ਸਕੂਲ ‘ਚ ਕਰਵਾਇਆ ਸਭਿਆਚਰਕ ਪ੍ਰੋਗਰਾਮ

Wednesday, February 27, 20130 comments

ਝੁਨੀਰ 27 ਫਰਵਰੀ (ਮਿੱਠੂ ਘੁਰਕਣੀ)ਸਥਾਨਕ ਬਾਬਾ ਅਮਰ ਸਿੰਘ ਕਿਰਤੀ ਸਕੂਲ ਫੱਤਾ ਮਾਲੋਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਮੋਕੇ ਜਿਲਾ ਸਿੱਖਿਆ ਅਫਸਰ ਸਕੈੰਡਰੀ ਸ੍ਰੀ ਹਰਬੰਸ ਸਿੰਘ ਸੰਧੂ ਵਿਸੇਤੋਰ ਤੇ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਸ੍ਰ ਜੁਗਰਾਜ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੋਕੇ ਤੇ ਬੱਚਿਆਂ ਵੱਲੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੋਕੇ ਅਮਨਦੀਪ ਕੋਰ ਸਕੂਲ ਦੀ ਸਾਬਕਾ ਵਿਦਿਆਰਥਣ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਬਲਦੇਵ ਸਿੰਘ ਨੇ ਬਾਖੂਬੀ ਨਿਭਾਈ। ਸਹਾਇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦੂਲਗੜ ਸ੍ਰੀ ਹਰਵਿੰਦਰ ਸਿੰਘ, ਪ੍ਰਿਸੀਪਲ ਲੱਖਾ ਸਿੰਘ, ਪਿੰਸ੍ਰੀਪਲ ਚੰਦ ਸਿੰਘ ਭੋਪਾਲ,ਮੁੱਖ ਅਧਿਆਪਕ ਪਰਮਜੀਤ ਸਿੰਘ, ਤੇਜਾ ਸਿੰਘ ਫੱਤਾ ਮਾਲੋਕਾ,ਗੁਰਪਿਆਰ ਕੋਟਲੀ, ਹਰਮੇਸ਼ ਚੰਦ, ਪ੍ਰਿੰਸੀਪਲ ਸੁਸੀਲ ਕੁਮਾਰ, ਲੈਕਚਰਾਰ ਕੋਰ ਸਿੰਘ, ਹਰਬੰਸ ਸਿੰਘ, ਰਾਮ ਸਰੂਪ ਸੀ ਐਚ ਟੀ ਫੱਤਾ ਮਾਲੋਕਾ, ਪਿੰਡ ਦੇ ਸਰਪੰਚ ਲੀਲਾ ਸਿੰਘ, ਸਮੂਹ ਪੰਚਾਇਤ ਫੱਤਾ ਮਾਲੋਕਾ। ਇਸ ਮੋਕੇ ਤੇ ਮੈਡਮ ਬਲਵਿੰਦਰ ਕੋਰ ਚੇਅਰਪਰਸਨ ਪ੍ਰਬੰਧਕ ਕਮੇਟੀ ਨੇ ਵੀ ਜੀ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੋਕੇ ਬਚਿਆਂ ਵੱਲੋ ਨਾਟਕ, ਗੀਤ, ਭੰਗੜਾ , ਗਿੱਧਾ, ਆਦਿ ਪੇਸ਼ ਕੀਤਾ ਗਿਆ । ਸਕੂਲ ਅਧਿਆਪਕ ਮੈਡਮ ਅਮਨਦੀਪ ਕੋਰ, ਦਲਜੀਤ ਕੋਰ, ਪਰਮਜੀਤ ਕੋਰ, ਨਾਜਰ ਸਿੰਘ, ਕਾਲਾ ਸਿੰਘ, ਸੁਖਰਾਜ ਕੋਰ, ਰਾਜਕੁਲਜੀਤ ਕੋਰ, ਰਾਜਵੀਰ ਕੋਰ,ਕਿਰਤਪਾਲ ਸਿੰਘ,ਆਦਿ ਨੇ ਬਚਿਆਂ ਦੀ ਤਿਆਰੀ ਵਿੱੰਚ ਵਿੇਸ਼ਸ ਭੂਮਿਕਾ ਨਿਭਾਈ।ਆਏ ਹੋਏ ਮਹਿਮਾਨਾ ਅਤੇ ਮਾਤਾ ਪਿਤਾ ਲਈ ਸਕੂਲ ਵੱਲੋਂਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।ਇਸ ਮੋਕੇ ਤੇ ਜਿਲਾ ਸਿੱਖਿਆ ਅਫਸਰ ਸ੍ਰ ਹਰਬੰਸ ਸਿੰਘ ਸੰਧੂ ਨੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਪ੍ਰੋਗਾਮ ਅੱਜ ਦੇ ਸਮੇਂ ਦੀ ਵਿੱਚ ਬਹੁਤ ਵਧਿਆ ਉਪਰਾਲੇ ਹਨ। ਵਿਦਿਆਰਥੀ ਇਹਨਾਂਨਾਲ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਤੋਂ ਵੀ ਜਾਣੂ ਹੁੰਦੇ ਹਨ।ਅਖੀਰ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿੰ’੍ਰਸੀਪਲ ਸ੍ਰ ਜੁਗਰਾਜ ਸਿੰਘ ਵੱਲੋ ਆਏ ਹੋਏ ਪਤਵੰਤਿਆਂ ਦਾ ਵਿਸੇਰੂਪ ਵਿੱਚ ਸਨਮਾਨ ਕੀਤਾ ਗਿਆ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger