ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

Friday, January 18, 20130 comments


ਜੋਧਾਂ,18 ਜਨਵਰੀ  ( ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ )-ਨਵਾਂ ਗੁਰਦੁਆਰਾ ਸਾਹਿਬ ਪਿੰਡ ਭਨੋਹੜ ਵਿਖੇ ਸਮੂਹ ਸੰਗਤਾਂ ਵਲੋਂ ਦਸਮੇਸ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪ੍ਰਕਾਸ ਪੁਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ  ਮਹਾਨ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੰਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਨੇ ਨਿਰੋਲ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਮੰਤਰਮੁਗਦ ਕੀਤਾ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਝੇਂ ਕਰਦੇ ਹੋਏ ਕਿਹਾ ਕਿ  ਸਾਨੂੰ ਗੁਰੂ ਸਹਿਬਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਸਾਨੂੰ ਸਭ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਤਾਂ ਜੋ ਸਾਡਾ ਇਸ ਦੁਨੀਆਂ ਤੇ ਅਇਆ ਸਫਲ ਹੋ ਸਕੇ। ਇਸ ਮੌਕੇ ਗੁਰੂ ਘਰ ਦੇ ਹੈੱਡ ਗੰਥੀ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਸਾਨੂੰ ਪੱਛਮੀ ਸਭਿਅੱਤਾ ਦੇ ਪ੍ਰਭਾਵ ਤੋਂ ਬਚਣਾਂ ਚਾਹੀਦਾ ਹੈ ਸਾਨੂੰ ਗੁਰਮਤਿ ਅਨੁਸਾਰ ਪਹਿਰਾਵਾ ਪਹਿਨਣਾਂ ਚਾਹੀਦਾ ਹੈ ਅਤੇ ਗੁਰਮਿਤ ਅਨੁਸਾਰ ਹੀ ਜੀਵਨ ਜਿਉਣਾਂ ਚਾਹੀਦਾ ਹੈ। ਇਸ ਮੌਕੇ ਪੁੱਜੀਆਂ ਸੰਗਤਾਂ ਲਈ ਗੁਰੂ ਕੇ ¦ਗਰ ਅਤੁੱਟ ਵਰਤਾਏ ਗਏ।   

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger