ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਮੋਗਾ ਹਾਰ ਨੂੰ ਕਬੂਲਦੇ ਹੋਏ ਅਸਤੀਫਾ ਦੇਣ- ਰਾਜੂ ਖੰਨਾ

Thursday, February 28, 20130 comments


ਮੋਗਾ, 28 ਫਰਵਰੀ/ਸਫਲਸੋਚ/ਮੋਗਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਦੀ ਹੋਈ ਜਿੱਤ ਨੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਵਿਕਾਸ ਮਈ ਨੀਤੀਆਂ ਤੇ ਮੋਹਰ ਲਗਾਈ ਹੈ ਉਥੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਹੋਈ ਇਸ ਨਾਮੋਸੀ ਭਰੀ ਹਾਰ ਨੂੰ ਕਬੂਲਦੇ ਹੋਏ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ•ਾਂ ਵੱਲੋਂ ਮੋਗਾ ਹਲਕੇ ਵਿੱਚ ਚੋਣ ਪ੍ਰਚਾਰ ਸਮੇਂ ਕੀਤੀਆਂ ਬੇਤੁੱਕੀਆਂ ਟਿੱਪਣੀਆਂ ਵੀ ਮੋਗਾ ਹਲਕੇ ਦੇ ਲੋਕਾ ਦਾ ਧਿਆਨ ਕਾਂਗਰਸ ਦੇ ਉਮੀਦਵਾਰ ਵੱਲ ਨਹੀ ਕਰ ਸਕੀਆਂ। ਇਸ ਗੱਲ ਦਾ ਪ੍ਰਗਟਾਵਾ ਐਸ.ਓ.ਆਈ ਦੇ ਕੌਮੀ ਪ੍ਰਧਾਨ ਤੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੋਗਾ ਵਿਖੇ ਨਤੀਜੇ ਆਉਣ ਉਪਰੰਤ ਮਹਿੰਦਰ ਸਿੰਘ ਬਰਾੜ ਦੇ ਘਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਮੋਗਾ ਦੀ ਇਹ ਚੋਣ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਕੋਈ ਪਾਰਟੀ ਵਿਕਾਸ ਅਤੇ ਲੋਕ ਭਲਾਈ ਦੇ ਕਾਰਜ ਕਰ ਸਕਦੀ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਸ੍ਰੋਮਣੀ ਅਕਾਲੀ ਦਲ ਹੀ ਹੈ ਜਿਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਜਿਨ•ਾਂ ਦੀ ਅਗਾਹ ਵਧੂ ਸੋਚ ਸਦਕਾ ਪੰਜਾਬ ਸੂਬਾ ਦਿਨੋ ਦਿਨ ਤਰੱਕੀ ਦੀਆਂ ਪੁਲਾਘਾਂ ਪੁੱਟਦਾ ਹੋਇਆ ਕਦਮ ਦਰ ਕਦਮ ਅੱਗੇ ਵੱਧ ਰਿਹਾ ਹੈ। ਉਨ•ਾਂ ਸੂਬਾ ਕਾਗਰਸ ਤੇ ਟਿੱਪਣੀ ਕਰਦਿਆ ਕਿਹਾ ਕਿ ਤੇ ਹੁਣ ਪੰਜਾਬ ਵਿਚੋਂ ਜਿੱਥੇ ਕਾਂਗਰਸ ਦਾ ਬਜੂਦ ਖਤਮ ਹੋ ਚੁੱਕਾ ਹੈ ਉਥੇ ਆਉਦੀਆਂ ਲੋਕ ਸਭਾਂ ਚੋਣਾਂ ਵਿੱਚ ਦੇਸ਼ ਦੇ ਨਕਸੇ ਤੋਂ ਵੀ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ। ਉਨ•ਾਂ ਮੋਗਾ ਦੀ ਹੋਈ ਇਤਿਹਾਸਕ ਜਿੱਤ ਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਨੂੰ ਵਧਾਈ ਦਿੱਤੀ ਉਥੇ ਉਨ•ਾਂ ਹਲਕਾ ਮੋਗਾ ਦੇ ਸਮੂਹ ਵੋਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ•ਾਂ ਵੱਲੋਂ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਸ੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤੀ ਬਖਸੀ ਹੈ। ਇਸ ਮੌਕੇ ਤੇ ਉਨ•ਾਂ ਨਾਲ ਪ੍ਰਿਤਪਾਲ ਸਿੰਘ ਤੂਰ ਜਿਲ•ਾਂ ਪ੍ਰਧਾਨ ਐਸ.ਓ.ਆਈ ਮੋਗਾ, ਬਲਕਾਰ ਸਿੰਘ ਸ਼ਹਿਰੀ ਪ੍ਰਧਾਨ ਐਸ.ਓ.ਆਈ ਮੋਗਾ, ਪੰਕਜ ਸੂਦ ਸੀਨੀ ਯੂਥ ਆਗੂ, ਰਾਜਦੀਪ ਸਿੰਘ ਗਿੱਲ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ ਤਲਵੰਡੀ ਜਿਲ•ਾਂ ਪ੍ਰਧਾਨ ਲੁਧਿਆਣਾ, ਨਰਿੰਦਰਪਾਲ ਫਾਜਿਲਕਾ, ਸਤਬੀਰ ਸਿੰਘ ਸੱਤਾ ਜਿਲ•ਾਂ ਪ੍ਰਧਾਨ ਫਰੀਦਕੋਟ ਤੇ ਧਰਮਪਾਲ ਭੜੀ ਪੀ.ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਗੁਰਪ੍ਰੀਤ ਸਿੰਘ ਰਾਜੂ ਖੰਨਾ। ਫੋਟੋ  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger