ਪੰਜਾਬੀ 29 ਕਰੋੜ ਬੋਤਲਾਂ ਸ਼ਰਾਬ ਪੀਗੇ, ਸਰਕਾਰ ਨੂੰ 3400 ਕਰੋੜ ਦਾ ਮੁਨਾਫਾ

Tuesday, February 26, 20130 comments

ਖੰਨਾ 26 ਫਰਵਰੀ (ਥਿੰਦ ਦਿਆਲਪੁਰੀਆ) ਗੁਰੂਆਂ ਪੀਰਾਂ ਦੀ ਇਸ ਪੰਜਾਬ ਦੀ ਧਰਤੀ ਤੇ ਸਰਕਾਰ ਵਲੋਂ ਆਮਦਨੀ ਜੁਟਾਉਣ ਦੀ ਗਰਜ਼ ਨਾਲ ਤ ਇਸਨੂੰ ਵਿਕਾਸ  ਦਾ ਨਾਂਅ ਹੇਠ ਥਾ ਥਾਂ ਤੇ ਸ਼ਰਾਬ ਦੇ ਠੇਕੇ ਖੋਲ•ਕੇ ਜਿਥੇ ਉਹਨਾ ਨੂੰ ਨਸ਼ੇੜੀ ਬਣਾਕੇ ਤਬਾਹ ਕੀਤਾ ਜਾ ਰਿਹਾ ਹੈ ਉਥੇ ਵਿਕਾਸ ਕਰਨ ਤੇ ਨਵੀਂ ਦੁਨੀਆਂ ਵਿਚ ਲਿਜਾਣ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਪੰਜਾਬ ਦੇ ਲੋਕ ਜਿਹੜੇ ਕਿ ਪਹਿਲਾਂ ਹੀ ਹਰ ਘਰ ਨਸ਼ੇੜੀ ਹੋ ਰਹੀ ਜਵਾਨੀ ਤੋਂ ਹੋ ਰਹੀ ਬਰਬਾਦੀ ਤੋਂ ਪ੍ਰੇਸ਼ਾਨ ਹਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸ ਕਰਨ ਦੇ ਥਾਂ ਤੇ ਪੰਜਾਬ ਨੂੰ ਨਸ਼ਿਆਂ ਵਿਚ ਡੋਬਣ ਤੋਂ ਬਾਜ਼ ਆਵੇ ਨਹੀਂ ਤਾਂ ਭਵਿੱਖ ਵਿਚ ਇਸਦਾ ਕ¦ਕ ਅਕਾਲੀ ਭਾਜਪਾ ਸਰਕਾਰ ਤੇ ਲਗ ਜਾਵੇਗਾ ਜਿਸਨੂੰ ਧੋਣਾ ਮੁਸ਼ਕਲ ਹੋਵੇਗਾ। ਇਹ ਸ਼ਬਦ ਪੀਪਲਜ਼ ਪਾਰਟੀ ਆਫ ਪੰਜਾਬ ਦੇ ਗੁਰਦੇਵ ਸਿੰਘ , ਹਰਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਅਵਤਾਰ ਸਿੰਘ ਰਾਜੇਵਾਲ ਨੇ ਇਕ ਅਖਬਾਰ ਵਿਚ ਛਪੀ ਰਿਪੋਰਟ ਦੀ ਰੋਸਨੀ ਵਿਚ ਸਾਡੇ ਸਥਾਨਕ ਪਤਰਕਾਰ ਨਾਲ ਸਾਂਝੀ ਕੀਤੀ। ਉਹਨਾ ਕਿਹਾ ਕਿ ਸਰਕਾਰ ਧਿਆਨ ਦੇਵੇ ਕਿ ਪਹਿਲਾ ਹੀ ਪੰਜਾਬ ਹਰਿਆਣਾ, ਦਿੱਲੀ ਵਿਚ ਦੁੱਧ ਦੀ ਥਾਂ ਤੇ ਨਸ਼ਿਆਂ ਦੀਆਂ ਨਦੀਆਂ ਵਹਿ ਰਹੀਆਂ ਹਨ ਜੋਕਿ ਖਾਲਸੇ ਦੀ ਜਨਮ ਭੂਮੀ ਤੇ ਕ¦ਕ ਹਨ, ਇਸਨੂੰ ਆਪਣੀ  ਆਮਦਨੀ ਵਧਾਉਣ ਦੀ ਹੋੜ ਵਿਚ ਕੌਮ ਦਾ ਕੀ ਵਿਗੜ ਰਿਹਾ ਹੈ  ਅੱਜ ਸੋਚਣ ਦਾ ਸਭ ਤੋਂ ਵੱਡਾ ਮੁੱਦਾ ਹੈ। ਪਤਾ ਲੱਗਾ ਹੈ ਕਿ ਪੰਜਾਬ ਦੇ ਲੋਕ ਮਨੋਰੰਜਨ ਦੇ ਨਾਂਅ ਤੇ 29 ਕਰੋੜ ਸ਼ਰਾਬ ਦੀਆਂ ਬੋਤਲਾਂ ਨੂੰ ਫੂੁਕ ਮਾਰਗੇ ਤੇ ਜਿਸਤੋਂ ਪੰਜਾਬ ਸਰਕਾਰ ਨੂੰ 3400 ਕਰੋੜ ਰੁਪਏ ਦਾ ਮੁਨਾਫਾ ਹੋਇਆ ਤੇ ਅਗਲੇ ਸਾਲ ਸਰਕਾਰ ਨੇ ਇਸਦਾ ਟੀਚਾ 4000 ਹਜਾਰ ਕਰੋੜ ਰੋਪਏ ਕਮਾਉਣ ਦਾ ਰੱਖਿਆ ਹੈ, ਮਤਲਬ ਅਗਲੇ ਸਾਲ ਪੰਜਾਬ ਦੇ ਜੋਸ਼ੀਲੇ ਲੋਕ ਹੋਰ 32 ਕਰੋੜ ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਨੂੰ ਖਾਲੀ ਕਰਕੇ ਸਰਕਾਰ ਦੇ ਖਜ਼ਾਨੇ ਭਰਨਗੇ। ਜੇਕਰ ਸਰਕਾਰ ਇਸੇ ਤਰ•ਾਂ ਵਿਕਾਸ ਦੇ ਨਾਅ  ਤੇ ਸ਼ਰਾਬ ਦੇ ਗੱਫੇ ਲਵਾਉੁਂਦੀ ਰਹੀ ਤਾਂ ਆਉਣ ਵਾਲੇ ਸਮੋਂ ਵਿਚ ਪੰਜਾਬ ਦੁੱਧ ਦੀ ਪੈਦਾਵਾਰ ਤੇ ਖਸ਼ਹਾਲ ਸੂਬਾ ਅਖਵਾਉਣ ਹੋਣ ਦੀ ਥਾਂ ਤੇ ਸ਼ਰਾਬੀਆਂ ਦਾ ਰਾਜ ਕਰਕੇ ਜਾਣਿਆ ਜਾਵੇਗਾ ਹਾਲੇ ਵੀ ਸਮਾਂ ਹੈ ਕਿ ਸਰਕਾਰ ਇਸ ਆਮਦਨ ਦੀ ਥਾਂ ਤੇ ਪੰਜਾਬੀਆਂ ਦੇ ਹੋ ਰਹੇ ਘਾਣ ਤੇ ਤੁਰੰਤ ਗੌਰ ਕਰੇ। ਭਾਰਤੀ ਕਿਸਾਨ ਯੂਨੀਂਅਨ ਲੱਖੋਵਾਲ ਦੇ ਨੇਤਾਵਾਂ ਬਹਾਦਰ ਸਿੰਘ, ਅਜਮੇਰ ਸਿੰਘ ਬਾਠ ਅਤੇ ਨੰਬਰਦਾਰ ਸੋਹਣ ਸਿੰਘ ਜਟਾਣਾ ਨੀਵਾਂ ਨੇ ਵੀ ਇਸਤੇ ਸਹਿਮਤੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਨੂੰ ਨਸ਼ੇੜੀ ਸੂਬਾ ਬਣਾਉਣ ਤੋਂ ਗੁਰੇਜ ਕਰਕੇ  ਆਮਦਨੀ ਪੈਦਾ ਕਰਨ ਦੇ ਕੋਈ ਹੋਰ ਸਾਧਨ ਹਾਸਲ ਕਰੇ। ਇਕ ਪਾਸੇ ਬਰਬਾਦੀ ਤੇ ਦੂਜੇ ਪਾਸੇ ਆਬਾਦੀ ਕਿਵੇਂ ਵੀ ਠੀਕ   ਨਹੀਂ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger