ਮਿੰਨੀ ਸਕੱਤਰੇਤ ਸਥਿਤ ਵੱਖ-ਵੱਖ ਬਰਾਂਚਾਂ ਦੀ ਸਾਫ਼-ਸਫ਼ਾਈ ਸਬੰਧੀ ਕੰਪੀਟੀਸ਼ਨ 4 ਮਾਰਚ ਨੂੰ - ਰਾਹੁਲ ਤਿਵਾੜੀ

Wednesday, February 27, 20130 comments


ਲੁਧਿਆਣਾ 27 ਫ਼ਰਵਰੀ: ( ਸਤਪਾਲ ਸੋਨੀ ) ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ 4 ਮਾਰਚ ਨੂੰ ਸਵੇਰੇ 10 ਵਜੇ ਮਿੰਨੀ ਸਕੱਤਰੇਤ ਸਥਿਤ ਵੱਖ-ਵੱਖ ਬਰਾਂਚਾਂ ਦੀ ਸਾਫ਼-ਸਫ਼ਾਈ ਸਬੰਧੀ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਸ੍ਰੀ ਤਿਵਾੜੀ ਨੇ ਦੱਸਿਆ ਕਿ ਮਿੰਨੀ ਸਕੱਤਰੇਤ ਦੀ ਇਮਾਰਤ ਦੀ ਵਾਈਟ-ਵਾਸ਼, ਦਰਵਾਜ਼ੇ ਤੇ ਖਿੜਕੀਆਂ ਦਾ ਰੰਗ-ਰੋਗਨ ਅਤੇ ਹੋਰ ਕਾਫ਼ੀ ਸੁਧਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਬਰਾਂਚਾਂ ਦੇ ਕ੍ਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਬਰਾਂਚ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਅਤੇ ਫ਼ਾਈਲਾਂ ਤੇ ਅਲਮਾਰੀਆਂ ਨੂੰ ਤਰਤੀਬ-ਵਾਰ ਤੇ ਸਹੀ ਢੰਗ ਨਾਲ ਰੱਖਣ।  ਉਹਨਾਂ ਦੱਸਿਆ ਕਿ 4 ਮਾਰਚ ਨੂੰ ਵਧੀਕ ਡਿਪਟੀ ਕਮਿਸ਼ਨਰ ਡਾ: ਨੀਰੂ ਕਤਿਆਲ ਗੁਪਤਾ, ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਬਲਰਾਜ ਕੌਰ ਗਰੇਵਾਲ ਅਤੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਅਰੀਨਾ ਦੁੱਗਲ ‘ਤੇ ਆਧਾਰਿਤ ਕਮੇਟੀ ਵੱਲੋਂ ਸਵੇਰੇ 10 ਵਜੇ ਸਾਰੀਆਂ ਬਰਾਂਚਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਜਿਸ ਬਰਾਂਚ ਦੇ ਕਮਰਿਆਂ ਨੂੰ ਸਭ ਤੋਂ ਸਾਫ਼-ਸੁਥਰਾ ਤੇ ਸਲੀਕੇਦਾਰ ਪਾਇਆ ਗਿਆ, ਉਸ ਬਰਾਂਚ ਨੂੰ ਏਵਨ ਸਾਈਕਲ ਵੱਲੋਂ ਸਪਾਂਸਰ ਕੀਤਾ ਗਿਆ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।  



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger