ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਲੱਗੇ ਮੁਲਾਜ਼ਮਾਂ ਤੇ ਪੇ-ਕਮੀਸ਼ਨ ਦੇ ਸਕੇਲ ਲਾਗੂ ਕਰਨੇ ਅਤੇ ਇਹਨਾਂ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਖਾਲੀ ਪੱਈਆਂ ਆਸਾਮੀਆਂ ਤੇ ਪਹਿਲ ਦੇ ਆਧਾਰ ਤੇ ਪੱਕਾ ਕਰਨਾ

Thursday, February 28, 20130 comments


ਚੰਡੀਗੜ 28 ਫਰਵਰੀ( (ਸਫਲਸੋਚ    ) ਅੱਜ ਕੰਟਰੈਕਟ ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਜਿਸ ਵਿੱਚ ਨੈਸ਼ਨਲ ਰੂਰਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ (ਵਰਡ ਬੈਂਕ ਪ੍ਰੋਜੇਕਟ) ਦੀ ਮੀਟਿੰਗ ਅੱਜ ਮਾਣਯੋਗ ਮੁੱਖ ਸਕੱਤਰ, ਪੰਜਾਬ ਸ਼੍ਰੀ ਰਾਕੇਸ਼ ਸਿੰਘ ਜੀ ਨਾਲ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਈ।ਇਸ ਮੀਟਿੰਗ ਵਿੱਚ ਇਹਨਾਂ ਵਿਭਾਗਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਸਬੰਧਿਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਅਤੇ ਹੋਰ ਮੁੱਖੀ ਮੌਜੂਦ ਸਨ। ਮੀਟਿੰਗ ਬੜੇ ਹੀ ਵਧੀਆ ਮਾਹੌਲ ਅਤੇ ਵਿੱਚ ਹੋਈ।ਇਸ ਮੀਟਿੰਗ ਵਿੱਚ ਮੁੱਖ ਏਜੰਡੇ ਵਜੋਂ ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਲੱਗੇ ਮੁਲਾਜ਼ਮਾਂ ਤੇ ਪੇ-ਕਮੀਸ਼ਨ ਦੇ ਸਕੇਲ ਲਾਗੂ ਕਰਨੇ ਅਤੇ ਇਹਨਾਂ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਖਾਲੀ ਪੱਈਆਂ ਆਸਾਮੀਆਂ ਤੇ ਪਹਿਲ ਦੇ ਆਧਾਰ ਤੇ ਪੱਕਾ ਕਰਨਾ ਅਤੇ ਕੁੱਝ ਹੋਰ ਮੰਗਾਂ ਸ਼ਾਮਿਲ ਸਨ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਸ਼੍ਰੀਮਤੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਪਰਸੋਨਲ ਸ਼੍ਰੀ ਅਨਿਰੁੱਧ ਤਿਵਾੜੀ, ਡੀ.ਜੀ.ਐਸ.ਈ. ਸ.ਕਾਹਨ ਸਿੰਘ ਪੰਨੂ, ਵਾਟਰ ਸਪਲਾਈ ਵਿਭਾਗ ਦੇ ਚੀਫ ਇੰਜੀਨੀਅਰ ਸ਼੍ਰੀ ਸੁਧੀਰ ਭਟੀਆ, ਵਧੀਕ ਸਕੱਤਰ ਸਿਹਤ ਤੋਂ ਇਲਾਵਾਂ ਕਈ ਸਕੱਤਰ ਤੇ ਵਿਭਾਗੀ ਅਧਿਕਾਰੀ ਸ਼ਾਮਿਲ ਸਨ।ਮੁਲਾਜ਼ਮਾਂ ਦੇ ਮੁੱਖ ਆਗੂਆਂ ਵਜੋਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਤੋਂ ਡਾ.ਇੰਦਰਜੀਤ ਰਾਣਾ, ਸਰਵ ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੋਂ ਤਲਵਿੰਦਰ ਸਿੰਘ ਵੜਿੰਗ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ (ਵਰਡ ਬੈਂਕ ਪ੍ਰੋਜੇਕਟ) ਤੋਂ ਸ.ਅਮਨਦੀਪ ਸਿੰਘ ਬਰਾੜ, ਸਾਂਝੀਆਂ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸਾਥੀ ਸੱਜਣ ਸਿੰਘ ਤੋਂ ਇਲਾਵਾਂ ਡਾ.ਅਨੀਤਾ, ਅਮਰਿੰਦਰ ਸਿੰਘ, ਆਸ਼ੀਸ਼ ਜੁਲਾਹਾ, ਨਵਤੇਜ ਸਿੰਘ ਆਦਿ ਸ਼ਾਮਿਲ ਸਨ। ਮੁੱਖ ਸਕੱਤਰ ਨੇ ਆਗੂਆਂ ਦੀਆਂ ਮੰਗਾਂ ਨੂੰ ਚੰਗੀ ਤਰਾਂ ਸੁਣਿਆ ਤੇ ਕਿਹਾ ਕਿ ਇਹ ਮੰਗਾਂ ਜਾਇਜ਼ ਹਨ ਅਤੇ ਇਸ ਤਰਾਂ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੱਕ ਠੇਕੇ ਤੇ ਨਹੀਂ ਰੱਖਿਆ ਜਾ ਸਕਦਾ। ਇਕਸਾਰ ਤਨਖਾਹ ਦੇਣ ਦੀ ਗੱਲ ਵੀ ਉਹਨਾਂ ਨੇ ਅਸੂਲੀ ਤੌਰ ਤੇ ਮੰਨੀ ਹੈ। ਇੱਕ ਕਮੇਟੀ ਦਾ ਗਠਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਮੂਹ ਠੇਕਾ ਮੁਲਾਜ਼ਮਾਂ ਲਈ ਇੱਕ ਸਾਂਝੀ ਨੀਤੀ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਸਕੇਲ ਅਤੇ ਵਿਭਾਗਾਂ ਵਿੱਚ ਐਡਜਸਟਮੈਂਟ ਤੇ ਕੰਮ ਕੀਤਾ ਜਾਵੇਗਾ। ਉਹਨਾਂ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਕੰਮ ਲਈ ਦੋ ਮਹੀਨੇ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ ਅਤੇ ਨਾ ਹੀ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਕੋਈ ਬੇਇਨਸਾਫੀ ਹੋਵੇਗੀ। ਧੱਕੇ ਨਾਲ ਕੱਢਣ ਦੀ ਤਲਵਾਰ ਵੀ ਇਹਨਾਂ ਮੁਲਾਜ਼ਮਾਂ ਤੇ ਨਹੀਂ ਲਟਕੇਗੀ। ਉਪਰੋਕਤ ਸਬੰਧ ਵਿੱਚ ਕੁੱਝ ਹੋਰ ਅਹਿਮ ਮੀਟਿੰਗਾਂ ਪੰਜਾਬ ਸਰਕਾਰ ਨਾਲ ਨਿਸਚਿਤ ਕਰ ਦਿੱਤੀਆਂ ਗਈਆਂ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger