ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਫੱਤਾ ਮਾਲੋਕਾ ਵੱਲੋ ਸਲਾਨਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।

Tuesday, February 26, 20130 comments


ਝੁਨੀਰ 26 ਫਰਵਰੀ (ਸੰਜੀਵ ਸਿੰਗਲਾ) ਇਥੋ ਨੇੜਲੇ ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਲਾਨਾ ਦਿਵਸ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।ਇਸ ਪ੍ਰੋਗਰਾਮ ਵਿੱਚ ਮੈਨੇਜਮੈਂਟ ਕਮੇਟੀ ਮੈਂਬਰ,ਪੰਚਾਇਤ ਮੈਬਰਾ ਅਤੇ ਪਿੰਡ ਦੇ ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਪਿਆ ਨੇ ਭਰਵੀ ਹਾਜਰੀ ਲਗਵਾਈ ।ਪ੍ਰੋਗਰਾਮ ਦੇ ਮੁੱਖ ਮਹਿਮਾਨ ਦਫਤਰ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਵੱਲੋ ਪਰਵੇਸ ਦੇ ਜਿਲ੍ਹਾ ਪ੍ਰੋਜੈਕਟ ਅਫਸਰ ਡਾ: ਕੁਲਦੀਪ ਸਿੰਘ ਦੀਪ ਜੋ ਕਿ ਇਕ ਉਘੇ ਨਾਟਕਕਾਰ ਵੀ ਹਨ ਵਿਸ਼ੇਸ ਤੌਰ ਤੇ ਪਹੁੰਚੇ ਤੇ ਉਹਨਾ ਦੇ ਨਾਲ ਅਵਤਾਰ ਸਿੰਘ ਖਹਿਰਾ ਵੀ ਪਹੁੰਚੇ ।ਇਸ ਪ੍ਰੋਗਰਾਮ ਦੌਰਾਨ ਸਬੋਧਨ ਕਰਦਿਆ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਆਏ ਹੋਏ ਮਹਿਮਾਨਾ ਅਤੇ ਬੱਚਿਆ ਦੇ ਮਾਪਿਆ ਦਾ ਧੰਨਵਾਦ ਕੀਤਾ ।ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋ ਗੀਤ,ਕਵਿਤਾਵਾ,ਭੰਗੜਾ ਤੇ ਗਿੱਧਾ ਪੇਸ ਕੀਤਾ ਅਤੇ ਬੱਵਿਆ ਦੇ ਫੈਂਸੀ ਡ੍ਰੈਸ,ਭਾਸਣ,ਸੁੰਦਰ ਲਿਖਾਈ ਤੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਪ੍ਰੌਗਰਾਮ ਦੌਰਾਨ 8ਵੀ ਕਲਾਸ ਦੇ ਵਿਦਿਆਰਥੀ ਲਵਪ੍ਰੀਤ ਵੱਲੋ ਗਾਇਆ ਗੀਤ ‘ਪਹਿਲਾ ਨਾਲੋ ਬਹੁਤ ਬਦਲਗੇ ਪਿੰਡ ਦੇਖ ਰੋਵੇਗਾ ਬਾਬਾ’ ਪੇਸ਼ ਕੀਤਾ ਤਾਂ ਚਾਰੇ ਪਾਸੇ ਦਰਸਕਾ ਨੇ ਤਾੜੀਆ ਨਾਲ ਭਰਵਾ ਸਵਾਗਤ ਕੀਤਾ ਇਸ ਗੀਤ ਨੇ ਜਿਥੇ ਦਰਸ਼ਕਾ ਨੂੰ ਸਚਿਣ ਲਈ ਮਜਬੂਰ ਕੀਤਾ ਉੱਥੇ ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦਾ ਸੁਨੇਹਾ ਵੀ ਦਿੱਤਾ ।ਵੱਖ-ਵੱਖ ਖੇਤਰਾ ਵਿਚ ਮੱਲਾ ਮਾਰਨ ਵਾਲੇ ਬੱਚਿਆ ਦਾ ਮੈਡਲ ਪਾ ਕੇ ਸਨਮਾਨ ਕੀਤਾ ਗਿਆ ਅਤੇ ਸਕੂਲ ਵੱਲੋ ਇਕ ਲੜਕਾ ਅਤੇ ਇਕ ਲੜਕੀ ਬੈਸਟ ਕੱਢੇ ਗਏ ਲੜਕੀਆ ਵਿਚੋ ਰਾਜਵੀਰ ਕੌਰ ਕਲਾਸ 12ਵੀ ਲੜਕਿਆ ਵਿਚੋ ਸੇਵਾ ਸਿੰਘ ਕਲਾਸ 12ਵੀ ਨੂੰ ਸਾਲ ਦੇ ਬੈਸਟ ਵਿਦਿਆਰਥੀ ਇਲਾਨੇ ਗਏ ਅਤੇ ਇਹਨਾ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਮਾ:ਗੁਰਪਾਲ ਸਿੰਘ ਚਹਿਲ,ਡੀ.ਪੀ.ਆਈ.ਹਰਭਜਨ ਸਿੰਘ,ਯੋਗਤਾ ਜੋਸੀ,ਸੁਰਿੰਦਰ ਕੌਰ,ਗੁਰਸੇਵਕ ਸਿੰਘ,ਸੁਰਜੀਤ ਸਿੰਘ,ਲੱਖਾ ਸਿੰਘ,ਰਿੰਕੂ ਰਾਣੀ,ਵੰਦਨਾ ਰਾਣੀ ਆਦਿ ਸਾਮਿਲ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger