ਪੱਟੀ - ਫਿਰੋਜਪੁਰ ਰੇਲਵੇ ਲਿੰਕ ਲਾਈਨ ਉਸਾਰਨ ਦੇ ਕਈ ਲਾਭ : ਅੰਮ੍ਰਿਤਸਰ ਵਿਕਾਸ ਮੰਚ

Wednesday, February 27, 20130 comments


ਅੰਮ੍ਰਿਤਸਰ  27 ਫਰਵਰੀ(ਸਫਲਸੋਚ ):ਅੰਮ੍ਰਿਤਸਰ ਵਿਕਾਸ ਮੰਚ ਨੇ ਪੱਟੀ - ਫਿਰੋਜਪੁਰ ਰੇਲਵੇ ਲਿੰਕ ਲਾਈਨ ਉਸਾਰਨ ਦੇ ਐਲਾਨ ਦਾ ਭਰਪੂਰ ਸੁਆਗਤ ਕਰਦੇ ਹੋਇ ਦਾਅਵਾ ਕੀਤਾ ਹੈ ਕਿ ਇਸ ਨਾਲ ਕਈ ਲਾਭ ਹੋਣਗੇ। ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਸਰਪ੍ਰਸਤ  ਹਰਜਾਪ ਸਿੰਘ ਔਜਲਾ (ਯੂ ਐਸ ਏ), ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੋਫ਼ੈਸਰ ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਪ੍ਰਧਾਨ ਪ੍ਰਿੰ. ਅੰਮ੍ਰਿਤ ਲਾਲ ਮੰਨਣ ਤੇ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਨਾਲ ਬਾਰਾਮੂਲਾ, ਸ੍ਰੀ ਨਗਰ, ਅਨੰਤਨਾਗ, ਊਧਮਪੁਰ,ਜੰਮੂ,ਪਠਾਨਕੋਟ,ਗੁਰਦਾਸਪੁਰ,ਵਟਾਲਾ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਲਕਾ, ਅਬੋਹਰ, ਗੰਗਾ ਨਗਰ ਆਦਿ ਦਾ ਮੁਬੰਈ ਬੰਦਰਗਾਹ ਨਾਲ ਬਰਾਸਤਾ ਰਾਜਸਥਾਨ ਤੇ ਗੁਜਰਾਤ ਸਬੰਧ ਜੁੜ ਜਾਵੇਗਾ। ਇਸ ਰੂਟ ਨਾਲ ਅੰਮ੍ਰਿਤਸਰ ਤੋਂ ਮੁਬੰਈ ਦਾ ਫਾਲਸਾ 240 ਕਿਲੋ ਮੀਟਰ ਘੱਟ ਜਾਵੇਗਾ। ਇਸ ਨਾਲ ਜਿੱਥੇ ਸਮਾਂ ਘੱਟ ਲੱਗੇਗਾ , ਉੱਥੇ ਇਸ ਰੂਟ ’ਤੇ ਮਾਲ ਗੱਡੀਆਂ ਰਾਹੀਂ  ਜਲਦੀ ਸਮਾਨ ਪਹੁੰਚੇਗਾ ਕਿਉਂਕਿ ਇਸ ਸਮੇਂ ਜਿਸ ਰੂਟ ਰਾਹੀਂ  ਮੁਬੰਈ ਸਮਾਨ ਜਾਂਦਾ ਹੈ, ਉਸ ਰੂਟ ਉਪਰ ਗਡੀਆਂ ਦੀ ਗਿਣਤੀ ਬਹੁਤ ਜ਼ਿਆਦਾਹੋਣ ਕਰਕੇ ਸਮਾਂ ਬਹੁਤ ਲਗਦਾ ਹੈ।ਇੰਝ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਆਮ ਯਾਤਰੀਆਂ ਦੇ ਨਾਲ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਫਲ, ਸਬਜੀਆਂ , ਅਨਾਜ ਤੇ ਹੋਰ ਸਮਾਨ ਭੇਜਣ ਦਾ ਇਹ ਨਵਾਂ ਰੂਟ ਬਹੁਤ ਲਾਭਦਾਇਕ ਹੋਵੇਗਾ।ਮੰਚ ਆਗੂਆਂ ਨੇ ਰੇਲਵੇ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਦਾ ਇਸ ਕਾਰਜ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।



   

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger