ਸੰਘਰਸ਼ਸੀਲ ਜਥੇਬੰਦੀਆਂ 6 ਮਾਰਚ ਨੂੰ ਰੋਕਣਗੇ ਰੇਲਾ

Wednesday, February 27, 20130 comments

ਮਾਨਸਾ, 27 ਫਰਵਰੀ ( ਸੁਖਵੰਤ ਸਿੰਘ ਸਿੱਧੂ )ਸੰਘਰਸ਼ਸੀਲ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇਕ ਮੀਟਿੰਗ ਅੱਜ ਰੁਲਦੂ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਰਨੈਲ ਸਿੰਘ ,ਇੰਦਰਜੀਤ ਸਿੰਘ ਝੱਬਰ,ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਦਿਆਲਪੁਰਾ, ਲਾਲ ਚੰਦ ਅਤੇ ਸੱਜੂ ਰਾਮ ਰਿਸ਼ੀ ਸ਼ਾਮਲ ਹੋਏ।ਮੀਟਿੰਗ ਦੌਰਾਨ 6ਮਾਰਚ ਦੇ ਰੇਲ ਰੋਕੋ ਪ੍ਰੋਗਰਾਮ ਬਾਰੇ ਵਿਚਾਰ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਕਿਸਾਨ ਮਜ਼ਦੂਰ 6 ਮਾਰਚ ਨੂੰ 11 ਵਜੇ ਰੇਲਵੇ ਮਾਲ ਗੋਦਾਮ ਤੇ ਇਕੱਠੇ ਹੋ ਕੇ ਰੈਲੀ ਕਰਨ ਤੋਂ ਬਾਅਦ 12 ਵਜੇ ਤੋਂ 3ਵਜੇ ਤੱਕ ਰੇਲਵੇ ਲਾਈਨ ਤੇ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਕਣਕ ਦਾ ਭਾਅ ਘੱਟੋਂ ਘੱਟ 1500 ਰੁ ਕੁਇੰਟਲ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ।ਇਸ ਤੋਂ ਇਲਾਵਾ ਛੋਟੇ ਕਿਸਾਨਾਂ ਨੂੰ ਸਬ ਸਿਡੀਆਂ ਵਧਾ ਕੇ ਲਾਗਤ ਕੀਮਤਾ ਘਟਾਈਆਂ ਜਾਣ, ਡੀਜ਼ਲ ਤੋਂ ਕੰਟਰੋਲ ਹਟਾਉਣ ਦਾ ਫੈਸਲਾ ਵਾਪਸ ਲਿਆ ਜਾਵੇ,ਮਜ਼ਦੂਰਾਂ ਦੇ ਬਿਜਲੀ ਬਕਾਏ ਬਿਲ ਰੱਦ ਕੀਤੇ ਜਾਣ ਆਦਿ ਮੰਗਾਂ ਬਾਰੇ ਵਿਚਾਰ ਕੀਤਾ ਗਿਆ।ਉਨ•ਾ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger