ਹਾਕੀ ਕਲੱਬ’ ਵੱਲੋਂ ਸਾਲ-2013 ਲਈ ਵਾਤਾਵਰਣ ਨੂੰ ਹਰਿਆ-ਭਰਿਆਬਣਾਉਣ ਦੀ ਮੁਹਿੰਮ ਸ਼ੁਰੂ

Wednesday, February 27, 20130 comments


ਸਮਰਾਲਾ, 27 ਫਰਵਰੀ/ਨਵਰੂਪ ਧਾਲੀਵਾਲ /‘ਦੀ ਸਮਰਾਲਾ ਹਾਕੀ ਕਲੱਬ’ ਇਲਾਕੇ ’ਚ ਵਾਤਾਵਰਣ ਨੂੰ ਸਾਂਭ-ਸੰਭਾਲ ਦੇ ਤੌਰ ’ਤੇ ਮੰਨੀ ਜਾਂਦੀ ਪ੍ਰਮੁੱਖ ਸੰਸਥਾ ਹੈ, ਜੋ ਗੁਰਪ੍ਰੀਤ ਸਿੰਘ ਬੇਦੀ ਦੀ ਨਿਗਰਾਨੀ ਹੇਠ ਪਿਛਲੇ ¦ਬੇ ਸਮੇਂ ਤੋਂ ਕਾਰਜਸ਼ੀਲ ਹੈ। ਇਹ ਸੰਸਥਾ ਹੁਣ ਤੱਕ ਪੂਰੇ ਇਲਾਕੇ ਭਰ ਵਿੱਚ ਕਰੀਬ 38000 ਬੂਟੇ ਲਗਵਾ ਚੁੱਕੀ ਹੈ, ਉਨ•ਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੂੰ ਅਨੇਕਾਂ ਵਾਰ ਸਨਮਾਨਿਤ ਵੀ ਕੀਤਾ ਹੈ, ਜਿਸ ਵਿੱਚ ਗਣਤੰਤਰਤਾ ਦਿਵਸ ’ਤੇ ਸਥਾਨਕ ਐਸ.ਡੀ.ਐਮ. ਸ਼੍ਰੀ ਘਣਸ਼ਿਆਮ ਥੋਰੀ ਦੁਆਰਾ ਸਨਮਾਨਿਤ ਕੀਤਾ ਜਾਣਾ ਸ਼ਾਮਿਲ ਹੈ। ਸ਼੍ਰੀ ਬੇਦੀ ਅਨੁਸਾਰ ਸਾਲ-2013 ਲਈ ਬੂਟੇ ਲਗਾਉਣ ਦੀ ਮੁਹਿੰਮ ਸਰਕਾਰੀ ਹਾਈ ਸਕੂਲ ਪਿੰਡ ਕਕਰਾਲਾ ਕਲਾਂ ਦੇ ਸਕੂਲ ਦੀਆਂ ਬੱਚੀਆਂ ਤੋਂ ਸ਼ੁਰੂ ਕਰਵਾ ਕੇ ਕਾਰਜ ਅਰੰਭ ਦਿੱਤਾ ਹੈ, ਜੋ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਲਗਾਤਾਰ ਚੱਲਦੀ ਰਹੇਗੀ। ਉਨ•ਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ, ਰੁੱਖ ਲਗਾਉਣ ਦੇ ਕੀ ਮਹੱਤਵ ਹਨ ਅਤੇ ਰੁੱਖਾਂ ਦੀ ਕਟਾਈ ਦੇ ਕੀ ਬੁਰੇ ਪ੍ਰਭਾਵ ਹਨ ਆਦਿ ਵਿਸ਼ਿਆਂ ’ਤੇ ਸੈਮੀਨਾਰ ਲਗਵਾ ਕੇ ਉਨ•ਾਂ ਨੂੰ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਸਾਡੀ ਆਉਣ ਵਾਲੀ ਪੀੜ•ੀ ਇਸਦੇ ਰੁੱਖ ਦੇ ਮਹੱਤਵ ਨੂੰ ਸਮਝੇ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger