ਸੰਗਰੂਰ, 28 ਫਰਵਰੀ (ਸੂਰਜ ਭਾਨ ਗੋਇਲ)-ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵ¤ਲੋਂ ਸ੍ਰੀ ਐ¤ਮ.ਐ¤ਸ.ਚੌਹਾਨ ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਨਿਰਦੇਸਾਂ ਅਨੁਸਾਰ ਸ੍ਰੀ ਵਿਜੇ ਕੁਮਾਰ ਸਕ¤ਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਪ੍ਰਧਾਨਗੀ ਹੇਠ ਜੁਡੀਸ਼ੀਅਲ ਰਿਹਾਇਸ਼ੀ ਕੰਪਲੈਕਸ, ਸੰਗਰੂਰ ਵਿਖੇ ਕਾਨੂੰਨੀ ਸੇਵਾਵਾਂ, ਲੋਕ-ਭਲਾਈ ਅਤੇ ਸਮਾਜਿਕ ਸੁਰੱਖਿਆ ਦੇ ਵਿਸ਼ੇ ’ਤੇ ਇਕ ਲੀਗਲ ਲਿਟਰੇਸੀ ਕੈਂਪ/ਸੈਮੀਨਾਰ ਲਗਾਇਆ ਗਿਆ। ਜਿਸ ਵਿ¤ਚ ਸ੍ਰੀ ਅਰਵਿੰਦ ਮੜਕਨ, ਸਹਾਇਕ ਜ਼ਿਲ•ਾ ਅਟਾਰਨੀ, ਕਾਨੂੰਨੀ ਸੇਵਾਵਾਂ ਅਤੇ 50 ਦੇ ਲਗਭਗ ਮਜਦੂਰਾਂ ਤੇ ਹੋਰ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਵਿਜੇ ਕੁਮਾਰ ਨੇ ਹਾਜ਼ਰ ਵਿਅਕਤੀਆਂ ਨੂੰ ਕਾਨੂੰਨੀ ਸੇਵਾਵਾਂ ਯੋਜਨਾਵਾਂ, ਲੋਕ ਅਦਾਲਤਾਂ ਤੋਂ ਇਲਾਵਾ ਮਨਰੇਗਾ, ਸ਼ਗਨ ਸਕੀਮ, ਰਾਸ਼ਟਰੀ ਸਿਹਤ ਬੀਮਾ ਯੋਜਨਾ, ਬੁਢਾਪਾ ਪੈਨਸ਼ਨ, ਲੋਕ-ਭਲਾਈ ਅਤੇ ਸਮਾਜਿਕ ਸੁਰੱਖਿਆ ਬਾਰੇ ਖਾਸ ਤੌਰ ’ਤੇ ਜਾਣਕਾਰੀ ਦਿ¤ਤੀ। ਇਸ ਦੌਰਾਨ ਸ੍ਰੀ ਅਰਵਿੰਦ ਮੜਕਨ ਨੇ ਵੀ ਹਾਜ਼ਰ ਵਿਅਕਤੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਸਬੰਧੀ ਫੋਲਡਰ ਵੀ ਵੰਡੇ ਗਏ।
Post a Comment