ਸਪੈਸ਼ਲ ਅਸਿਸਟੈਂਟ ਪ੍ਰੇਮ ਕੁਮਾਰ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ

Thursday, February 28, 20130 comments


ਸ਼ਾਹਕੋਟ, 29 ਫਰਵਰੀ (ਸਚਦੇਵਾ) ਯੂਕੋ ਬੈਂਕ ਬ੍ਰਾਂਚ ਸ਼ਾਹਕੋਟ ਦੇ ਸਪੈਸ਼ਲ ਅਸਿਸਟੈਂਟ ਸ਼੍ਰੀ ਪ੍ਰੇਮ ਦਾਸ ਆਪਣੀਆਂ ਸਾਢੇ 34 ਸਾਲ ਦੀਆਂ ਬੇਦਾਗ ਸੇਵਾਵਾਂ ਦੇਣ ਤੋਂ ਬਾਅਦ ਅੱਜ ਇਸ ਬੈਂਕ ਤੋਂ ਸੇਵਾ ਮੁਕਤ ਹੋ ਗਏ ਹਨ । ਬੈਂਕ ਦੇ ਸਟਾਫ਼ ਵੱਲੋਂ ਬ੍ਰਾਂਚ ਮੈਨੇਜਰ ਸ਼੍ਰੀ ਕੇ.ਐਸ. ਕਨਵਰ ਦੀ ਅਗਵਾਈ ’ਚ ਸ਼੍ਰੀ ਪ੍ਰੇਮ ਦਾਸ ਅਤੇ ਉਨ•ਾਂ ਦੀ ਪਤਨੀ ਸ਼੍ਰੀਮਤੀ ਸੁਨੀਤਾ ਰਾਣੀ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ । ਵਿਦਾਇਗੀ ਪਾਰਟੀ ਸਮਾਗਮ ਮੌਕੇ ਬ੍ਰਾਂਚ ਮੈਨੇਜਰ ਸ਼੍ਰੀ ਕੇ.ਐਸ. ਕਨਵਰ ਨੇ ਕਿਹਾ ਕਿ ਸ਼੍ਰੀ ਪ੍ਰੇਮ ਦਾਸ ਨੇ ਆਪਣੀ ਸਾਰੀ ਸੇਵਾ ਬੜੇ ਵਧੀਆ ਢੰਗ ਨਾਲ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਈ, ਜਿੰਨ•ਾਂ ਬੈਂਕ ਦੇ ਗ੍ਰਾਹਕਾਂ ਤੇ ਸਟਾਫ਼ ਨੂੰ ਹਰ ਕੰਮ ਵਿੱਚ ਪੂਰਾ ਸਹਿਯੋਗ ਦਿੱਤਾ । ਇਸ ਮੌਕੇ ਬੈਂਕ ਦੇ ਸਟਾਫ਼ ਵੱਲੋਂ  ਸ਼੍ਰੀ ਪ੍ਰੇਮ ਦਾਸ ਅਤੇ ਉਨ•ਾਂ ਦੀ ਪਤਨੀ ਸ਼੍ਰੀਮਤੀ ਸੁਨੀਤਾ ਰਾਣੀ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਤ ਕੀਤਾ ਗਿਆ । ਸਮਾਗਮ ਦੇ ਅਖੀਰ ’ਚ ਸ਼੍ਰੀ ਪ੍ਰੇਮ ਦਾਸ ਨੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਬ੍ਰਾਂਚ ਮੈਨੇਜਰ ਊਸ਼ਾ ਵੋਹਰਾ, ਪਰਮਿੰਦਰ ਕੌਰ, ਪ੍ਰਦੀਪ ਵਸ਼ਿਸ਼ਟ, ਅਖਤਰ ਰਈਸ (ਤਿੰਨੋਂ ਸਹਾਇਕ ਮੈਨੇਜਰ), ਕੈਸ਼ੀਅਰ ਰਾਜ ਕੁਮਾਰ ਸੈਣੀ, ਕਲਰਕ ਰਵੀ ਪਾਲ, ਪ੍ਰੇਮ ਕੁਮਾਰ, ਵਿਜੇ ਕੁਮਾਰ ਤੋਂ ਇਲਾਵਾ ਪ੍ਰੇਮ ਦਾਸ ਦੇ ਪਰਿਵਾਰਕ ਮੈਂਬਰਾਂ ’ਚ ਮਨੋਜ ਕੁਮਾਰ, ਵਿਕਾਸ, ਦੀਪਕ ਕੁਮਾਰ, ਜੋਤੀ, ਰਿੰਪੀ, ਸਸੀ ਆਦਿ ਹਾਜ਼ਰ ਸਨ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger