ਏਡਜ ਦੀ ਨਾਮੁਰਾਦ ਬੀਮਾਰੀ ਦਾ ਟਾਕਰਾ ਕਰਨ ਲਈ ਠੋਸ ਉਪਰਾਲੇ ਕਰਨ ਦੀ ਲੋੜ-ਗੋਸ਼ਾ

Wednesday, December 19, 20120 comments


ਲੁਧਿਆਣਾ, 19 ਦਸੰਬਰ ( ਸਤਪਾਲ ਸੋਨ )। -ਵੱਡੇ ਧੁਆਂਧਾਰ ਭਾਸ਼ਣਾਂ ਨਾਲ ਨਹੀਂ ਸਗੋਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਵਿਦਿਅਕ ਅਦਾਰਿਆਂ ਰਾਹੀਂ ਵਿਸ਼ੇਸ਼ ਉਪਰਾਲੇ ਰਾਹੀਂ ਸੰਭਵ ਹੈ। ਉਕਤ ਬਿਆਨ ਯੂਥ ਅਕਾਲੀ ਦਲ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਬੁਧਵਾਰ ਨੂੰ ਰੇਲਵੇ ਸਟੇਸ਼ਨ ਤੇ ਏਡਜ ਪ੍ਰਤੀ ਜਾਗਰੂਕਤਾ ਲਈ ਲੁਧਿਆਣਾ ਪੁੱਜੀ ਰੈਡ ਰਿਬਨ ਐਕਸਪ੍ਰੈਸ ਵਿਖੇ ਏਡਜ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਲਗਾਈ ਪ੍ਰਦਰਸ਼ਨੀ ਵੇਖਣ ਆਏ ਸੈਂਕੜੇ ਯੂਥ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਇਸ ਤੋਂ ਪਹਿਲਾਂ ਗੋਸ਼ਾ ਦੇ ਨਾਲ ਪ੍ਰਦਰਸ਼ਨੀ ਵੇਖਣ ਪੁੱਜੇ ਸੀਨੀਅਰ ਡਿਪਟੀ ਮੇਅਰ ਆਰ.ਡੀ. ਸ਼ਰਮਾ, ਕ੍ਰਿਸ਼ਨ ਖਰਬੰਦਾ, ਮਨਪ੍ਰੀਤ ਸਿੰਘ ਬੰਟੀ,ਜਸਦੀਪ ਸਿੰਘ ਕਾਉਂਕੇ ਤੇ ਸੈਂਕੜੇ ਯੂਥ ਵਰਕਰਾਂ ਨੇ ਰੈਡ ਰਿਬਨ ਐਕਸਪ੍ਰੈਸ ਵਿੱਚ ਮੌਜੂਦ ਡਾਕਟਰਾਂ ਦੀ ਟੀਮ ਤੋਂ ਐਚ.ਆਈ.ਵੀ ਟੈਸਟ ਕਰਵਾਇਆ ਤੇ ਸਟੇਸ਼ਨ ਤੇ ਮੌਜੂਦ ਯਾਤਰੀਆਂ ਨੂੰ ਵੀ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ। ਐਚ.ਆਈ.ਵੀ. ਨਾਂ ਦੇ ਵਾਇਰਸ ਤੇ ਚਰਚਾ ਕਰਦੇ ਹੋਏ ਗੁਰਦੀਪ ਸਿੰਘ ਗੋਸ਼ਾ ਤੇ ਸੀਨੀਅਰ ਆਰ ਡੀ ਸ਼ਰਮਾ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਏਡਜ ਤੋਂ ਬਚਣ ਲਈ ਬਦਕਾਰੀ, ਵੈਸ਼ਵਾਗਮਨੀ ਅਤੇ ਨਸ਼ੇ ਦੀਆਂ ਦੂਸ਼ਿਤ ਸਰਿੰਜਾ ਤੋਂ ਬਚਣ ਦੇ ਯਤਨ ਕਰਨ। ਉਨ•ਾਂ ਕਿਹਾ ਕਿ ਏਡਜ ਦੀ ਨਾਮੁਰਾਦ ਬੀਮਾਰੀ ਰੋਜ਼ਾਨਾ ਕਰੀਬ 15 ਹਜਾਰ ਲੋਕਾਂ ਨੂੰ ਅਪਣੀ ਚਪੇਟ ਵਿੱਚ ਲੈ ਲੈਂਦੀ ਹੈ ਤੇ ਲਗਭਗ ਏਨ•ੇ ਹੀ ਲੋਕ ਇਸ ਬੀਮਾਰੀ ਨਾਲ ਰੋਜਾਨਾ ਅਪਣਾ ਅਣਮੋਲ ਜੀਵਨ ਗੁਵਾਉਂਦੇ ਹਨ। ਉਨ•ਾਂ ਕਿਹਾ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਨਾ ਅਤੇ ਸਮਾਜਿਕ ਬੁਰਾਇਆਂ ਵਿਰੁੱਧ ਜ¤ੂਝਣ ਲਈ ਇਕਜੁਟ ਹੋਣਾ ਪਵੇਗਾ ਤੇ ਹੁਣ ਏਡਜ ਦੀ ਬੀਮਾਰੀ ਇਹੋ ਜਿਹੀ ਸਟੇਜ ਤੇ ਪਹੁੰਚ ਚੁੱਕੀ ਹੈ ਤੇ ਹੁਣ ਧੁਆਂਧਾਰ ਭਾਸ਼ਣਾਂ ਨਾਲ ਇਸਦਾ ਟਾਕਰਾ ਨਹੀਂ ਕੀਤਾ ਕੀਤਾ ਜਾ ਸਕਦਾ। ਸੀਨੀਅਰ ਡਿਪਟੀ ਮੇਅਰ ਆਰ.ਡੀ. ਸ਼ਰਮਾ ਨੇ ਰੈਡ ਰਿਬਨ ਵਿੱਚ ਪ੍ਰਦਰਸ਼ਨੀ ਵੇਖਣ ਦਾ ਮੌਕਾ ਦੇਣ ਲਈ ਡਾ. ਇੰਦਰਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ•ਾਂ ਦੀ ਬਦੌਲਤ ਹੀ ਅੱਜ ਉਨ•ਾਂ ਤੇ ਉਨ•ਾਂ ਦੇ ਸਾਥੀਆਂ ਨੂੰ ਏਡਜ ਪ੍ਰਤੀ ਜਾਗਰੂਕਤਾ ਹਾਸਲ ਹੋਈ ਹੈ। ਇਸ ਮੌਕੇ ਰਣਜੀਤ ਸਿੰਘ ਬ¤ਤਰਾ, ਸੁਰਜੀਤ ਸਿੰਘ ਬਾਜੜਾ,ਜਸਵਿੰਦਰ ਸਿੰਘ ਸੋਨੂੰ, ਮਨਿੰਦਰ ਸਿੰਘ ਇੰਮੀ, ਗੁਰਪ੍ਰੀਤ ਸਿੰਘ ਬੱਲੀ, ਚਰਨਪ੍ਰੀਤ ਸਿੰਘ ਮਿੱਕੀ, ਇੰਦਰਜੀਤ ਸਿੰਘ ਬ¤ਤਰਾ, ਜਸਪਾਲ ਸਿੰਘ ਟ¤ਕਰ,ਬਲਵਿੰਦਰ ਸਿੰਘ ਖਾਲਸਾ,ਤਰਲੇਕ ਸਿੰਘ ਚਾਵਲਾ, ਪਰਮਿੰਦਰ ਸਿੰਘ ਰਿੰਕੂ,ਭਾਰਤ ਜੋਸ਼ੀ,ਵਿਨਿਤ ਲੂਥਰਾ,ਲੋਕੇਸ਼ ਕੁਮਾਰ,ਲਕਸ਼ੈ ਕੁਮਾਰ, ਲ¤ਕੀ , ਜਗਦੀਸ਼ , ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਰਾਜੂ ਠੁਕਰਾਲ, ਸਰਬਜੀਤ ਸਿੰਘ ਡਿੰਪਲ, ਸਰਵਜੀਤ ਸਿੰਘ ਕਾਕਾ,ਨਵਜੋਤ ਸਿੰਘ ਭਟੀਆਂ, ਇੰਦਰਪਾਲ ਸਿੰਘ ਮਿੱਕੀ, ਅਮਨਦੀਪ ਸਿੰਘ ਪਾਰਸ ਤੇ ਹੋਰ ਵੀ ਹਾਜਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger