162 ਕਰੋੜ ਰੁਪਏ ਗੈਰ-ਖੇਤੀ ਸੈਕਟਰ ਲਈ ਅਤੇ 579 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜ਼ੇ ਵਜੋ ਦਿੱਤੇ

Wednesday, February 27, 20130 comments


ਹੁਸ਼ਿਆਰਪੁਰ 27 ਫਰਵਰੀ/ ਸਫਲਸੋਚ/ਜਿਲੇ ਦੀਆਂ ਵੱਖ ਵੱਖ ਬਂੈਕਾਂ ਵਲੋ ਕਰਜ਼ਾ ਯੋਜਨਾ ਸਾਲ 2012-13 ਤਹਿਤ ਦਸੰਬਰ 2012 ਤੱਕ 2549 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ ਵੱਖ ਖੇਤਰਾਂ ਨੂੰ ਕਰਜ਼ੇ ਵਜੋ ਦਿੱਤੇ ਗਏ ਹਨ , ਜਿਨਾਂ ਵਿਚੋ 1808 ਕਰੋੜ ਰੁਪਏ ਖੇਤੀਬਾੜੀ ਲਈ , 162 ਕਰੋੜ ਰੁਪਏ ਗੈਰ-ਖੇਤੀ ਸੈਕਟਰ ਲਈ ਅਤੇ 579 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜ਼ੇ ਵਜੋ ਦਿੱਤੇ ਗਏ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲੇ ਦੀ ਲੀਡ ਬੈਂਕ ਵਲੋ ਜਿਲੇ ਦੀਆਂ ਬਂੈਕਾਂ ਦੀ ਕਾਰਗੁਜ਼ਾਰੀ ਦਾ ਜਾਇਜਾ ਲੈਣ ਸਬੰਧੀ ਜਿਲਾ ਸਲਾਹਕਾਰ ਕਮੇਟੀ ਅਤੇ ਜਿਲਾ ਪੱਧਰੀ ਜਾਇਜਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਭੁੱਲਰ , ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ , ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ , ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ , ਐਸ ਡੀ ਐਮ ਗੜਸੰਤਰ ਮੈਡਮ ਰਣਜੀਤ ਕੋਰ , ਡੀ ਜੀ ਐਮ ਪੰਜਾਬ ਨੈਸ਼ਨਲ ਬੈਕ ਵੀ ਕੇ ਭਾਟੀਆ , ਚੀਫ ਲੀਡ ਜਿਲਾ  ਮੈਨੇਜ਼ਰ ਆ ਪੀ ਸਿਨਹਾ , ਏ ਜੀ ਐਮ ਆਰ ਬੀ ਆਈ  ਜੈ ਪਾਲ ਸਿੰਘ , ਡੀ ਡੀ ਐਮ ਨਬਾਰਡ ਗੁਰਇਕਬਾਲ ਸਿੰਘ , ਮੈਨੇਜ਼ਰ ਲੀਡ ਬਂੈਕ ਆਫੀਸ ਵੱਖ ਵੱਖ ਬੈਕਾਂ ਦੇ ਨੁਮਾਇੰਦੇ, ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਬਂੈਕਾਂ ਦੇ  ਅਧਿਕਾਰੀਆਂ ਨੂੰ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਵਿੱਤੀ ਸਕੀਮਾਂ ਦੇ ਲਾਭ ਪਾਤਰੀਆਂ ਦੇ ਬਂੈਕ ਖਾਤੇ ਖੋਲਣੇ ਯਕੀਨੀ ਬਣਾਏ ਜਾਣ । ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋ ਵੱਖ ਵੱਖ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਉਨਾਂ ਦੇ ਬਂੈਕ ਖਾਤੇ ਵਿਚ ਸਿੱਧੇ ਤੋਰ ਤੇ ਜਮਾ ਕਰਵਾਈ ਜਾਣੀ ਹੈ , ਇਸ ਲਈ ਜਿਨਾਂ ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਤਹਿਤ ਵਿੱਤੀ ਸਹਾਇਤਾ ਦਿਤੀ ਜਾਣੀ ਹੈ ਉਨਾਂ ਦੇ ਬਂੈਕ ਖਾਤਿਆਂ ਨੂੰ ਆਪਣੇ ਬਂੈਕਾਂ ਵਿਚ ਪਹਿਲ ਦੇ ਆਧਾਰ ਤੇ ਖੋਲਿਆਂ ਜਾਵੇ ਤਾਂ ਜੋ ਸਰਕਾਰ ਵਲੋ ਉਨਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਸਮੇਂ ਸਿਰ ਉਨਾਂ ਦੇ ਬੈਂਕ ਖਾਤੇ ਵਿਚ ਜਮਾਂ ਕਰਵਾਈ ਜਾ ਸਕੇ । ਡਿਪਟੀ ਕਮਿਸ਼ਨਰ ਨੇ ਸੀ ਡੀ ਰੇਸ਼ੋ ਵਧਾਉਣ ਦੀ ਲੋੜ ਬਾਰੇ ਗੱਲ ਕਰਦਿਆਂ ਬੈਂਕਾਂ ਨੂੰ ਇਸ ਦਿਸ਼ਾ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਜਿਆਦਾ ਤੋ ਜਿਆਦਾ ਪੜੇ ਲਿਖੇ ਬੇਰੋਜ਼ਗਾਰ ਨੋਜਵਾਨ ਅਤੇ ਸਮਾਜ ਦੇ ਕਮਜੋਰ ਵਰਗਾ ਦੇ ਲੋਕ ਕਰਜ਼ੇ ਪ੍ਰਪਤ ਕਰਕੇ ਆਪਣੇ ਆਰਥਿਕ ਧੰਦੇ ਸ਼ੁਰੂ ਕਰ ਸਕਣ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ ਜੀ ਐਮ ਪੰਜਾਬ ਨੈਸ਼ਨਲ ਬੈਂਕ ਸ੍ਰੀ ਵੀ ਕੇ ਭਾਟੀਆਂ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਵਿਚ ਬੈਂਕਾਂ ਵਲੋ ਦਿੱਤੇ ਕੁੱਲ ਕਰਜ਼ੇ ਦੀ ਰਕਮ ਦਸੰਬਰ 2012 ਵਿਚ 4350 ਕਰੋੜ ਰੁਪਏ ਹੋ ਗਈ ਹੈ । ਇਸੇ ਤਰਾਂ ਬੈਕਾਂ ਵਲੋ ਕਮਜੋਰ ਵਰਗਾਂ ਨੂੰ ਦਿੱਤੇ ਕਰਜ਼ੇ ਦੀ ਰਕਮ ਦਸੰਬਰ 2012 ਤੱਕ 1441 ਕਰੋੜ ਰੁਪਏ ਹੋ ਗਈ ਹੈ ।
ਮੁੱਖ ਲੀਡ ਜਿਲਾ ਮੈਨੇਜ਼ਰ ਸ੍ਰੀ ਆਰ ਪੀ ਸਿਨਹਾ ਨੇ ਦੱਸਿਆ ਕਿ ਜਿਲੇ ਦੇ ਬੈਂਕਾਂ ਵਲੋ ਦਸੰਬਰ 2012 ਤੱਕ 132375 ਕਿਸਾਨਾਂ ਨੂੰ 2499 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ ਅਤੇ ਜਿਲੇ ਵਿਚ 3285 ਸਵੈ-ਸਹਾਇਤਾ ਗਰੁੱਪਾਂ ਦੇ ਬੈਕਾਂ ਵਿਚ ਖਾਤੇ ਖੋਲੇ ਗਏ ਹਨ ਅਤੇ ਇਨਾਂ ਵਿਚੋ 2217 ਸਵੈ-ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਕਰਜ਼ੇ ਦਿੱਤੇ ਗਏ ਹਨ । ਉਨਾਂ ਨੇ ਜਿਲਾ ਪ੍ਰਸਾਸਨ ਵਲੋ ਬੈਂਕਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger