ਸਰਕਾਰੀ ਕਾਲਜ਼ ਲੜਕੀਆ ਵਿੱਦਿਆ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ : ਸੰਤਾ ਸਿੰਘ ਉਮੈਦਪੁਰੀ

Thursday, February 28, 20130 comments


ਲੁਧਿਆਣਾ, 28 ਫਰਵਰੀ ( ਸਤਪਾਲ ਸੋਨੀ  ) ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਕਿਹਾ ਕਿ ਸਰਕਾਰੀ ਕਾਲਜ਼ ਲੜਕੀਆ ਵਿੱਦਿਆ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸ. ਉਮੈਦਪੁਰੀ ਅੱਜ ਸਰਕਾਰੀ ਕਾਲਜ ਲੜਕੀਆ ਵਿਖੇ ਕਾਲਜ਼ ਦੇ  70ਵੇਂ ਸਾਲਾਨਾ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਇਸ ਸਮਾਗਮ ਵਿੱਚ ਸ਼੍ਰੀ ਜੀਵਨ ਧਵਨ, ਮੈਂਬਰ ਐਸ.ਐਸ.ਐਸ.ਬੋਰਡ ਵੀ ਹਾਜ਼ਰ ਸਨ।  ਸ. ਉਮੈਦਪੁਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀ ਦਾ ਪੜਿਆ-ਲਿਖਿਆ ਹੋਣਾ ਬਹੁਤ ਜਰੂਰੀ ਹੈ ਅਤੇ ਇੱਕ ਪੜੀ-ਲਿਖੀ ਲੜਕੀ ਹੀ ਆਪਣੇ ਸਾਰੇ ਪ੍ਰੀਵਾਰ ਨੂੰ ਸਿੱਖਿਅਤ ਕਰ ਸਕਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੂੰ ਆਪਣੇ-ਆਪਣੇ ਵਿਸ਼ਿਆ ਵਿੱਚ ਭਾਰੀ ਮੁਹਾਰਤ ਹਾਸਲ ਕਰਕੇ ਅੱਜ ਵੱਡੀ ਪੱਧਰ ’ਤੇ ਪੈਦਾ ਹੋਏ ਰੌਜ਼ਗਾਰ ਦੇ ਮੌਕੇ ਹਾਸਲ ਕਰਨੇ ਚਾਹੀਦੇ ਹਨ। ਉਹਨਾਂ ਲੜਕੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹਨਾਂ ਨੂੰ ਸਮਾਜ਼ ਵਿੱਚੋਂ ਭਰੂਣ-ਹੱਤਿਆ, ਦਾਜ਼ ਅਤੇ ਨਸ਼ਿਆਂ ਵਰਗੀਆ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਇੱਕ ਨਰੋਏ ਸਮਾਜ਼ ਦੀ ਸਿਰਜਣਾ ਹੋ ਸਕੇ। ਇਸ ਮੌਕੇ ’ਤੇ ਸ. ਉਮੈਦਪੁਰੀ ਨੇ ਸਿੱਖਿਆ, ਖੇਡਾਂ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਹੋਣਹਾਰ, ਪ੍ਰਤਿਭਾਸ਼ਾਲੀ ਅਤੇ ਪ੍ਰਾਪਤੀਆਂ ਸੰਪੰਨ ਵਿਦਿਆਰਥਣਾਂ ਦਾ ਸਨਮਾਨ ਕੀਤਾ। ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ,ਟਰਾਫੀਆਂ, ਕਿਤਾਬਾਂ  ਅਤੇ ਨਕਦ ਇਨਾਮ ਪ੍ਰਦਾਨ ਕੀਤੇ ਗਏ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ। ਉਹਨਾਂ ਕਾਲਜ ਦੇ ਇਮਤਿਹਾਨਾਂ ਅਤੇ ਵੱਖ ਵੱਖ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੁਦਰਸ਼ਨ ਮਹਿਤਾ ਨੇ ਮੁੱਖ ਮਹਿਮਾਨ,ਵਿਸ਼ੇਸ਼ ਮਹਿਮਾਨ ਅਤੇ ਹਾਜਰੀਨ ਦਾ ਧੰਨਵਾਦ ਕੀਤਾ। ਜ਼ਿਆਰਤਪ੍ਰਿਆ ਕੌਰ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ। ਜੂਹੀ,ਹਿਮਾਨੀ ਅਰੋੜਾ,ਨਿਤਿਕਾ ਰਾਣੀ,ਆਸ਼ਨਾ,ਹਰਸ਼ਿਤਾ ਸਿੰਘ,ਦੀਪਾਲੀ ਲਖਨਪਾਲ,ਰਾਧਿਕਾ, ਗੀਤਾਂਸ਼ੂ,ਰੁਪਿੰਦਰ ਕੌਰ, ਜੋਤੀ ਰਾਣੀ,ਗੁਰਪ੍ਰੀਤ ਕੌਰ,ਆਸ਼ਥਾ ਪਰਮਾਰ,ਕਮਲਜੀਤ ਕੌਰ,ਅਰਸ਼ਪ੍ਰੀਤ ਕੌਰ,ਇਸ਼ਪੁਨੀਤ ਕੌਰ,ਇੰਦਰਪ੍ਰੀਤ ਕੌਰ,ਪੂਨਮਦੀਪ ਕੌਰ, ਰਮਨਜੋਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਭਸ਼ਰਨ ਕੌਰ, ਸੁਚਿਕਾ ਸਤਚਾਰ, ਨੇਹਾ ਤਰੇਹਨ ਨੂੰ ਮੈਰਿਟ ਸਰਟੀਫਿਕੇਟ ਦਿਤੇ ਗਏ।ਕਮਲਜੀਤ ਕੌਰ(ਐਮ.ਏ-।ਪੰਜਾਬੀ) ਨਵਪ੍ਰੀਤ ਕੋਰ(ਬੀ.ਐਸ.ਸੀ-।),ਰਵਨੀਤ ਕੌਰ(ਬੀ.ਐਸ.ਸੀ-।), ਜਸਮਿੰਦਰ ਕੌਰ(ਬੀ.ਏ-।।) ਮਨਪ੍ਰੀਤ ਕੌਰ (ਡਿਪਲੋਮਾ ਕੋਰਸ ਜਰਨਲਿਜ਼ਮ) ਨੈਨਾ ਗਰਗ ( ਡਿਪਲੋਮਾ ਕੋਰਸ ਜਰਨਲਿਜ਼ਮ) ਪ੍ਰੀਤ ਧਾਲੀਵਾਲ (ਸਰਟੀਫਿਕੇਟ ਕੋਰਸ ਇੰਨ ਸੀ.ਬੀ.ਏ) ਸੁਰਭੀ ਭਾਟੀਆ (ਸਰਟੀਫਿਕੇਟ ਕੋਰਸ ਇੰਨ ਸੀ.ਬੀ.ਏ). ਨੇ  ਯੂਨੀਵਰਸਿਟੀ  ਵਿਚ ਸਥਾਨ:ਪਹਿਲਾ ਸਥਾਨ ਹਾਸਿਲ ਕ9ਤਾ, ਗਰਿਮਾ ਸਿਆਲ ਨੇ ( ਸਰਟੀਫਿਕੇਟ ਕੋਰਸ ਇੰਨ ਜਰਨਲਿਜ਼ਮ) ਦੂਜਾ ਸਥਾਨ ਆਸਿਮਾ ਢੀਂਗਰਾ ( ਸਰਟੀਫਿਕੇਟ ਕੋਰਸ ਇੰਨ ਸੀ.ਬੀ.ਏ) ਸਕਾਸ਼ੀ ਗੁਪਤਾ (ਸਰਟੀਫਿਕੇਟ ਕੋਰਸ ਇੰਨ ਸੀ.ਬੀ.ਏ) ,ਲਵੀਨਾ ਸਚਦੇਵਾ (ਸਰਟੀਫਿਕੇਟ ਕੋਰਸ ਇੰਨ ਸੀ.ਬੀ.ਏ). ਨੇ  ਤੀਜਾ ਸਥਾਨ ਹਾਸਿਲ ਕ9ਤਾ।






Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger