਾਲਜ ਫਾਰ ਵਿਮੈਨ ਸ੍ਰੀ ਮੁਕਤਸਰ ਸਾਹਿਬ ਦੀ ਰਾਜਦੀਪ ਕੌਰ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ-26, ਚੰਡੀਗੜ ਦੀ ਰਜਿੰਦਰ ਕੌਰ ਨੇ ਦੂਜਾ ਅਤੇ ਜਗਵੰਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਉਵਰਆਲ ਚੈਂਪੀਅਨ ਦਾ ਖਿਤਾਬ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਝਾੜ ਸਾਹਿਬ ਨੇ ਆਪਣੇ ਨਾਂ ਕੀਤਾ ਅਤੇ ਦੂਜੇ ਸਥਾਨ ਗੁਰੂ ਨਾਨਕ ਕਾਲਜ ਫਾਰ ਵਿਮੈਨ ਸ੍ਰੀ ਮੁਕਤਸਰ ਸਾਹਿਬ ਨੇ, ਤੀਜੇ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ-26, ਚੰਡੀਗੜ ਕਾਬਜ ਹੋਇਆ ਅਤੇ ਗੁਰੂ ਨਾਨਕ ਕਾਲਜ ਨਾਰੰਗਵਾਲ ਨੂੰ ਚੌਥੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਇਨਾਂ ਅੰਤਰ ਕਾਲਜ ਗੱਤਕਾ ਮੁਕਾਬਲਿਆ ਦੌਰਾਨ ਆਫੀਸ਼ੀਏਟਿੰਗ ਦੀ ਸੇਵਾ ਚੰਡੀਗੜ ਗੱਤਕਾ ਐਸੋਸੀਏਸ਼ਨ (ਰਜਿ.) ਦੇ ਆਫੀਸ਼ੀਅਲਾਂ ਵੱਲੋਂ ਨਿਭਾਈ ਗਈ। ਇਨਾਮ ਵੰਡ ਸਮਾਰੋਹ ਦੌਰਾਨ ਚੰਡੀਗੜ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਦੀਪ ਸਿੰਘ, ਮੈਡਮ ਚਰਨਜੀਤ ਕੌਰ, ਇੰਦਰਜੋਧ ਸਿੰਘ, ਬਿਨੈਦੀਪ ਸਿੰਘ, ਰਾਜਵੀਰ ਸਿੰਘ, ਜਸਵੀਰ ਸਿੰਘ ਅਤੇ ਮਨਦੀਪ ਸਿੰਘ (ਸਾਰੇ ਗੱਤਕਾ ਕੋਚ), ਮੈਡਮ ਅਮਨਦੀਪ ਕੌਰ, ਖਾਲਸਾ ਕਾਲਜ ਚੰਡੀਗੜ, ਮੈਡਮ ਸੁਰਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਗੁਰੀ ਨਾਰੰਗਵਾਲ ਵਿਸ਼ੇਸ ਤੌਰ ’ਤੇ ਹਾਜਰ ਸਨ।


ਪੰਜਾਬ ਯੂਨੀਵਰਸਿਟੀ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਅਤੇ ਚੰਡੀਗੜ ਗੱਤਕਾ ਐੈਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ, ਅੰਤਰ ਕਾਲਜ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ। ਨਾਲ ਮੈਡਮ ਡੌਲੀ ਡਿਪਟੀ ਡਾਇਰੈਕਟਰ ਵੀ ਦਿਖਾਈ ਦੇ ਰਹੇ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger