ਮੰਗਤ ਰਾਏ ਬਾਂਸਲ ਨੂੰ ਬਰ•ੇ ਵਾਸੀਆਂ ਨੇ ਕੀਤਾ ਸਨਮਾਨਿਤ

Wednesday, February 27, 20130 comments


ਮਾਨਸਾ, 27 ਫਰਵਰੀ ( ਸੁਖਵੰਤ ਸਿੰਘ ਸਿੱਧੂ )ਮਾਨਸਾ ਦੇ ਇਤਿਹਾਸਕ ਪਿੰਡ ਬਰ•ੇ ‘ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਮੰਗਤ ਰਾਏ ਬਾਂਸਲ ਦੇ ਜਿਲ•ਾਂ ਯੋਜਨਾ ਬੋਰਡ ਬਣਨ ਦੀ ਖੁਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆ ਵਲੋ ਮੰਗਤ ਰਾਏ ਬਾਂਸਲ ਦਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਬਰ•ੇ ਕਿਹਾ ਕਿ ਸ੍ਰੀ ਮੰਗਤ ਰਾਏ ਬਾਂਸਲ ਇੱਕ ਇਮਾਨਦਾਰ ਤੇ ਬੇਦਾਗ ਸਖਸ਼ੀਅਤ ਹਨ ਜਿਨ•ਾਂ ਹਮੇਸ਼ਾ ਹੀ ਇਲਾਕੇ ਦੇ ਵਿਕਾਸ ਲਈ ਯਤਨ ਕੀਤੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬਾਂਸਲ ਨੂੰ ਮਾਨਸਾ ਜਿਲ•ਾਂ ਯੋਜਨਾ ਬੋਰਡ ਦੇ ਚੇਅਰਮੈਨ ਬਣਾਂ ਕੇ ਇੱਕ ਸਲਾਘਾਯੋਗ ਕੰਮ ਕੀਤਾ ਹੈ।ਇਸ ਮੌਕੇ ਸ੍ਰੀ ਬਾਂਸਲ ਨੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿਣਗੇ ਅਤੇ ਪੂਰੇ ਜਿਲ•ੇ ਨੂੰ ਬੁਲੰਦੀਆਂ ਤੇ ਲੈ ਜਾਣਗੇ, ਉਹ ਜਿਲ•ੇ ਦੇ ਲੋਕਾਂ ਦੀਆਂ ਉਮੀਦਾਂ ਤੇ ਹਮੇਸ਼ਾ ਹੀ ਖਰੇ ਉਤਰਨਗੇ।ਇਸ ਮੌਕੇ ਸਵਰਨ ਸਿੰਘ, ਸੁਖਦੇਵ ਸਿੰਘ ਸਰਪੰਚ, ਸੁਰਜੀਤ ਸਿੰਘ, ਗੁਰਚਰਨ ਸਿੰਘ ਮੈਂਬਰ, ਰਘਵੀਰ ਸਿੰਘ, ਸਾਬਕਾ ਸਰਪੰਚ ਚੂਹੜ ਸਿੰਘ, ਸਾਧੂ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ, ਹਰੀ ਸਿੰਘ, ਸੁਰਜੀਤ ਸਿੰਘ ਪ੍ਰਧਾਨ ਤੇ ਸਮੂਹ ਨਗਰ ਨਿਵਾਸੀ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger