’ਨਸ਼ੇ ਤਿਆਗੋ, ਹੁਣ ਤਾਂ ਜਾਗੋ’, ਪਾਪਾ ਜੀ ਨਾ ਪੀਓ ਸ਼ਰਾਬ, ’ਮੈਨੂੰ ਲੈ ਦਿਓ ਇੱਕ ਕਿਤਾਬ’ ਆਦਿ ਨਾਅਰਿਆਂ ਨਾਲ ਗੂੰਜਿਆ ਲੋਪੋਂ।

Tuesday, November 20, 20120 comments


 ਬੱਧਨੀ ਕਲਾਂ 20 ਨਵੰਬਰ ( ਚਮਕੌਰ ਲੋਪੋਂ )ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਪ੍ਰਿੰਸੀਪਲ ਰਾਜਿੰਦਰ ,ਜੋਗਿੰਦਰ ਸਿੰਘ ਅਤੇ ਹੈਡਮਾਸਟਰ ਰੇਸ਼ਮ ਸਿੰਘ ਦੌਧਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਰੈਲੀ ਕੱਢੀ, ਜਿਸ ਦੌਰਾਨ ਸਕੂਲੀ ਬੱਚਿਆਂ ਦੇ ਹੱਥਾਂ ’ਚ ਨਸ਼ਿਆਂ ਵਿਰੁੱਧ ਸਲੋਗਨ ਲਿਖੀਆਂ ਤਖਤੀਆਂ ਫੜ•ੀਆਂ ਸਨ ਅਤੇ ਸੈਂਕੜਿਆਂ ਦੀ ਗਿਣਤੀ ’ਚ ਇਨ•ਾਂ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਉ¤ਚੀ ਆਵਾਜ਼ ’ਚ ਨਾਅਰੇ ’ਨਸ਼ੇ ਤਿਆਗੋ, ਹੁਣ ਤਾਂ ਜਾਗੋ’, ਪਾਪਾ ਜੀ ਨਾ ਪੀਓ ਸ਼ਰਾਬ, ’ਮੈਨੂੰ ਲੈ ਦਿਓ ਇੱਕ ਕਿਤਾਬ’, ’ਰਹਿੰਦਾ ਜੋ ਨਸ਼ਿਆਂ ਤੋਂ ਦੂਰ, ਉਸਨੂੰ ਮੰਜ਼ਿਲ ਮਿਲੇ ਜਰੂਰ’ ਆਦਿ ਨਾਲ ਪੂਰੇ ਕਸਬੇ ਅੰਦਰ ਨਸ਼ਿਆਂ ਵਿਰੁੱਧ ਹੋਕਾ ਦਿੱਤਾ। ਇਸ ਮੌਕੇ ਚਾਰਟ ਮੁਕਾਬਲੇ, ਨਸ਼ਾ ਵਿਰੋਧੀ ਭਾਸ਼ਨ ਮੁਕਾਬਲੇ ਵੀ ਕਰਵਾਏ ਗਏ ਜਿਨ•ਾਂ ਵਿਚੋ ਮਿਡਲ ਦੇ ਜਸਕਰਨ ਸਿੰਘ, ਕਮਲਜੀਤ ਕੌਰ, ਸੁਖਦੀਪ ਕੌਰ ਨੇ ਪ੍ਰਾਇਮਰੀ ਸਕੂਲ ਲੋਹਟ ਬੱਧੀ ਵਿਚ ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਕੌਰ ਅਤੇ ਪ੍ਰਾਇਮਰੀ ਸਕੂਲ ਇੰਦਰਜੀਤ ਕੌਰ, ਜੀਵਨ ਸਿੰਘ, ਹਰਪਾਲ ਸਿੰਘ ਨੇ ਕ੍ਰਮ ਵਾਰ ਅੰਕ ਹਾਸ਼ਲ ਕੀਤੇ ਇਸ ਸਮੇਂ ਅਧਿਆਪਕ ਪਰਮਜੀਤ ਕੌਰ,ਸੁਰਿੰਦਰ ਕੌਰ, ਨਿਰਮਲਜੀਤ ਕੌਰ, ਚੇਅਰਮੈਨ ਪਰਮਜੀਤ ਸਿੰਘ ਪੰਮਾ,ਪਰਮਿੰਦਰ ਕੌਰ, ਗੁਰਦੀਪ ਕੌਰ ਕਰਮਜੀਤ ਕੌਰ,ਹਰਮੀਤ ਸਿੰਘ, ਬੁੱਧ ਸਿੰਘ ਚੈਚਲ ਸਿੰਘ ਅਜੈਬ ਸਿੰਘ ਆਦਿ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਦੇ ਵਿਦਿਆਰਥੀ ਰੈਲੀ ਸ਼ੁਰੂ ਕਰਨ ਸਮੇਂ ਅਧਿਆਪਕਾਂ ਨਾਲ। 
                                                                                              ਫੋਟੋ:-ਚਮਕੌਰ ਲੋਪੋਂ



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger