ਖੰਨਾ 26 ਫਰਵਰੀ (ਥਿੰਦ ਦਿਆਲਪੁਰੀਆ) ਚਿਰਾਂ ਤੋਂ ਉਡੀਕਿਆ ਜਾ ਰਿਹਾ ਲੁਧਿਆਣਾ ਚੰਡੀਗੜ੍ਰ ਰੇਲ ਟ੍ਰੈਕ ਤੇ ਇਸ ਸਾਲ ਵਿਸਾਖੀ ਮੌਕੇ ਰੇਲ ਵਿਭਾਗ ਆਗਾਜ਼ ਕਰਨ ਵਾਸਤੇ ਤਿਆਰੀਆ ਵਿਚ ਲੱਗਾ ਹੈ ਤੇ ਮਿਲੀ ਜਾਣਕਾਰੀ ਮੁਤਾਬਿਕ ਇਸ ਸਮੇ ਰੇਲ ਟ੍ਰੈਕ ਦੀ ਅਲਾਈਨਮੈਂਟ ਤੇ ਕਰਾਸਿੰਗ ਤੇ ਰੇਲ ਵਿਭਾਗ ਦਾ ਤਕਨੀਕੀ ਵਿੰਗ (ਇੰਜਨੀਅਰਿਗ ਵਿਭਾਗ) ਰੋਜ਼ਾਨਾ ਸ਼ੰਟਿੰਗ ਕਰ ਰਿਹਾ ਹੈ ਤੇ ਇਹ ਕੰਮ ਆਉਂਦੇ ਇਕ ਦੋ ਹਫਤੇ ਵਿਚ ਪੂਰਾ ਹੋ ਜਾਵੇਗਾ। ਵਰਨਣਯੋਗ ਹੈ ਕਿ ਉਕਤ ਰੇਲ ਟ੍ਰੈਕ ¦ਬਾਈ 90 ਕਿਲੋਮੀਟਰ ਤੇ ਕਰੋੜਾ ਰੁਪਏ ਦੀ ਰਕਮ ਖਰਚ ਹੋਈ ਹੈ। ਖਮਾਣੋ ਦੇ ਕੁੱਝ ਪਿੰਡਾਂ ਦੇ ਲੋਕਾਂ ਵਲੋ ਰੇਲਵੇ ਫਾਟਕ ਲਾਉਣ ਦੀ ਉਠ ਰਹੀ ਮੰਗ ਬਾਰੇ ਪੁੱਛੇ ਜਾਣ ਤੇ ਰੇਲਵੇ ਦੇ ਇਕ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਤਰਜ਼ ਤੇ ਦੱਸਿਆ ਕਿ ਜਿਥੇ ਰੇਲਵੇ ਟ੍ਰੈਕ ਵਿਭਾਗ ਵਲੋਂ ਨਿਰਧਾਰਤ ਥਾਵਾਂ ਤੇ ਹੀ ਅੰਡਰਬ੍ਰਿਜ ਤੇ ਫਾਟਕ ਲਾਏ ਗਏ ਹਨ ਤੇ ਜਿਥੇ ਲੋਕਾਂ ਨੇ ਮੰਗ ਕੀਤੀ ਹੈ ਉਥੇ ਫਾਟਕਾਂ ਦੀ ਥਾਂ ਤੇ ਬਿਨਾ ਬੰਦੇ ਦੇ ਫਾਟਕ ਦੀ ਥਾਂ ਤੇ ਗੱਡੀ ਆਉਣ ਸਬੰਧੀ ਚਿਤਾਵਨੀ ਬੋਰਡ ਲਾਏ ਜਾਣਗੇ। ਅੰਡਰ ਬ੍ਰਿਜ ਦੀ ਥਾਂ ਤੇ ਵੱਡੇ ਬ੍ਰਿਜ ਲਾਉਣ ਦੀ ਮੰਗ ਕਰਨ ਵਾਲੇ ਭਗਵਾਨਪੁਰਾ ਦੇ ਨਾਮਵਰ ਲੋਕਾਂ ਵਲੋ ਗੱਡੀ ਦੀਆਂ ਪਲੇਟਾਂ ਉਖਾੜਨ ਦੇ ਦੋਸ ਵਿਚ ਸਬੰਧਤ ਲੋਕਾਂ ਤੇ ਕੇਸ ਦਰਜ ਕੀਤਾ ਗਿਆ ਹੈ। ਮਹਿਕਮੇ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਰੇਲਵੇ ਸੰਪਤੀ ਨੂੰ ਨੁਕਸਾਨ ਪੁਚਾਉਣ ਦੀ ਥਾਂ ਤੇ ਰੇਲਵੇ ਨੂੰ ਸ਼ਹਿਯੋਗ ਦਿਤਾ ਜਾਵੇ ਤੇ ਵਿਰੋਧ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਬੜਿਆ ਜਾਵੇਗਾ।
Post a Comment