ਕਿਸਾਨਾ ਨੂੰ ਪੀਲੀ ਘੁੰਗਰੀ ਦੇ ਬਚਾਵ ਲਈ ਕੀਤਾ ਜਾ ਰਿਹਾ ਜਾਗਰੂਕ – ਬਰਾੜ ਖੇਤੀ ਅਫਸਰ

Tuesday, February 26, 20130 comments


 ਕੋਟਕਪੂਰਾ/26 ਫਰਵਰੀ/ਜੇ.ਆਰ.ਅਸੋਕ/ਫਰਵਰੀ ਮਹੀਨੇ ਵਿੱਚ ਹੋਈ ਬਰਸਾਤ ਦਾ ਕਣਕ ਤੇ ਕੋਈ ਅਸਰ ਲਹੀ ਪੈਂਦਾ, ਜੇਕਰ ਘੱਟ ਬਰਸਾਤ ਤੇ ਤੇਜ ਹਵਾਵਾਂ ਨਹੀ ਚਲਦੀ ਤਾ ਬੰਪਰ ਫਸਲ ਹੋਣ ਦੀ ਸੰਭਾਵਣਾ ਹੈ।  ਇਸ ਲਈ ਪੰਜਾਬ ਸਰਕਾਰ ਨੇ  ਕਣਕ ਦੀ ਫਸਲ ਨੂੰ ਮੱਦੇਨਜ਼ਰ ਰੱਖਦਿਆ ਮਾਲਵਾ ਖੇਤਰ ਨੂੰ ਤਿੰਨ ਭਾਗਾ ਵਿੰਚ ਵੰਡ ਕਿ ਤਿੰਨ ਖੇਤੀ ਬਾੜੀ ਸੂਚਨਾ ਅਫਸਰ  ਨਿਯੁੱਕਤ ਕੀਤੇ ਗਏ ਹਨ।   ਜੋ  ਫਰਵਰੀ ਮਹੀਨੇ ਵਿੱਚ  ਹੋਈ ਬਰਸਾਤ ਕਾਰਨ ਪ੍ਰਭਾਵਤ ਕਣਕ ਦੇ ਝਾੜ ਨੂੰ  ਪੀਲੀ ਘੁੰਗਰੀ ਤੋ ਬਚਾਉਣ ਲਈ  ਕਿਸਾਨਾ ਨੂੰ  ਜਾਗਰੂਕ ਕੀਤਾ ਜਾ ਸਕੇ। ਇਸ ਸਬੰਧੀ ਬਲਦੇਵ ਸਿੰਘ ਬਰਾੜ ਖੇਤੀ ਬਾੜੀ ਸੂਚਨਾ ਅਫਸਰ ਫਰੀਦਕੋਟੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ  ਮਾਲਵਾ ਖੇਤਰ ਵਿੱਚ ੰਿਤੰਨ ਟੀਮਾਂ ਨਿਯੁੱਕਤ ਕੀਤੀ ਗਈਅ ਹਨ। ਜਿਸ ਵਿੱਚੋ ਇਕ ਗਠਿਤ ਟੀਮ  ਫਰੀਦਕੋਟ, ਫਿਰੋਜਪੁਰ, ਮੋਗਾ, ਮੁਕਤਸਰ,ਬਠਿੰਡਾ ਅਤੇ ਫਾਜਿਲਕਾ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਫਰਵਰੀ ਮਹੀਨੇ ਵਾਰਸ਼ ਘੱਟ ਹੁੰਦੀ ਹੈ, ਤੇ ਹਵਾ ਤੇਜ ਨਹੀ ਚਲਦੀ ਤਾ ਕਿਸਾਨਾ ਲਈ ਕਣਕ ਫਸ਼ਲ ਲਾਹੇਵੰਦ ਹੋ ਸਕਦੀ ਹੈ। ਉਨ•ਾਂ ਨੇ ਕਿਹਾ ਦੁਆਬੇ ਵਿੱਚ ਕਣਕ ਦੀ ਫਸਲ ਅਗੇਤੀ, ਤੇ ਮਾਲਵਾ ਖੇਤਰ ਵਿੱਚ ਪਿਛੇਤੀ ਬੀਜਣ ਕਾਰਨ ਕੋਈ ਵੀ ਅਸਰ ਨਹੀ ਹੋ ਸਕਦਾ ਹੈ। ਉਨ•ਾਂ ਨੇ ਕਿਹਾ ਫਰਵਰੀ ਮਹੀਨੇ  ਵਿੱਚ ਰਾਤ ੇ ਸਮੇ ਇਕ ਡਿਗਰੀ ਵੀ ਤਾਪਮਾਨ ਘੱਟਦਾ ਹੈ, ਤਾ ਫਸ਼ਲ ਦਾ ਝਾੜ ਪ੍ਰਤੀ ਹੈਕਟੇਅਰ 1-2 ਕੁਇੰਟਲ ਹੋਰ ਵੱਧਣ ਦੇ ੇਅਸਾਰ ਹਨ।  ਸ੍ਰ. ਬਰਾੜ ਨੇ ਕਿਹਾ ਕਿ ਇਹ ਮੌਸਮ ਪੰਜਾਬ ਲਈ ਢੁਕਵਾ ਹੈ , ਤੇ ਕਣਕ ਦੀ ਫਸਲ ਲਈ ਮੁੱਖ ਤੌਰ ਤੇ ਘੱਟ ਤਾਪਮਾਨ  ਨਾਲ ਪੌਦਾ ਮਜਬੁਤ ਬਣਦਾ ਹੈ।  ਤੇ ਇਸ ਦੇ ਨਾਲ ਪੌਦੇ ਦਾਣੇ ਬਣ ਜਾਦੇ ਹਨ। ਤੇ ਇਸ ਫਸਲ ਪੰਕਣ ਲਈ ਗਰਮੀ ਦੀ ਲੋੜ ਹੁੰਦੀ ਹੈ। ਇਸ ਅਨਕੂਲ ਮੌਸਮ  ਲਾਹੇਵੰਦ ਹੋ ਸਕਦਾ ਹੈ।
 ਸ੍ਰ.ਬਰਾੜ ਨੇ ਕਿਹਾ ਫਰੀਦਕੋਟ, ਫਿਰੋਜਪੁਰ, ਮੋਗਾ, ਮੁਕਤਸਰ,ਬਠਿੰਡਾ ਅਤੇ ਫਾਜਿਲਕਾ ਵਿੱਚ ਕੋਈ ਖਾਸ ਅਸਰ ਨਹੀ ਹੋਇਆ ਤੇ ਫਿਰਜ਼ਪੁਰ ਜਿਲ•ੇ ਵਿੱਚ 10% ਅਸਰ ਹੋਇਆ ਹੈ। ਉਨ•ਾਂ ਨੇ ਕਿਹਾ ਕਿ ਪੀਲੀ ਘੁੰਗਰੀ ਪਹਾੜੀ ਇਲਾਕੇ ਵਿੱਚੋ ਠੰਡੀਆ ਹਵਾਵਾ ਨਾਲ ਗਰਦਾਸਪੁਰ, ਹੁਸ਼ਿਆਰਪੁਰ ਰਾਹੀ ਮੇਦਾਨੀਅ ਇਲਾਕੇ ਵਿੱਚ ਪੈਰ ਪਸਾਰਦੀ ਹੈ। ਇਸ ਦੀ ਰੋਕ ਧਾਮ ਲੲਂੀ ਪੁਖਤਾ ਪ੍ਰਬੰਧ ਕਰ ਲਏ ਹਨ। ਉਨ•ਾਂ ਨੇ ਕਿਹਾ ਪੰਜਾਬ ਵਿੱਚ ਹਰ ਸਾਲ ਕਲੋਨੀਆ ਅਤੇ ਖੇਤਾ ਵਿੱਚ ਘਰ ਬਣਾਉਣ ਨਾਲ ਉਪਜਾਊ ਜਮੀਨ ਦਾ ਰਕਬਾ ਘੱਟਦਾ ਹੈ। ਇਸ ਲਈ ਪ੍ਰਦੂਸਣ ਵੱਡੇ ਲੇਵਲ ਤਕ ਪਹੁੰਚ ਗਿਆ ਹੈ। ਉਨ•ਾਂ ਨੇ ਕਿਹਾ ਇਸ ਦੀ ਸੁਸਾਇੰਟੀ ਜਿਮ•ੇਵਾਰ ਹੈ, ਕਿਉਕਿ ਜ਼ਮੀਨੀ ਖੇਤਰ ਵਿੱਚ ਰਕਬਾ ਘਟਣ ਨਾਲ ਰਿਕਾਰਡ ਵਿੱਚ ਘਟਾਇਅ ਨਹੀ ਜਾ ਰਿਹਾ। ਉਨ•ਾਂ ਨੇ ਕਿਹਾ ਕਿ ਪਿੰਡ ਦੇਵੀ ਕੋਲ ਕੋਠੇ ਇੰਦਰ ਸਿੰਘਵਾਲੇ ਵਿਖੇ ੇ ਬਲਵਿੰਦਰ ਸਿੰਘ ਪੁੱਤਰ ਠਾਣਾ ਸਿੰਘ ਖੇਤ ਵਿੱਚੋ ਪੀਲੀ ਘੁੰਰੀ ਦੇ ਸੈਂਪਲ ਲਏ ਗਏ ਹਨ। ਤੇ ਉਨ•ਾਂ ਨੂੰ  ਪੀਲੀ ਘੁੰਗਰੀ ਦੇ ਬਚਾ ਲਈ ਕਿਸਾਨਾ ਨੂੰ  ਜਾਗਰੂਕ ਕੀਤਾ ਗਿਆ ਹੈ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger